ਵਰਜੀਨੀਆ ਮਾਮਲੇ ''ਚ ਟਰੰਪ ਦੀ ਆਲੋਚਨਾ

08/17/2017 5:33:20 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਰਜੀਨੀਆ 'ਚ ਹੋਈ ਹਿੰਸਕ ਝੜਪਾਂ ਲਈ ਦੋਹਾਂ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਬਿਆਨ ਦੀ ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਸਹਿਯੋਗੀ ਦੇਸ਼ ਬ੍ਰਿਟੇਨ ਨੇ ਆਲੋਚਨ ਕੀਤੀ ਹੈ। ਅਮਰੀਕਾ ਸੀਨੇਟ 'ਚ ਬਹੁਮਤ ਦੇ ਨੇਤਾ ਮਿਚ ਮੈਕਕੋਨਲ ਨੇ ਇਕ ਬਿਆਨ ਜਾਰੀ ਕੀਤਾ ਜਿਸ 'ਚ ਉਨ੍ਹਾਂ ਨੇ ਟਰੰਪ ਦਾ ਨਾਂ ਲਏ ਬਗੈਰ ਕਿਹਾ, ''ਨਫਰਤ ਅਤੇ ਕੱਟੜਵਾਦ ਦਾ ਸੁਨੇਹਾ ਅਮਰੀਕਾ 'ਚ ਕੀਤੇ ਵੀ ਸਵਾਗਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅਸੀਂ ਨਫਰਤ ਫੈਲਾਉਣ ਵਾਲੇ ਕਿਸੇ ਵੀ ਵਿਚਾਰਧਾਰਾ ਨੂੰ ਬਰਦਾਸਤ ਨਹੀਂ ਕਰ ਸਕਦੇ। ਨਫਰਤ ਅਤੇ ਹਿੰਸਾ ਖਿਲਾਫ ਇਕਜੁੱਟ ਹੋਣਾਂ ਸਾਡੀ ਜ਼ਿੰਮੇਵਾਰੀ ਹੈ।''
ਟਰੰਪ ਨੇ ਵਰਜੀਨੀਆ 'ਚ ਹਿੰਸਕ ਝੜਪਾਂ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੋਹਾਂ ਧਿਰਾਂ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ 'ਚ ਕਾਫੀ ਚੰਗੇ ਲੋਕ ਹਨ। ਓਹੀਓ ਦੇ ਗਵਰਨਰ ਜਾਨ ਕਾਸਿਚ ਨੇ ਕਿਹਾ ਕਿ ਕੂ ਕਲਕਸ ਕਲਾਨ, ਨਵ ਨਾਜੀ ਅਤੇ ਹੋਰਾਂ ਵਿਚਾਲੇ ਕੋਈ ਨੈਤਿਕ ਸਮਾਨਤਾ ਨਹੀਂ ਹੈ। ਉਨ੍ਹਾਂ ਕਿਹਾ ਇਹ ਭਿਆਨਕ ਹੈ। ਅਮਰੀਕਾ ਦੇ ਰਾਸ਼ਟਰਪਤੀ ਨੂੰ ਇਨ੍ਹਾਂ ਨਫਰਤ ਫੈਲਾਉਣ ਵਾਲੇ ਸਮੂਹਾਂ ਦੀ ਨਿੰਦਾ ਕਰਨੀ ਚਾਹੀਦੀ ਹੈ।'' ਰਿਪਬਲਿਕਨ ਸੀਨੇਟਰ ਲਿੰਡਸੇ ਗ੍ਰਾਹਮ ਨੇ ਇਕ ਬਿਆਨ 'ਚ ਟਰੰਪ ਦੀ ਆਲੋਚਨਾ ਕਰਦੇ ਹੋਏ ਕਿਹਾ, ''ਤੁਹਾਡੇ ਬੋਲ ਅਮਰੀਕੀਆਂ ਨੂੰ ਵੰਡ ਰਹੇ ਹਨ, ਉਨ੍ਹਾਂ ਦਾ ਇਲਾਜ਼ ਨਹੀਂ ਕਰ ਰਹੇ।'' ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ''ਉਨ੍ਹਾਂ ਲੋਕਾਂ ਵਿਚਾਲੇ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਜੋ ਫਾਸੀਵਾਦੀ ਵਿਚਾਰਾਂ ਦਾ ਪ੍ਰਚਾਰ ਕਰਦੇ ਹਨ ਅਤੇ ਜੋ ਉਨ੍ਹਾਂ ਦਾ ਵਿਰੋਧ ਕਰਦੇ ਹਨ।''


Related News