ਆਪਣੇ-ਆਪ ਨਾਲ ਹੀ ਵਿਆਹ ਕਰਵਾਉਣ ਵਾਲੀ ਔਰਤ ਨੇ ਦੱਸਿਆ ਇਸ ਦਾ ਕਾਰਨ

09/30/2017 11:16:58 AM

ਮਿਲਾਨ— ਇਟਲੀ ਦੀ ਲਾਰਾ ਮੈੱਸੀ ਨਾਂ ਦੀ ਇਕ ਔਰਤ ਅੱਜ-ਕੱਲ ਸੁਰਖੀਆਂ 'ਚ ਹੈ, ਇਸ ਦਾ ਕਾਰਨ ਹੈ ਉਸ ਦਾ ਵਿਆਹ। ਇਹ ਕੋਈ ਆਮ ਵਿਆਹ ਨਹੀਂ ਸਗੋਂ ਖਾਸ ਹੈ ਕਿ ਕਿਉਂਕਿ ਇਸ ਔਰਤ ਨੇ ਆਪਣੇ ਆਪ ਨਲ ਹੀ ਵਿਆਹ ਕਰਵਾ ਲਿਆ ਹੈ। ਉਸ ਦੇ ਵਿਆਹ 'ਤੇ 70 ਮਹਿਮਾਨ ਪੁੱਜੇ। ਪੇਸ਼ੇ ਤੋਂ ਫਿੱਟਨੈੱਸ ਇਸਟਰਕਟਰ ਅਤੇ ਬਲਾਗਰ ਲਾਰਾ ਮੈੱਸੀ ਮਿਲਾਨ ਨੇੜਲੇ ਇਕ ਛੋਟੇ ਜਿਹੇ ਸ਼ਹਿਰ ਨਾਲ ਸੰਬੰਧ ਰੱਖਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਲਾਰਾ ਦੇਸ਼ ਦੀ ਪਹਿਲੀ ਔਰਤ ਹੈ ਜਿਸ ਨੇ ਆਪਣੇ-ਆਪ ਨਾਲ ਵਿਆਹ ਕਰਵਾਇਆ। ਲਾਰਾ ਨੇ ਕਿਹਾ ਕਿ ਇਹ ਆਈਡੀਆ ਉਸ ਦੇ ਦਿਮਾਗ 'ਚ 2 ਸਾਲ ਪਹਿਲਾਂ ਆਇਆ ਸੀ ਜਦ ਉਸ ਦਾ 12 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਸੀ।

PunjabKesari
ਲਾਰਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਸੀ ਕਿ ਜੇਕਰ ਉਸ ਦੇ 40ਵੇਂ ਜਨਮਦਿਨ ਤਕ ਉਸ ਨੂੰ ਕੋਈ ਚੰਗਾ ਲੜਕਾ ਨਾ ਮਿਲਿਆ ਤਾਂ ਉਹ ਖੁਦ ਨਾਲ ਵਿਆਹ ਕਰਵਾ ਲਵੇਗੀ ਅਤੇ ਹੁਣ ਉਸ ਨੇ ਅਜਿਹਾ ਹੀ ਕੀਤਾ। ਉਸ ਨੇ ਆਪਣੇ ਵਿਆਹ 'ਤੇ 10,000 ਯੂਰੋ ਖਰਚ ਕੀਤੇ ਅਤੇ ਆਪਣੇ ਰਿਸੈਪਸ਼ਨ ਦਾ ਖਰਚਾ ਲਾਰਾ ਨੇ ਵਿਆਹ 'ਤੇ ਮਿਲੇ 70 ਤੋਹਫਿਆਂ 'ਚੋਂ ਕੱਢ ਲਿਆ। ਉਸ ਨੇ ਦੱਸਿਆ ਕਿ ਪਹਿਲਾਂ ਉਸ ਦੇ ਭਰਾ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਸੀ ਪਰ ਫਿਰ ਉਹ ਵੀ ਮੰਨ ਗਿਆ।


Related News