ਔਰਤ ਦੀ ਨੌਕਰੀ ਤੋਂ ਨਾਖੁਸ਼ ਸੀ ਦੋਸਤ, ਨੌਕਰੀ ਛੱਡਣ ਲਈ ਪਾਉਂਦਾ ਸੀ ਦਬਾਅ, ਚੁੱਕਿਆ ਖੌਫਨਾਕ ਕਦਮ
Monday, Apr 01, 2024 - 03:43 AM (IST)
ਨੈਸ਼ਨਲ ਡੈਸਕ : ਕਰਨਾਟਕ ਦੇ ਬੈਂਗਲੁਰੂ 'ਚ ਇੱਕ ਔਰਤ ਦਾ ਉਸ ਦੇ ਦੋਸਤ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ। 31 ਮਾਰਚ ਐਤਵਾਰ ਨੂੰ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਉਸਦੀ ਨੌਕਰੀ ਤੋਂ ਨਾਖੁਸ਼ ਸੀ। ਇਹ ਘਟਨਾ ਸ਼ਨੀਵਾਰ 30 ਮਾਰਚ ਨੂੰ ਬੈਂਗਲੁਰੂ ਦੇ ਜੈਨਗਰ ਦੇ ਸ਼ਾਲਿਨੀ ਮੈਦਾਨ 'ਚ ਵਾਪਰੀ। ਪੁਲਸ ਨੇ ਮ੍ਰਿਤਕ ਦੀ ਪਛਾਣ ਕੋਲਕਾਤਾ ਦੀ ਰਹਿਣ ਵਾਲੀ ਫਰੀਦਾ ਖਾਨਮ (42) ਵਜੋਂ ਕੀਤੀ ਹੈ, ਜੋ ਇਕ ਲਾਜ 'ਚ ਰਹਿੰਦੀ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਤਲ ਦੇ ਦੋਸ਼ 'ਚ ਗਿਰੀਸ਼ (32) ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਮਗਰਮੱਛ ਦੇ ਹਮਲੇ 'ਚ 11 ਸਾਲ ਦੇ ਬੱਚੇ ਦੀ ਮੌਤ
ਪੁਲਸ ਨੇ ਦੱਸਿਆ ਕਿ ਫਰੀਦਾ ਇੱਕ ਸਪਾ ਵਿੱਚ ਕੰਮ ਕਰਦੀ ਸੀ ਅਤੇ ਗਿਰੀਸ਼ ਇੱਕ ਪ੍ਰਾਈਵੇਟ ਕੰਪਨੀ ਵਿੱਚ ਕਰਮਚਾਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਦੋਸਤ ਸਨ। ਉਸ ਨੇ ਦੱਸਿਆ ਕਿ ਗਿਰੀਸ਼ ਫਰੀਦਾ ਦੇ ਕੰਮ ਕਰਨ ਦੇ ਸੁਭਾਅ ਤੋਂ ਨਾਖੁਸ਼ ਸੀ ਅਤੇ ਉਸ 'ਤੇ ਨੌਕਰੀ ਛੱਡਣ ਲਈ ਦਬਾਅ ਪਾਉਂਦਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਲੜਾਈ-ਝਗੜਾ ਹੁੰਦਾ ਸੀ।
ਇਹ ਵੀ ਪੜ੍ਹੋ- ਬਿਹਾਰ ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ, ਕੁੱਲ 82.91 ਫੀਸਦੀ ਵਿਦਿਆਰਥੀ ਹੋਏ ਪਾਸ
ਗਿਰੀਸ਼ ਨੇ ਫਰੀਦਾ 'ਤੇ ਚਾਕੂ ਨਾਲ ਕੀਤਾ ਹਮਲਾ
ਅਧਿਕਾਰੀਆਂ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਸ਼ਨੀਵਾਰ ਨੂੰ ਗਿਰੀਸ਼ ਨੇ ਫਰੀਦਾ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਕੁਝ ਲੋਕਾਂ ਨੇ ਫਰੀਦਾ ਨੂੰ ਖੂਨ ਨਾਲ ਲੱਥਪੱਥ ਦੇਖਿਆ ਤਾਂ ਉਹ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲਾਂ ਤੋਂ ਸੋਚੀ ਸਮਝੀ ਹੱਤਿਆ ਦਾ ਮਾਮਲਾ ਜਾਪਦਾ ਹੈ ਕਿਉਂਕਿ ਦੋਸ਼ੀ ਕੋਲ ਚਾਕੂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਟਿਆਲਾ ਤੋਂ ਸਾਬਕਾ MP ਧਰਮਵੀਰ ਗਾਂਧੀ ਕਾਂਗਰਸ 'ਚ ਹੋਣਗੇ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e