ਸੜਕ ਵਿਚਕਾਰ ਕਰੈਸ਼ ਹੋਇਆ ਜ਼ਹਾਜ, 2 ਕਾਰਾਂ ਵਿਚਕਾਰ ਫਸਿਆ

10/23/2017 8:10:40 AM

ਫਲੋਰੀਡਾ(ਬਿਊਰੋ)— ਅਮਰੀਕਾ ਦੇ ਪੀਟਰਸਬਰਗ ਫਲੋਰੀਡਾ 'ਚ ਸੀ. ਸੀ. ਟੀ. ਵੀ. 'ਚ ਇਕ ਛੋਟੇ ਜ਼ਹਾਜ ਦੇ ਕਰੈਸ਼ ਹੋਣ ਦਾ ਹਾਦਸਾ ਕੈਦ ਹੋ ਗਿਆ ਹੈ।  ਫਲੋਰੀਡਾ ਦੀ ਇਕ ਸੜਕ ਉੱਤੇ ਇਹ ਹਾਦਸਾ ਹੋਇਆ, ਜਿੱਥੇ ਇਹ ਜ਼ਹਾਜ ਹੇਠਾਂ ਸੜਕ ਉੱਤੇ ਦੋ ਕਾਰਾਂ  ਦੇ ਵਿਚਕਾਰ ਫਸ ਗਿਆ।

 


ਇਹ ਹਾਦਸਾ ਬੁੱਧਵਾਰ ਦੁਪਹਿਰ ਨੂੰ ਹੋਇਆ। ਮੀਡੀਆ ਰਿਪੋਟਸ ਦੀ ਮੰਨੀਏ ਤਾਂ ਇਸ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਰੇ ਸੁਰੱਖੀਅਤ ਹਨ ਅਤੇ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਲੋਕਲ ਹੇਅਰ ਸਟੂਡੀਓ 'ਚ ਲੱਗੇ ਸੀ. ਸੀ. ਟੀ. ਵੀ. 'ਚ ਪੂਰੀ ਵਾਰਦਾਤ ਕੈਦ ਹੋ ਗਈ। ਇਸ ਹੇਅਰ ਸਟੂਡਓ ਨੇ 20 ਅਕਤੂਬਰ ਨੂੰ ਇਸ ਹਾਦਸੇ ਦਾ ਵੀਡੀਓ ਫੇਸਬੇੱਕ ਉੱਤੇ ਸ਼ੇਅਰ ਕੀਤਾ ਹੈ। ਲੋਕਲ ਰਿਪੋਰਟਸ ਦੀਆਂ ਮੰਨੀਏ ਤਾਂ ਜਿਸ ਸਮੇਂ ਜ਼ਹਾਜ ਕਰੈਸ਼ ਹੋਇਆ ਅਤੇ ਉਸ 'ਚ ਦੋ ਲੋਕ ਬੈਠੇ ਹੋਏ ਸਨ। ਪੁਲਸ ਨੇ ਟਵਿਟਰ 'ਤੇ ਕੰਨਫਰਮ ਕੀਤਾ ਕਿ ਜ਼ਹਾਜ ਲੈਂਡਿਗ ਦੌਰਾਨ ਦੋ ਕਾਰਾਂ ਵਿਚਕਾਰ ਫਸ ਗਿਆ।

 


Related News