ਚੀਨ ਦੇ ਸ਼ਾਪਿੰਗ ਸੈਂਟਰ ''ਚ ਲੱਗੇ ਐਕਸਲੇਟਰ ਹਾਦਸੇ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ

07/31/2015 8:06:45 PM

ਬੀਜਿੰਗ-ਚੀਨ ਦੇ ਹੁਬੇਈ ਸੂਬੇ ''ਚ ਜਿਆਂਗਸ਼ੂ ਸ਼ਾਪਿੰਗ ਸੈਂਟਰ ''ਚ ਹੋਏ ਐਕਸਲੇਟਰ ਹਾਦਸੇ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ''ਚ ਦੋ ਔਰਤਾਂ ਜੋ ਮਾਲ ''ਚ ਕੰਮ ਕਰਦੀਆਂ ਹਨ ਕੁਝ ਦੇਰ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚਦੇ ਦੇਖਿਆ ਜਾ ਸਕਦਾ ਹੈ। ਚੀਨ ਦੇ ਸਟੇਟ ਬ੍ਰਾਡਕਾਸਟਰ ਸੀ. ਸੀ. ਟੀ.ਵੀ. ਨੇ ਦੋ ਮਿੰਟ ਦੀ ਇਹ ਫੁਟੇਜ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੋਈ ਦੁਰਘਟਨਾ ''ਚ ਐਕਸਲੇਟਰ ''ਚ ਫਸ ਕੇ ਇਕ ਔਰਤ ਦੀ ਮੌਤ ਹੋ ਗਈ ਸੀ। ਹਾਦਸੇ ਸਮੇਂ ਔਰਤ ਨਾਲ ਦੋ ਸਾਲ ਦਾ ਬੱਚਾ ਵੀ ਸੀ। ਪਰ ਉਸ ਦੀ ਸੂਝ-ਬੂਝ ਨਾਲ ਬੱਚੇ ਦੀ ਜੀਨ ਬਚ ਗਈ ਸੀ। ਤਕਰੀਬਨ ਚਾਰ ਘੰਟੇ ਦੀ ਮਸ਼ੱਕਤ ਮਗਰੋਂ ੌਰਤ ਦੀ ਲਾਸ਼ ਕੱਢੀ ਗਈ। 
ਜ਼ਿਕਰਯੋਗ ਹੈ ਕਿ ਐਤਵਾਰ 26 ਜੁਲਾਈ ਦੀ ਇਹ ਘਟਨਾ ਵਾਪਰੀ ਸੀ। ਮੌਕੇ ''ਤੇ ਮੌਜੂਦ ਲੋਕਾਂ ਮੁਤਾਬਕ ਐਕਸਲੇਟਰ ਦੀ ਮੁਰੰਮਤ ਹੋਈ ਸੀ। ਇੰਜੀਨੀਅਰਸ ਨੇ ਉਸ ਦੀ ਮੈਟਲ ਪੈਨਲ ਤਾਂ ਲਗਾ ਦਿੱਤਾ ਸੀ ਪਰ ਉਸ ਦੇ ਪੇਚ ਕੱਸਣਾ ਭੁੱਲ ਗਏ ਸਨ। ਪੈਨਲ ''ਤੇ ਪੈਰ ਰੱਖਦੇ ਹੀ ਔਰਤ ਉਸ ''ਚ ਫਸ ਗਈ। ਹਾਲਾਂਕਿ, ਉਸ ਨੇ ਗੋਦ ''ਚ ਚੁੱਕੇ ਬੱਚੇ ਨੂੰ ਤੁਰੰਤ ਅੱਗੇ ਵੱਲ ਧੱਕਾ ਦੇ ਦਿੱਤਾ। ਉਥੇ ਖੜ੍ਹੇ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਇਸ  ਦੌਰਾਨ ਮਾਂ ਪੈਨਲ ''ਚ ਫੱਸ ਗਈ ਅਤੇ ਉਸ ਦੀ ਮੌਤ ਹੋ ਗਈ। ਮਹਿਲਾ ਦਾ ਨਾਂ ਸ਼ਿਆਂਗ ਲਿਊਜੁਆਨ ਸੀ। ਉਹ 30 ਸਾਲ ਦੀ ਸੀ।


Related News