ਅਮਰੀਕਾ ''ਚ ਸਿੱਖ ਬਜ਼ੁਰਗ ''ਤੇ ਹਮਲਾ ਕਰਨ ਵਾਲੇ ਨੇ ਚੁੱਕਿਆ ''ਖੌਫਨਾਕ ਕਦਮ'' (ਤਸਵੀਰਾਂ)

05/03/2016 10:57:35 AM

ਕੈਲੀਫੋਰਨੀਆ— ਅਮਰੀਕਾ ਵਿਚ ਨਫਰਤ ਵੱਸ ਸਿੱਖ ਬਜ਼ੁਰਗ ''ਤੇ ਕਾਰ ਨਾਲ ਹਮਲਾ ਕਰਨ ਵਾਲੇ 17 ਸਾਲਾ ਲੜਕੇ ਨੇ ਸ਼ਰਮਿੰਦਗੀ ਵਿਚ ਬੇਹੱਦ ਖੌਫਨਾਕ ਕਦਮ ਚੁੱਕਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅਲੈਕਸਿਸ ਮੈਂਡੋਜਾ ਨਾਂ ਦੇ 17 ਸਾਲਾ ਲੜਕੇ ਨੇ 26 ਦਸੰਬਰ, 2015 ਨੂੰ ਕੈਲੀਫੋਰਨੀਆ ਦੇ ਫਰੈਸਨੋ ਖੇਤਰ ਵਿਚ ਸੜਕ ''ਤੇ ਜਾ ਰਹੇ 68 ਸਾਲਾ ਅਮਰੀਕ ਸਿੰਘ ਬਲ ਨਾਲ ਕੁੱਟਮਾਰ ਕਰਕੇ ਉਸ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਸੀ। ਘਟਨਾ ਦੇ ਸਮੇਂ ਅਮਰੀਕ ਸਿੰਘ ਕੰਮ ''ਤੇ ਜਾਣ ਲਈ ਸੜਕ ''ਤੇ ਇਕੱਲਾ ਖੜ੍ਹਾ ਵਾਹਨ ਦੀ ਉਡੀਕ ਕਰ ਰਿਹਾ ਸੀ। ਇਸ ਮੌਕੇ ਅਲੈਕਸਿਸ ਅਤੇ ਉਸ ਦੇ ਦੋਸਤ ਨੇ ਅਮਰੀਕ ਸਿੰਘ ਦੇ ਪਹਿਰਾਵੇ ਕਾਰਨ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਾਰ ਤੋਂ ਬਾਹਰ ਨਿਕਲ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਕਾਰ ''ਚ ਸਵਾਰ ਹੋ ਕੇ ਅਮਰੀਕ ਸਿੰਘ ਨੂੰ ਟੱਕਰ ਮਾਰ ਦਿੱਤੀ।

19 ਅਪ੍ਰੈਲ ਨੂੰ ਆਪਣੇ ਘਰ ਵਿਚ ਖੁਦਕੁਸ਼ੀ ਕਰਨ ਤੋਂ ਚਾਰ ਦਿਨ ਪਹਿਲਾਂ ਹੀ ਮੈਂਡੋਜਾ ਨੇ 1,15,000 ਡਾਲਰ ਦੀ ਜ਼ਮਾਨਤ ਭਰੀ ਸੀ। ਮੈਂਡੋਜਾ ''ਤੇ ਇਕ ਬਾਲਗ ਵਜੋਂ ਮੁਕੱਦਮਾ ਚਲਾਇਆ ਜਾ ਰਿਹਾ ਸੀ ਅਤੇ ਉਸ ''ਤੇ ਹਥਿਆਰ ਨਾਲ ਹਮਲਾ ਕਰਨ ਅਤੇ ਨਫਰਤੀ ਹਿੰਸਾ ਦੇ ਦੋਸ਼ਾਂ ਅਧੀਨ ਮੁਕੱਦਮਾ ਚਲਾਇਆ ਜਾ ਰਿਹਾ ਸੀ। ਦੋਸ਼ ਸਾਬਤ ਹੋਣ ''ਤੇ ਮੈਂਡੋਜਾ ਨੂੰ 13 ਸਾਲਾਂ ਦੀ ਸਜ਼ਾ ਹੋ ਸਕਦੀ ਸੀ। ਉਸ ਦਿਨ ਕਾਰ ਵਿਚ ਮੌਜੂਦ ਮੈਡੋਜਾ ਦੇ ਦੋਸਤ ਡੈਨੀਅਲ ਕੋਰੋਨਲ ਵਿਲਸਨ ''ਤੇ ਵੀ ਹਮਲੇ ਦੇ ਦੋਸ਼ ਲੱਗੇ ਹਨ।

Kulvinder Mahi

News Editor

Related News