ਇਜ਼ਰਾਇਲੀ ਕਮਾਂਡਰ ਸੇਬ ਚੋਰੀ ਕਰਨ ਦੇ ਦੋਸ਼ ''ਚ ਮੁਅੱਤਲ

12/12/2017 12:28:13 AM

ਯੇਰੂਸ਼ਲਮ—ਹੈਬਰੋਨ ਦੇ ਵੈਸਟ ਬੈਂਕ ਕਸਬੇ ਵਿੱਚ ਇੱਕ ਫਲਸਤੀਨੀ ਫ਼ਲ ਵਿਕਰੇਤਾ ਦੇ ਸਟੈਂਡ ਤੋਂ ਸੇਬਾਂ ਦੀ ਚੋਰੀ ਦੇ ਦੋਸ਼ ਹੇਠ ਇਕ ਇਜ਼ਰਾਇਲੀ ਫ਼ੌਜੀ ਕਮਾਂਡਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਤੋਂ ਬਾਅਦ ਕਿਸੇ ਔਖੀ ਸਥਿਤੀ ਨਾਲ ਨਜਿੱਠਣ ਲਈ ਹੈਬਰੋਨ ਬਾਜ਼ਾਰ ਦੇ ਨੇੜਲੇ ਇਲਾਕੇ ਵਿੱਚ ਗਿਵਾਟੀ ਬ੍ਰਿਗੇਡ ਦੇ ਫ਼ੌਜੀਆਂ ਦੀ ਡਿਊਟੀ ਲਾਈ ਗਈ ਸੀ। ਜਾਣਕਾਰੀ ਮੁਤਾਬਕ ਕਮਾਂਡਰ ਨੇ ਇੱਕ ਸਟੈਂਡ ਵੇਖਿਆ ਜਿਸਦਾ ਫ਼ਲਸਤੀਨੀ ਮਾਲਕ ਇਸ ਨੂੰ ਗੜਬੜੀ ਕਾਰਨ ਛੱਡਕੇ ਚਲਾ ਗਿਆ ਸੀ। ਇੰਟਰਨੈੱਟ 'ਤੇ ਮਿਲੀ ਵੀਡੀਓ ਮੁਤਾਬਕ ਕਮਾਂਡਰ ਸਟੈਂਡ ਤੋਂ ਤਿੰਨ ਸੇਬ ਚੁੱਕਦਾ ਹੈ ਤੇ ਇਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਦੇ ਦਿੰਦਾ ਹੈ। ਇਸ ਦੌਰਾਨ ਉਸ ਨੇ ਉਸ ਦੀ ਵੀਡੀਓ ਬਣਾ ਰਹੇ ਫਲਸਤੀਨੀਆਂ ਨੂੰ ਨਹੀਂ ਵੇਖਿਆ। ਇਜ਼ਰਾਇਲੀ ਰੱਖਿਆ ਬਲ ਦੇ ਬੁਲਾਰੇ ਮੁਤਾਬਕ ਕਮਾਂਡਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।


Related News