ਵਿਕਟੋਰੀਆ ''ਚ ਬੱਸ ਹਾਦਸੇ ''ਚ ਮਾਰੀ ਗਈ ਔਰਤ ਦੀ ਹੋਈ ਪਛਾਣ

10/15/2017 2:41:21 PM

ਵਿਕਟੋਰੀਆ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਬੱਸ ਹਾਦਸੇ 'ਚ ਮਾਰੀ ਗਈ ਔਰਤ ਦੀ ਪਛਾਣ ਹੋ ਗਈ ਹੈ। ਔਰਤ ਦਾ ਨਾਂ ਕਰਮਲ ਮਿਸ਼ੇਲ ਹੈ। ਮਿਸ਼ੇਲ ਵਿਕਟੋਰੀਆ ਦੇ ਟਾਊਨ ਕ੍ਰੇਸਵਿਕ ਦੀ ਰਹਿਣ ਵਾਲੀ ਸੀ। ਕੱਲ ਭਾਵ ਸ਼ਨੀਵਾਰ ਦੀ ਦੁਪਹਿਰ ਨੂੰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ । ਇਹ ਬੱਸ ਹਾਦਸਾ ਸਨਰੇਸੀਆ ਹਾਈਵੇਅ 'ਤੇ ਵਾਪਰਿਆ। ਮਿਸ਼ੇਲ ਡਰਾਈਵਰ ਦੀ ਪਿਛਲੀ ਸੀਟ 'ਤੇ ਬੈਠੀ ਸੀ। ਡਰਾਈਵਰ ਬੱਸ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਬੱਸ ਇਕ ਦਰਖਤ ਨਾਲ ਟਕਰਾਉਂਦੀ ਹੋਈ ਡੂੰਘੇ ਖੱਡ 'ਚ ਜਾ ਡਿੱਗੀ, ਜਿਸ ਕਾਰਨ ਮਿਸ਼ੇਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਔਰਤਾਂ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਹਨ। 

PunjabKesari
ਮਿਸ਼ੇਲ 3 ਬੱਚਿਆਂ ਦੀ ਮਾਂ ਸੀ ਅਤੇ ਉਸ ਦੇ 7 ਪੋਤੇ-ਪੋਤੀਆਂ ਹਨ। ਪੁਲਸ ਮੁਤਾਬਕ ਯਾਤਰੀਆਂ ਦਾ ਕਹਿਣਾ ਹੈ ਕਿ ਮਿਸ਼ੇਲ ਇਕ ਚੰਗੀ ਮਾਂ ਸੀ। ਇਸ ਬੱਸ ਹਾਦਸੇ ਵਿਚ ਬੱਸ ਡਰਾਈਵਰ ਵੀ ਜ਼ਖਮੀ ਹੋਇਆ ਹੈ ਅਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜ਼ਖਮੀ 8 ਲੋਕਾਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਗਈ ਹੈ, ਜਦਕਿ 12 ਲੋਕਾਂ ਨੂੰ ਹਸਪਤਾਲ 'ਚ ਭਰਤੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


Related News