ਇਹ ਹਨ ਦੁਨੀਆ ਦੇ ਛੇ ਵਿਲੱਖਣ ਸ਼ਹਿਰ, ਕਿਤੇ ਧੂੰਆਂ ਨਹੀਂ ਹੁੰਦਾ ਕਿਤੇ ਹੈ ਹਰਿਆਲੀ ਹੀ ਹਰਿਆਲੀ (ਦੇਖੋ ਤਸਵੀਰਾਂ)

08/29/2015 4:13:13 PM


ਮਸਦਰ— ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਯੂਏਈ ਦੇ ਅਬੁਧਾਬੀ ਦੇ ਨੇੜੇ ਸਥਿਤ ਮਸਦਰ ਸ਼ਹਿਰ ਦਾ ਦੌਰਾ ਕੀਤਾ। ਇਹ ਸ਼ਹਿਰ ''ਜ਼ੀਰੋ ਕਾਰਬਨ ਸਿਟੀ'' ਹੈ। ਮਸਦਰ ਸਿਟੀ ਤੋਂ ਇਲਾਵਾ ਦੁਨੀਆ ਦੇ ਅਜਿਹੇ ਹੋਰ ਵੀ ਕਈ ਸ਼ਹਿਰ ਹਨ, ਜਿਹੜੇ ਆਪਣੀ ਅਨੋਖੀ ਪਹਿਲ ਕਾਰਨ ਚਰਚਾ ਵਿਚ ਹਨ ਤੇ ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਮੂੰਹ ਤੋਂ ਇਹੀ ਨਿਕੇਲਗਾ ''ਵਾਹ-ਵਾਹ''। ਜਾਣਦੇ ਹਾਂ ਅਜਿਹੇ ਸ਼ਹਿਰਾਂ ਬਾਰੇ— 

1. ਮਸਦਰ ਸਿਟੀ (ਅਬੁਧਾਬੀ)— ਅਬੁਧਾਬੀ ਦੇ ਨੇੜੇ ਬਣ ਰਿਹਾ ਮਸਦਰ ਸ਼ਹਿਰ ਇਕ ਅਜਿਹਾ ਸ਼ਹਿਰ ਹੋਵੇਗਾ, ਜਿੱਥੇ ਕਾਰਬਨ ਡਾਈਆਕਸਾਈਡ ਉਗਲਣ ਵਾਲੀ ਕਾਰ ਨਹੀਂ ਹੋਵੇਗੀ। ਇਹ ਇਕ ਅਜਿਹਾ ਸ਼ਹਿਰ ਹੋਵੇਗਾ, ਜੋ ਰੇਗਿਸਤਾਨ ਦੇ ਵਿਚ ਸੂਰਜ ਦੀ ਗਰਮੀ ਨਾਲ ਲੜੇਗਾ। ਇਸ ਸ਼ਹਿਰ ਵਿਚ ਨਾਂ ਤਾਂ ਕੂੜਾ ਹੋਵੇਗਾ ਅਤੇ ਨਾਂ ਹੀ ਕਿਸੇ ਤਰ੍ਹਾਂ ਦਾ ਧੂੰਆਂ। ਇੱਥੇ ਬਿਨਾਂ ਡਰਾਈਵਰ ਦੇ ਵੀ ਲੋਕ ਗੱਡੀਆਂ ਦੀ ਸੈਰ ਕਰ ਸਕਦੇ ਹਨ। ਸ਼ਹਿਰ ਵਿਚ ਊਰਜਾ ਸਿਰਫ ਨਵਿਆਉਣਯੋਗ ਸੋਮਿਆਂ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਇਸ ਲਈ 54 ਏਕੜ ਵਿਚ 88 ਹਜ਼ਾਰ ਸੋਲਰ ਪੈਨਲ ਲਗਾਏ ਗਏ ਹਨ। ਸ਼ਹਿਰ ਦਾ ਪਹਿਲੇ ਗੇੜ ਦਾ ਕੰਮ ਪੂਰਾ ਹੋ ਗਿਆ। ਸਾਲ 2015 ਦੇ ਅੰਤ ਤੱਕ ਇੱਥੇ 7 ਹਜ਼ਾਰ ਲੋਕਾਂ ਲਈ ਘਰ ਤਿਆਰ ਹੋ ਜਾਣਗੇ। 

2. ਮੇਡਲਿਨ—ਇਕ ਸਮਾਂ ਸੀ ਜਦੋਂ ਕੋਲੰਬੀਆ ਦਾ ਇਹ ਸ਼ਹਿਰ ਮੇਡਲਿਨ ਅਪਰਾਧਕ ਵਾਰਦਾਤਾਂ ਕਰਕੇ ਚਰਚਾ ਵਿਚ ਹੋਇਆ ਕਰਦਾ ਸੀ ਪਰ ਅੱਜ ਆਪਣੀ ਅਨੋਖੀ ਪਹਿਲ ਕਰਕੇ ਇਹ ਸ਼ਹਿਰ ਸੁਰਖੀਆਂ ਵਿਚ ਹੈ। ਇੱਥੋਂ ਦੇ ਲੋਕ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਰੋਪ ਵੇਅ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਥਾਂ-ਥਾਂ ਵਿਸ਼ਾਲ ਐਸਕੇਲੇਟਰਸ ਲਗਾਏ ਗਏ ਹਨ। ਇਸ ਤੋਂ ਪਹਿਲਾਂ ਇੱਥੇ ਆਉਣ-ਜਾਣ ਵਾਲਿਆਂ ਨੂੰ ਕਾਫੀ ਸਮਾਂ ਲੱਗ ਜਾਂਦਾ ਸੀ। 

3. ਵੈਨਕੂਵਰ— ਕੈਨੇਡਾ ਦੇ ਵੈਨਕੂਵਰ ਸ਼ਹਿਰ ਨੂੰ 2020 ਤੱਕ ਦੁਨੀਆ ਦਾ ਗ੍ਰੀਨੇਸਟ ਯਾਨੀ ਕਿ ਸਭ ਤੋਂ ਹਰਿਆ-ਭਰਿਆ ਸ਼ਹਿਰ ਬਣਾਉਣ ਦਾ ਟੀਚਾ ਹੈ। ਇਹ ਸ਼ਹਿਰ ਨਵਿਆਉਣਯੋਗ ਊਰਜਾ ਸੋਮਿਆਂ ਦੀ ਵਰਤੋਂ ਕਰਦਾ ਹੈ। ਇੱਥੇ ਕਰੀਬ 75 ਫੀਸਦੀ ਬਿਜਲੀ ਸਪਲਾਈ ਨਵਿਆਉਣਯੋਗ ਸੋਮਿਆਂ ਰਾਹੀਂ ਕੀਤੀ ਜਾਂਦੀ ਹੈ। ਇੱਥੋਂ ਦੇ 41 ਫੀਸਦੀ ਲੋਕ ਜਾਂ ਤਾਂ ਪੈਦਲ ਚੱਲਦੇ ਹਨ ਜਾਂ ਫਿਰ ਸਾਈਕਲ ''ਤੇ। 

4. ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਦਾ ਸਭ ਤੋਂ ਵੱਡਾ ਸ਼ਹਿਰ ਰੀਓ ਡੀ ਜੇਨੇਰੀਓ ਤਕਨੀਕ ਪੱਖੋਂ ਬੇਹੱਦ ਵਿਕਸਿਤ ਸ਼ਹਿਰ ਹੈ। ਇਸ ਸ਼ਹਿਰ ਵਿਚ ਅਜਿਹਾ ਸਿਸਟਮ ਲਾਗੂ ਕੀਤਾ ਗਿਆ ਹੈ, ਜਿੱਥੇ ਇਕ-ਇਕ ਕਿਲੋਮੀਟਰ ਦੀ ਦੂਰੀ ''ਤੇ ਜੇਕਰ ਮੌਸਮ ਬਦਲਦਾ ਹੈ ਤਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਸਮਾਰਟਫੋਨਾਂ ''ਤੇ ਜਾਣਕਾਰੀ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀ ਵੀ ਸੁਚੇਤ ਹੋ ਜਾਂਦੇ ਹਨ ਕਿ ਕਿੱਥੇ ਮੀਂਹ ਪੈ ਸਕਦਾ ਹੈ। ਇਸ ਤਰ੍ਹਾਂ ਦਾ ਵੈਦਰ ਪ੍ਰੋਡਿਕਸ਼ਨ ਸਿਸਟਮ ਅਪਨਾਉਣ ਵਾਲਾ ਇਹ ਦੁਨੀਆ ਦਾ ਪਹਿਲਾਂ ਸ਼ਹਿਰ ਹੈ।  

5. ਲੰਡਨ— ਈਸਟ ਲੰਡਨ ਦੇ ਇਕ ਡਾਟਾ ਸੈਂਟਰ ਤੋਂ ਪ੍ਰਾਜੈਕਟ ਟੇਲੀਹਾਊਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਅਧੀਨ ਵੇਸਟ ਨੂੰ ਰੀਸਾਈਕਲ ਕਰਕੇ ਗਰਮੀ ਉਤਪੰਨ ਕੀਤੀ ਜਾਂਦੀ ਹੈ, ਜਿਸ ਦਾ ਲਾਭ ਆਸ ਪਾਸ ਦੇ ਲਗਭਗ 90 ਹਜ਼ਾਰ ਘਰਾਂ ਨੂੰ ਮਿਲਦਾ ਹੈ। ਟੇਲੀਹਾਊਸ ਬਿਲਡਿੰਗ ਦੇ ਕੂਲਿੰਗ ਸਿਸਟਮ ਰਾਹੀਂ ਇਸ ਗਰਮੀ ਨੂੰ ਐਕਸਪੋਰਟ ਕੀਤਾ ਜਾਂਦਾ ਹੈ, ਜਿਸ ਦੀ ਵਰਤੋਂ ਲੋਕ ਪਾਣੀ ਨੂੰ ਗਰਮ ਕਰਨ ਲਈ ਅਤੇ ਆਪਣੇ ਹੋਰ ਕੰਮ ਲਈ ਕਰਦੇ ਹਨ। 

6. ਕੋਪੇਨਹੇਗਨ— ਯੂਰਪੀ ਦੇਸ਼ ਡੈਨਮਾਰਕ ਦੀ ਕੋਪੇਨਹੇਗਨ ਸਿਟੀ ਦੁਨੀਆ ਦੀ ਸਭ ਤੋਂ ਵੱਧ ਸਾਈਕਲ ਫਰੈਂਡਲੀ ਸਿਟੀ ਹੈ। ਇੱਥੇ ਦੁਨੀਆ ਦੀ ਕੁੱਲ ਆਬਾਦੀ ਕਰੀਬ 6 ਲੱਖ ਹੈ, ਜਿਨ੍ਹਾਂ ''ਚੋਂ ਇਕ ਤਿਹਾਈ ਲੋਕਾਂ ਦੇ ਆਵਾਜਾਈ ਦਾ ਮੁੱਖ ਸਾਧਨ ਸਾਈਕਲ ਹੀ ਹੈ। ਜ਼ਿਕਰਯੋਗ ਹੈ ਕਿ ਪੂਰੇ ਡੈਨਮਾਰਕ ਵਿਚ ਸਾਈਕਲ ਰੂਟਸ ਦਾ ਨੈਟਵਰਕ ਕਰੀਬ 7000 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Kulvinder Mahi

News Editor

Related News