ਰੋਹਿੰਗਿਆ ਆਗੂਆਂ ਨੇ ਲਸ਼ਕਰ ਨਾਲ ਮਿਲਾਇਆ ''ਹੱਥ''

12/12/2017 2:39:30 AM

ਇਸਲਾਮਾਬਾਦ— ਦੁਨੀਆ ਤੋਂ ਠੁਕਰਾਏ ਗਏ ਰੋਹਿੰਗਿਆ ਮੁਸਲਮਾਨ ਵੱਡੀ ਗਿਣਤੀ 'ਚ ਭਾਰਤ ਵੱਲ ਰੁਖ ਕਰ ਰਹੇ ਹਨ। ਮਿਆਂਮਾਰ ਦੇ ਰਖਾਇਨ ਇਲਾਕੇ ਤੋਂ ਹਿਜਰਤ ਕਰਕੇ ਇਧਰ-ਓਧਰ ਰਹਿ ਰਹੇ ਰੋਹਿੰਗਿਆ ਮੁਸਲਮਾਨਾਂ ਲਈ ਅੱਤਵਾਦੀ ਸੰਗਠਨ ਲਸ਼ਕਰ ਫੰਡ ਇਕੱਠੇ ਕਰਨ 'ਚ ਲੱਗਾ ਹੋਇਆ ਹੈ। ਇਸ ਸਬੰਧੀ  ਦੁਬਈ 'ਚ ਰਹਿ ਰਹੇ ਰੋਹਿੰਗਿਆ ਨੇਤਾ ਪਾਕਿਸਤਾਨ ਜਾ ਕੇ ਲਸ਼ਕਰ ਨਾਲ ਜੁੜੇ ਸੰਗਠਨ ਜਮਾਤ-ਉਦ-ਦਾਵਾ ਦੇ ਆਗੂਆਂ ਨੂੰ ਵੀ ਮਿਲੇ ਸਨ।
ਖੁਫੀਆ ਏਜੰਸੀਆਂ ਨੂੰ ਵੀ ਜਾਣਕਾਰੀ ਮਿਲੀ ਹੈ ਕਿ ਦੁਬਈ ਦੇ ਇਕ ਸੰਗਠਨ ਜਿਸ ਦਾ ਨਾਂ 'ਰੋਹਿੰਗਿਆ ਫੈਡਰੇਸ਼ਨ ਆਫ ਅਰਾਕਨ' ਹੈ, ਦੀ ਮੁਖੀ ਫਿਰਦੌਸ ਬੀਤੇ ਮਹੀਨੇ ਪਾਕਿਸਤਾਨ ਗਈ ਸੀ। ਉਥੇ ਉਸ ਨੇ ਰੋਹਿੰਗਿਆ ਮੁਸਲਮਾਨਾਂ ਦੇ ਹੱਕ 'ਚ ਹੋਏ ਇਕ ਸੈਮੀਨਾਰ 'ਚ ਹਿੱਸਾ ਲਿਆ ਸੀ। ਜਮਾਤ ਦੇ ਕੁੱਝ ਲੋਕਾਂ ਨਾਲ ਵੀ ਉਸ ਨੇ ਮੁਲਾਕਾਤ ਕੀਤੀ ਸੀ। ਫਲਾ-ਏ-ਇਨਸਾਨੀਅਤ ਨਾਂ ਦੀ ਇਕ-ਇਕ ਯੂਨਿਟ ਬੰਗਲਾਦੇਸ਼ ਅਤੇ ਇੰਡੋਨੇਸ਼ੀਆ 'ਚ ਕੰਮ ਕਰ ਰਹੀ ਹੈ। ਦੋਵਾਂ ਥਾਵਾਂ 'ਤੇ ਸੰਗਠਨ ਦਾ ਕੰਮ ਰਾਹਤ ਸਮੱਗਰੀ ਅਤੇ ਦਵਾਈਆਂ ਮੁਹੱਈਆ ਕਰਵਾਉਣਾ ਹੈ।


Related News