ਕੈਨੇਡਾ ''ਚ ਹਿਰਾਸਤ ''ਚ ਲਏ ਜਾਣ ਮਗਰੋਂ PIA ਨੇ ਕਰੂ ਮੈਂਬਰ ਹਿਨਾ ਸਾਨੀ ਨੂੰ ਕੀਤਾ ਮੁਅੱਤਲ

03/30/2024 4:34:03 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਨੇ ਆਪਣੇ ਇੱਕ ਚਾਲਕ ਦਲ ਦੀ ਇਕ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨੂੰ ਕੈਨੇਡੀਅਨ ਅਧਿਕਾਰੀਆਂ ਨੇ 2 ਹੋਰਾਂ ਸਮੇਤ ਕੁਝ ਸਮੇਂ ਲਈ ਹਿਰਾਸਤ ਵਿੱਚ ਲਿਆ ਸੀ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਮੀਡੀਆ ਖ਼ਬਰ ਤੋਂ ਮਿਲੀ। ਚਾਲਕ ਦਲ ਦੇ ਮੈਂਬਰਾਂ ਨੂੰ ਇੱਕ ਗੈਰ-ਸੰਬੰਧਿਤ ਵਿਅਕਤੀ ਦਾ ਪਾਸਪੋਰਟ ਰੱਖਣ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਚਾਲਕ ਦਲ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੀ ਹੈ।

ਇਹ ਵੀ ਪੜ੍ਹੋ: ਜਨਮ ਤੋਂ ਜੁੜੀਆਂ ਦੋ ਭੈਣਾਂ ਦਾ ਹੋਇਆ ਵਿਆਹ, ਲਾੜਾ ਬਣਿਆ ਸੇਵਾ ਮੁਕਤ ਫ਼ੌਜੀ ਅਫਸਰ

'ਡਾਨ' ਅਖ਼ਬਾਰ ਮੁਤਾਬਕ ਹਿਨਾ ਸਾਨੀ ਨੂੰ ਦੋ ਹੋਰ ਕਰੂ ਮੈਂਬਰਾਂ ਦੇ ਨਾਲ ਕੈਨੇਡਾ 'ਚ ਹਿਰਾਸਤ 'ਚ ਲਿਆ ਗਿਆ ਸੀ। ਇਹ ਮੈਂਬਰ ਉਸ ਦੇ ਨਾਲ ਲਾਹੌਰ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਪੀਕੇ-789 'ਤੇ ਡਿਊਟੀ 'ਤੇ ਸਨ। ਹਾਲਾਂਕਿ, ਤਿੰਨਾਂ ਚਾਲਕ ਦਲ ਦੇ ਮੈਂਬਰਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਅਤੇ ਜਾਂਚ ਤੋਂ ਬਾਅਦ ਪਾਕਿਸਤਾਨ ਪਰਤਣ ਦੀ ਇਜਾਜ਼ਤ ਦਿੱਤੀ ਗਈ ਸੀ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਪੀ.ਆਈ.ਏ. ਪ੍ਰਬੰਧਨ ਨੇ ਬਾਅਦ ਵਿੱਚ ਸਾਨੀ ਨੂੰ ਮੁਅੱਤਲ ਕਰ ਦਿੱਤਾ ਅਤੇ ਕਿਹਾ ਕਿ ਉਹ ਅਗਲੀ ਕਾਰਵਾਈ  ਕੈਨੇਡੀਅਨ ਅਧਿਕਾਰੀਆਂ ਦੀ ਜਾਂਚ ਰਿਪੋਰਟ ਦੇ ਅਨੁਸਾਰ ਕਰੇਗਾ।

ਇਹ ਵੀ ਪੜ੍ਹੋ: ਕੈਨੇਡਾ ਦੇ ਹਿੰਦੂਆਂ ਨੇ ਟਰੂਡੋ ਨੂੰ ਲਿਖੀ ਚਿੱਠੀ; ਅਸੀਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਅੱਤਵਾਦ 'ਤੇ ਵੀ ਦਿੱਤੀ ਨਸੀਹਤ

ਵਿਦੇਸ਼ ਯਾਤਰਾ ਦੌਰਾਨ ਕਿਸੇ ਹੋਰ ਦਾ ਪਾਸਪੋਰਟ ਲੈ ਕੇ ਜਾਣਾ ਅੰਤਰਰਾਸ਼ਟਰੀ ਕਾਨੂੰਨ ਦੇ ਵਿਰੁੱਧ ਹੈ। ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਖਾਨ ਨੇ ਕਿਹਾ ਕਿ ਏਅਰਲਾਈਨ ਪ੍ਰਬੰਧਨ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਦਾ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਦੀ ਜਾਂਚ ਰਿਪੋਰਟ ਤੋਂ ਬਾਅਦ ਮੁਅੱਤਲ ਕੀਤੇ ਗਏ ਚਾਲਕ ਦਲ ਦੀ ਮੈਂਬਰ ਵਿਰੁੱਧ ਅਗਲੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਚਾਲਕ ਦਲ ਦੀਆਂ ਤਿੰਨ ਮਹਿਲਾ ਮੈਂਬਰ ਸ਼ਨੀਵਾਰ ਨੂੰ ਪਾਕਿਸਤਾਨ ਪਰਤ ਆਉਣਗੀਆਂ। ਪੀ.ਆਈ.ਏ. ਮੁਤਾਬਕ ਪਿਛਲੇ ਡੇਢ ਸਾਲ ਵਿੱਚ ਘੱਟੋ-ਘੱਟ 8 ਫਲਾਈਟ ਅਟੈਂਡੈਂਟ ਨੌਕਰੀ ਛੱਡ ਚੁੱਕੇ ਹਨ।

ਇਹ ਵੀ ਪੜ੍ਹੋ: ਕੰਬੋਡੀਆ 'ਚ ਫਸੇ 5000 ਭਾਰਤੀ, ਸਾਈਬਰ ਧੋਖਾਧੜੀ ਕਰਨ ਲਈ ਕੀਤਾ ਜਾ ਰਿਹੈ ਮਜਬੂਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News