UN ''ਚ ਨਵਾਜ਼ ਨੂੰ ਜਵਾਬ ਦੇਣ ਲਈ ਭਾਰਤ ਨੇ ਭੇਜੀ ਸਭ ਤੋਂ ''ਛੋਟੀ ਅਫਸਰ'', ਪਰਖੱਚੇ ਉਡਾ ਕੇ ਆਈ (ਦੇਖੋ ਤਸਵੀਰਾਂ)

09/25/2016 1:17:04 PM

ਨਿਊਯਾਰਕ— ਪਾਕਿਸਤਾਨ ਦੇ ''ਸ਼ਰੀਫ'' ਯਾਨੀ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸ਼ਰਾਫਤ ਉਸ ਸਮੇਂ ਤਾਰ-ਤਾਰ ਹੋ ਗਈ, ਜਦੋਂ ਸੰਯੁਕਤ ਰਾਸ਼ਟਰ ਵਰਗੇ ਵੱਡੇ ਮੰਚ ''ਤੇ ਭਾਰਤ ਦੀ ਸਭ ਤੋਂ ਛੋਟੀ ਅਫਸਰ ਨੇ ਉਸ ਦੇ ਪਰਖੱਚੇ ਉਡਾ ਦਿੱਤੇ। ਸੰਯੁਕਤ ਰਾਸ਼ਟਰ (ਯੂ. ਐੱਨ.) ਵਿਚ ਸ਼ਰੀਫ ਦੇ ਭਾਸ਼ਣ ਤੋਂ ਬਾਅਦ ਉਸ ਨੂੰ ਅੱਤਵਾਦ ''ਤੇ ਭਾਰਤ ਵੱਲੋਂ ਕਰਾਰਾ ਜਵਾਬ ਦੇਣ ਲਈ ਪੰਜ ਡਿਪਲੋਮੈਟਾਂ ਨੇ ਸਖਤ ਮਿਹਨਤ ਕੀਤੀ ਸੀ। ਇਸ ਦੇ ਬਾਵਜੂਦ ਭਾਰਤ ਵੱਲੋਂ ਸਭ ਤੋਂ ਛੋਟੀ ਅਫਸਰ ਈਨਮ ਗੰਭੀਰ ਨੂੰ ਭੇਜਿਆ ਗਿਆ। ਇਸ ਦਾ ਮਕਸਦ ਦੁਨੀਆ ਨੂੰ ਇਹ ਦਿਖਾਉਣਾ ਸੀ ਕਿ ਪਾਕਿਸਤਾਨ ਦੀ ਘਟੀਆ ਸੋਚ ਦਾ ਜਵਾਬ ਤਾਂ ਸਾਡਾ ਕੋਈ ਛੋਟਾ ਅਫਸਰ ਵੀ ਦੇ ਸਕਦਾ ਹੈ, ਉਹ ਵੀ ਗੰਭੀਰਤਾ ਨਾਲ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 500 ਸ਼ਬਦਾਂ ਦੇ ਸਭ ਤੋਂ ਛੋਟੇ ਭਾਸ਼ਣ ਵਿਚ ਈਨਮ ਨੇ ਪਾਕਿਸਤਾਨ ਦੇ ਪਰਖੱਚੇ ਉਡਾ ਦਿੱਤੇ ਅਤੇ ਸੋਸ਼ਲ ਮੀਡੀਆ ''ਤੇ ਲਗਾਤਾਰ ਯੂ. ਐੱਨ. ਵਿਚ ਦਿੱਤਾ ਉਸ ਦਾ ਭਾਸ਼ਣ ਟਰੈਂਡ ਕਰ ਰਿਹਾ ਹੈ। 
ਈਨਮ ਗੰਭੀਰ ਆਈ. ਐੱਫ. ਐੱਸ. ਅਫਸਰ ਹੈ ਅਤੇ ਉਹ ਸਾਰੇ ਡਿਪਲੋਮੈਟਾਂ ''ਚੋਂ ਸਭ ਤੋਂ ਛੋਟੀ ਸੀ। ਬੁੱਧਵਾਰ ਨੂੰ ਦੋ ਵਜੇ ਦੇ ਕਰੀਬ ਸ਼ਰੀਫ ਨੇ ਆਪਣਾ ਭਾਸ਼ਣ ਦਿੱਤਾ। ਇਸ ਤੋਂ ਬਾਅਦ ਭਾਰਤੀ ਡਿਪਲੋਮੈਟਾਂ ਨੇ ਯੂ. ਐੱਨ. ਹੈੱਡਕੁਆਟਰ ਵਿਚ ਹੀ ਕੁਝ ਦੂਰੀ ''ਤੇ ਮੌਜੂਦ ਸੈਯਦ ਅਕਬਰੁਦੀਨ ਦੇ ਦਫਤਰ ਵਿਚ ਮੀਟਿੰਗ ਕੀਤੀ। ਮੀਟਿੰਗ ਵਿਚ ਹੀ ਸਭ ਕੁਝ ਤੈਅ ਕੀਤਾ ਗਿਆ। ਭਾਸ਼ਣ ਨੂੰ ਜਾਣਬੁਝ ਕੇ ਛੋਟਾ ਰੱਖਿਆ ਗਿਆ। ਪੂਰਾ ਭਾਸ਼ਣ ਤਿੰਨ-ਚਾਰ ਮਿੰਟਾਂ ਲਈ ਤਿਆਰ ਕੀਤਾ ਗਿਆ ਪਰ ਇਸ ਵਿਚ ਸਾਰੀਆਂ ਮੁੱਖ ਗੱਲਾਂ ਸੰਖੇਪ ਵਿਚ ਕਹੀਆਂ ਗਈਆਂ। ਇਸ ਭਾਸ਼ਣ ਇਸ ਲਈ ਛੋਟਾ ਰੱਖਿਆ ਗਿਆ ਸੀ ਤਾਂ ਜੋ ਸੋਸ਼ਲ ਮੀਡੀਆ ''ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਸ਼ੇਅਰ ਕਰਨ ਅਤੇ ਭਾਰਤ ਦੀ ਆਵਾਜ਼ ਬੁਲੰਦੀ ਨਾਲ ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਦੇ ਕੰਨਾਂ ਤੱਕ ਪਹੁੰਚੇ। ਈਨਮ ਨੇ ਪਾਕਿਸਤਾਨ ਡਿਵੀਜ਼ਨ ਵਿਚ ਵੀ ਕੰਮ ਕੀਤਾ ਹੈ। ਇਸ ਤੋਂ ਬਾਅਦ ਉਹ ਨਿਊਯਾਰਕ ਵਿਚ ਆ ਕੇ ਅੱਤਵਾਦ ਨਾਲ ਮੁਕਾਬਲਾ ਕਰਨ ਵਾਲੇ ਸੰਗਠਨ ਦੀ ਇੰਚਾਰਜ ਬਣੀ ਸੀ।

Kulvinder Mahi

News Editor

Related News