ਵੀਡੀਓ ਵਿਚ ਦੇਖੋ ਕਿਵੇਂ ਸੜਕ ''ਤੇ ਖੜ੍ਹੇ ਆਦਮੀ ਨੂੰ ਕੁਚਲ ਕੇ ਨਿਕਲ ਗਈ ਮਰਸੀਡੀਜ਼ ਕਾਰ

08/17/2017 11:57:57 AM

ਬਰਮਿੰਘਮ— ਇਹ ਘਟਨਾ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਚ 11 ਜੁਲਾਈ ਦੀ ਸ਼ਾਮ ਨੂੰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦਿਨ-ਦਿਹਾੜੇ ਵਿਚਕਾਰ ਸੜਕ 'ਤੇ ਮਰਸੀਡੀਜ਼ ਡਰਾਈਵਰ ਇਕ ਆਦਮੀ 'ਤੇ ਗੱਡੀ ਚੜ੍ਹਾ ਕੇ ਉਸ ਨੂੰ ਮਰਨ ਲਈ ਛੱਡ ਗਿਆ ਅਤੇ ਲੋਕ ਦੇਖਦੇ ਰਹੇ। ਇਸ ਦੌਰਾਨ ਇਹ ਪੂਰੀ ਘਟਨਾ ਇਕ ਬਾਈਕ ਰਾਈਡਰ ਦੇ ਗੋ ਪ੍ਰੋ ਕੈਮਰੇ ਵਿਚ ਰਿਕਾਰਡ ਹੋ ਗਈ।
ਆਕਸਫੋਰਡ ਬਰੁਕਸ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਜੋ ਨੇ ਜਿਵੇਂ ਹੀ ਮਰਸੀਡੀਜ਼ ਨੂੰ ਉਸ ਆਦਮੀ ਨੂੰ ਕੁਚਲਦੇ ਹੋਏ ਦੇਖਿਆ ਤਾਂ ਉਹ ਤੁਰੰਤ ਆਪਣੀ ਬਾਈਕ ਅੱਗੇ ਲੈ ਗਈ ਅਤੇ ਮਦਦ ਲਈ ਰੋਲਾ ਪਾਉਣ ਲੱਗੀ। ਇਸ ਦੌਰਾਨ ਉਹ ਮਰਸੀਡੀਜ਼ ਦੂਜੇ ਪਾਸੇ ਮੁੜ ਗਈ। ਮਰਸੀਡੀਜ਼ ਲੈ ਕੇ ਡਰਾਈਵਰ ਨੂੰ ਭੱਜਦਾ ਦੇਖ ਜੋ ਉਸ ਦੇ ਪਿੱਛੇ ਵੀ ਦੋੜੀ ਅਤੇ ਕਿਹਾ ਕਿ ਉਸ ਨੇ ਕੈਮਰੇ ਵਿਚ ਉਸ ਨੂੰ ਰਿਕਾਰਡ ਕਰ ਲਿਆ ਹੈ। 
ਇਸ ਤੋਂ ਬਾਅਦ ਉਹ ਉਸ ਆਦਮੀ ਤੱਕ ਆਈ ਅਤੇ ਕੁਝ ਹੋਰ ਲੋਕ ਵੀ ਉਥੇ ਆ ਗਏ। 35 ਸਾਲਾ ਪੀੜਤ ਆਦਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਉਸ ਦੇ ਸਿਰ 'ਤੇ ਕਾਫੀ ਸੱਟਾ ਲੱਗੀਆਂ ਹਨ। ਜੋ ਨੇ ਦੱਸਿਆ ਕਿ ਇਹ ਸਭ ਅਚਾਨਕ ਹੋਇਆ। ਉਹ ਆਦਮੀ ਸੜਕ 'ਤੇ ਖੜ੍ਹਾ ਹੋ ਕੇ ਮਰਸੀਡੀਜ਼ ਡਰਾਈਵਰ ਨਾਲ ਗੱਲ ਕਰ ਰਿਹਾ ਸੀ। ਕਾਰ ਦਾ ਸ਼ੀਸ਼ਾ ਖੁੱਲ੍ਹਾ ਹੋਇਆ ਸੀ। ਉਦੋਂ ਹੀ ਮਰਸੀਡੀਜ਼ ਸਵਾਰ ਡਰਾਈਵਰ ਨੇ ਗੱਡੀ ਰਿਵਰਸ ਕੀਤੀ ਅਤੇ ਫਿਰ ਸੜਕ 'ਤੇ ਖੜ੍ਹੇ ਆਦਮੀ 'ਤੇ ਚੜ੍ਹਾ ਦਿੱਤੀ ਅਤੇ ਨਿਕਲ ਗਿਆ।
ਘਟਨਾ ਦੇ ਕੁਝ ਘੰਟਿਆ ਬਾਅਦ ਹੀ 43 ਸਾਲਾ ਇਕ ਆਦਮੀ ਨੇ ਇਸ ਮਾਮਲੇ ਵਿਚ ਖੁਦ ਨੂੰ ਪੁਲਸ ਦੇ ਹਵਾਲੇ ਵੀ ਕਰ ਦਿੱਤਾ। ਉਸ ਨੂੰ ਕਤਲ ਦੇ ਸ਼ੱਕ ਵਿਚ ਰਿਹਾਸਤ ਵਿਚ ਲਿਆ ਗਿਆ ਹੈ, ਹਾਲਾਂਕਿ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਫਿਲਹਾਲ ਕੇਸ ਦੀ ਜਾਂਚ ਚੱਲ ਰਹੀ ਹੈ।

 


Related News