ਨਿੱਜੀ ਬੱਸ ਦੇ ਹੇਠਾਂ ਆਉਣ ਨਾਲ ਦਿਵਿਆਂਗ ਵਿਅਕਤੀ ਦੀ ਹੋਈ ਮੌਤ

Thursday, Mar 28, 2024 - 01:19 PM (IST)

ਨਿੱਜੀ ਬੱਸ ਦੇ ਹੇਠਾਂ ਆਉਣ ਨਾਲ ਦਿਵਿਆਂਗ ਵਿਅਕਤੀ ਦੀ ਹੋਈ ਮੌਤ

ਅੱਚਲ ਸਾਹਿਬ(ਗੋਰਾ ਚਾਹਲ)- ਬਟਾਲਾ ਤੋਂ ਜਲੰਧਰ ਰੋਡ 'ਤੇ ਪੈਂਦੇ ਅੱਡਾ ਰੰਗੜ ਨੰਗਲ ਕੋਲ ਅੱਜ ਸਵੇਰੇ ਨਿੱਜੀ ਬੱਸ ਦੇ ਹੇਠਾਂ ਆਉਣ ਨਾਲ ਦਿਵਿਆਂਗ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਮਨਜੀਤ ਸਿੰਘ ਅਤੇ ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਨਿੱਜੀ ਬੱਸ ਬਟਾਲਾ ਤੋਂ ਬਿਆਸ ਨੂੰ ਜਾ ਰਹੀ ਸੀ, ਜਦੋਂ ਅੱਡਾ ਰੰਗੜ ਨੰਗਲ ਤੋਂ ਸਵਾਰੀਆਂ ਉਤਾਰਨ ਤੋਂ ਬਾਅਦ ਤੁਰ ਪਈ ਤਾਂ ਅਚਾਨਕ ਬੱਸ ਹੇਠਾਂ ਅਪਾਹਜ ਨੌਜਵਾਨ ਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।

ਇਹ ਵੀ ਪੜ੍ਹੋ : ਹੋਲੇ ਮਹੱਲੇ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਹਾਦਸਾਗ੍ਰਸਤ, 1 ਦੀ ਮੌਤ ਤੇ15 ਗੰਭੀਰ ਜ਼ਖਮੀ

ਮ੍ਰਿਤਕ ਦੀ ਪਹਿਚਾਨ ਰਣਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਵਜੋਂ ਹੋਈ ਹੈ ਅਤੇ ਵਾਹਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News