ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ
Thursday, Mar 28, 2024 - 11:29 AM (IST)

ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਗਾਇਕ ਤੇ ਲਿਖਾਰੀ ਵੀਤ ਬਲਜੀਤ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਹਰ ਪਾਸੇ ਕਾਫ਼ੀ ਪਿਆਰ ਮਿਲ ਰਿਹਾ ਹੈ। ਦਰਅਸਲ, ਜਿਹੜੀ ਵੀਡੀਓ ਵੀਤ ਬਲਜੀਤ ਨੇ ਸਾਂਝੀ ਕੀਤੀ ਹੈ, ਉਸ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਵੀਤ ਬਲਜੀਤ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਗੀਤ ਗਾਇਆ ਸੀ। ਇਸ ਖ਼ਾਸ ਮੌਕੇ ਸਿੱਦੂ ਦੇ ਪਿਤਾ ਬਲਕੌਰ ਸਿੰਘ ਵੀ ਉੱਥੇ ਹੀ ਮੌਜੂਦ ਸਨ। ਆਪਣੇ ਪੁੱਤਰ ਦਾ ਗੀਤ ਸੁਣਦੇ ਹੀ ਬਲਕੌਰ ਸਿੰਘ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਸੰਗੀਤ ਧੁੰਨਾਂ 'ਤੇ ਨੱਚਣ ਲੱਗੇ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਵੀਤ ਬਲਜੀਤ ਨੇ ਕੈਪਸ਼ਨ 'ਚ ਲਿਖਿਆ, ''ਉੱਠ ਪੁੱਤ ਝੋਟਿਆ ਮੂਸੇ ਵਾਲਿਆ 💪💪...।''
ਵੀਤ ਬਲਜੀਤ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਦੀ ਮੌਤ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਬਾਪੂ ਬਲਕੌਰ ਨੇ ਭਰੀ ਮਹਿਫਲ 'ਚ ਭੰਗੜਾ ਪਾਇਆ ਹੋਵੇ।
ਦੱਸਣਯੋਗ ਹੈ ਕਿ ਵੀਤ ਬਲਜੀਤ ਨੇ ਸੰਗੀਤ ਜਗਤ ਦੇ ਨਾਮੀ ਕਲਾਕਾਰਾਂ 'ਚੋਂ ਇੱਕ ਹਨ। ਉਨ੍ਹਾਂ ਦੇ ਗੀਤ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕਾਂ ਵੱਲੋਂ ਵੀ ਗਾਏ ਜਾ ਚੁੱਕੇ ਹਨ।
ਵੀਤ ਬਲਜੀਤ ਖੁਦ ਸਿੰਗਲ ਤੇ ਡਿਊਟ ਸੌਂਗ ਨਾਲ ਆਪਣੀ ਗਾਇਕੀ ਦਾ ਜਲਵਾ ਦਿਖਾ ਚੁੱਕੇ ਹਨ। ਉਹ ਆਪਣੀ ਗਾਇਕੀ ਅਤੇ ਗੀਤਕਾਰੀ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ।
ਇਸ ਤੋਂ ਇਲਾਵਾ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।