ਨਫਰਤ ਭਰੇ ਭਾਸ਼ਣਾਂ ਲਈ ਫੇਸਬੁੱਕ ਨੇ ਗੋਰੇ ਰਾਸ਼ਟਰਵਾਦੀਆਂ ਦੇ ਸੋਸ਼ਲ ਅਕਾਊਂਟ ਕੀਤੇ ਬੰਦ

08/17/2017 4:56:13 AM

ਕੈਲੇਫੋਰਨੀਆ— ਫੇਸਬੁੱਕ ਨੇ ਗੋਰੇ ਰਾਸ਼ਟਰਵਾਦੀਆਂ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਨੇ ਚਾਰਕੌਟਸਵਿਲੇ ਸ਼ਹਿਰ ਦੀ ਹਿੰਸਕ ਰੈਲੀ 'ਚ ਹਿੰਸਾ ਲਿਆ ਸੀ। ਫੇਸਬੁੱਕ ਦੇ ਬੁਲਾਰੇ ਰੁਚਿਕਾ ਬੁਧਰਾਜੇ ਨੇ ਦੱਸਿਆ ਕਿ ਕ੍ਰਿਸਟੋਫਰ ਕੈਂਟਵੈਲ ਦੇ ਫੇਸਬੁੱਕ ਪ੍ਰੋਫਾਇਲ ਪੇਜ ਅਤੇ ਪੋਡਕਾਸਟ ਪੇਜ ਨੂੰ ਹਟਾ ਦਿੱਤਾ ਗਿਆ ਹੈ। ਫੇਸਬੁੱਕ ਨੇ ਬੁਧਰਾਜੇ ਦੇ ਕਹਿਣ 'ਤੇ ਗੋਰੇ ਰਾਸ਼ਟਰਵਾਦੀ ਅੰਦੋਲਨ ਨਾਲ ਜੁੜੇ ਕਰੀਬ ਅੱਠ ਪੇਜਾਂ ਨੂੰ ਹਟਾ ਦਿੱਤਾ ਹੈ, ਜਿਥੇ ਨਫਰਤ ਭਰੇ ਭਾਸ਼ਣਾਂ, ਸੰਗਠਨਾਂ ਅਤੇ ਕੰਪਨੀਆਂ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਗਈ ਸੀ।
ਕੈਂਟਵੈਲ, ਕੀਨੇ ਅਤੇ ਨਿਊ ਹੈਮਪਸ਼ਾਇਰ ਨੂੰ ਰੈਲੀ ਫਲਾਇਰਾਂ 'ਚ ਸੂਚੀਬੱਧ ਕੀਤਾ ਗਿਆ ਹੈ ਅਤੇ ਦੱਖਣੀ ਪਾਉਵਟੀ ਲਾਅ ਸੈਂਟਰ ਦੁਆਰਾ ਕੱਟੜਪੰਥੀ ਨੂੰ ਲੇਬਲ ਕੀਤਾ ਗਿਆ ਸੀ। 36 ਸਾਲਾਂ ਕੈਂਟਵੈਲ ਨੇ ਖੁਦ ਨੂੰ ਸਫੈਦ ਕੌਮੀਅਤ ਦਾ ਦੱਸਿਆ ਅਤੇ ਕਿਹਾ ਕਿ ਉਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੋਟ ਦਿੱਤਾ। ਉਸ ਕੋਲ ਇਕ ਪੋਡਕਾਸਟ ਅਤੇ ਬਲਾਗ ਹੈ ਜੋ ਉਸ ਦੇ ਵਿਚਾਰਾਂ ਦਾ ਪ੍ਰਚਾਰ ਕਰਦਾ ਹੈ। ਉਸ ਨੇ ਕਿਹਾ ਕਿ, ''ਮੈਂ ਇਸ ਤੋਂ ਤਕਰੀਬਨ ਕਿਸੇ ਵੀ ਚੀਜ਼ ਤੋਂ ਹੈਰਾਨ ਨਹੀਂ ਹਾਂ ਕਿਉਂਕਿ ਜਿਸ ਗੱਲ ਤੋਂ ਅਸੀਂ ਸ਼ਿਕਾਇਤ ਕਰ ਰਹੇ ਹਾਂ ਉਹ ਇਹ ਹੈ ਕਿ ਅਸੀਂ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।''


Related News