16 ਸਾਲ ਦੇ ਲੜਕੇ ਨੇ ਵ੍ਹੇਲ ਦਾ ਕੀਤਾ ਅਜਿਹਾ ਹਾਲ, ਮਚ ਗਿਆ ਬਵਾਲ !

08/16/2017 8:50:22 AM

ਲੰਡਨ— 16 ਸਾਲ ਦੇ ਇਕ ਬੱਚੇ ਦੁਆਰਾ ਵ੍ਹੇਲ ਦੇ ਸ਼ਿਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੇ ਅਪ੍ਰੈਲ ਮਹੀਨੇ ਵਿਚ ਅਲਾਸਕਾ ਦੇ ਯੂਪਿਕ ਪਿੰਡ ਵਿਚ ਕਰਿਸ ਅਪਾਸਿੰਗਾਕ (16) ਨੇ ਤੱਟ 'ਤੇ ਆ ਪਹੁੰਚੀ ਆਪਣੀ ਹਾਪਰੂਨ ਗਨ ਨਾਲ ਇਕ ਵ੍ਹੇਲ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪਿੰਡ ਵਾਲਿਆਂ ਦੀ ਮਦਦ ਨਾਲ ਵ੍ਹੇਲ ਨੂੰ ਤੱਟ ਦੇ ਕੰਢੇ 'ਤੇ ਲਿਆਉਂਦਾ ਗਿਆ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਕਈ ਦਿਨਾਂ ਤੱਕ ਇਸ ਵ੍ਹੇਲ ਦਾ ਮਾਸ ਖਾਧਾ। ਕਰਿਸ ਨੇ ਨਾ ਸਿਰਫ ਵ੍ਹੇਲ ਦਾ ਸ਼ਿਕਾਰ ਕੀਤਾ, ਸਗੋਂ ਵ੍ਹੇਲ ਨੂੰ ਕੱਟਣ ਵਿਚ ਵੀ ਲੋਕਾਂ ਦੀ ਮਦਦ ਕੀਤੀ।
ਕਰਿਸ ਦੀ ਮਾਂ ਸੂਸਨ ਆਕਾਪਕ ਨੇ ਵ੍ਹੇਲ ਦੀ ਡੈੱਡ ਬਾਡੀ ਨਾਲ ਖਿੱਚੀ ਹੋਈ ਫੋਟੋਆ ਹਾਲ ਹੀ ਵਿਚ ਸੋਸ਼ਲ ਮੀਡੀਆ ਵਿਚ ਸ਼ੇਅਰ ਕੀਤੀਆਂ ਸਨ। ਸੂਸਨ ਨੇ ਬੇਟੇ ਦੀ ਫੋਟੋਆਂ ਸ਼ੇਅਰ ਕਰਦੇ ਹੋਏ ਇਹ ਵੀ ਲਿਖਿਆ ਕਿ ਮੇਰੇ ਬਹਾਦੁਰ ਬੇਟੇ ਨੇ ਪੂਰੇ ਪਿੰਡ ਦੇ ਖਾਣੇ ਦਾ ਬੰਦੋਬਸਤ ਕੀਤਾ। ਇਸ ਤੋਂ ਬਾਅਦ ਇਹ ਫੋਟੋਆਂ ਵਾਇਰਲ ਹੁੰਦੀਆਂ ਗਈਆਂ ਅਤੇ ਉੱਲਟੇ ਕਰਿਸ ਹੀ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਿਆ। ਇੰਨਾ ਹੀ ਨਹੀਂ, ਵ੍ਹੇਲ ਨੂੰ ਮਾਰਨ ਦੇ ਚਲਦੇ ਕਰਿਸ ਨੂੰ ਕੁਝ ਲੋਕਾਂ ਨੇ ਜਾਨੋਂ ਮਾਰਨ ਦੀ ਧੱਮਕੀ ਵੀ ਦਿੱਤੀ ਹੈ।
ਕਰਿਸ ਦੀ ਮਾਂ ਮੁਤਾਬਕ, ਧਮਕੀ ਦੇ ਚਲਦੇ ਕਰਿਸ ਪਿੱਛਲੇ ਕਈ ਦਿਨਾਂ ਤੋਂ ਸਕੂਲ ਵੀ ਨਹੀਂ ਜਾ ਰਿਹਾ ਹੈ। ਇਸ ਬਾਰੇ ਵਿਚ ਕਰਿਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹੋਇਆ। ਅਸੀਂ ਲੋਕ ਅਜਿਹੇ ਇਲਾਕੇ ਵਿਚ ਰਹਿੰਦੇ ਹਾਂ, ਜਿੱਥੇ ਖਾਣ-ਪੀਣ ਦੇ ਸਾਧਨ ਸੀਮਿਤ ਹਨ। ਇਸ ਦੇ ਚਲਦੇ ਆਮਤੌਰ 'ਤੇ ਮੱਛੀ ਅਤੇ ਪਸ਼ੁਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਇਸ ਤੋਂ ਕਈ ਘਰਾਂ ਦਾ ਪੇਟ ਭਰਦਾ ਹੈ।
ਇਸ ਤੋਂ ਪਹਿਲਾਂ ਵੀ ਇੱਥੇ ਵ੍ਹੇਲ ਦਾ ਸ਼ਿਕਾਰ ਹੁੰਦਾ ਰਿਹਾ ਹੈ। ਵਿਵਾਦ ਖੜਾ ਹੋਣ ਦੇ ਚਲਦੇ ਕਰਿਸ ਦੀ ਮਾਂ ਸੂਸਨ ਨੇ ਫੇਸਬੁੱਕ ਤੋਂ ਆਪਣੇ ਬੇਟੇ ਦੀ ਇਹ ਫੋਟੋਆਂ ਡਲੀਟ ਕਰ ਦਿੱਤੀਆ ਸਨ। ਹਾਲਾਂਕਿ, ਇਹ ਫੋਟੋਆਂ ਕਾਫ਼ੀ ਸ਼ੇਅਰ ਹੋਈਆ, ਇਸ ਦੇ ਚਲਦੇ ਇਹ ਮੀਡੀਆ ਦੀਆਂ ਸੁਰਖੀਆਂ ਵਿਚ ਆ ਗਈਆਂ। ਕਰਿਸ ਦੀ ਮਾਂ ਨੇ ਇੱਕ ਪੋਸਟ ਵਿਚ ਲਿਖਿਆ ਹੈ ਕਿ ਉਨ੍ਹਾਂ ਦਾ ਪੁੱਤਰ ਇੰਟੇਲੀਜੈਂਟ ਹੀ ਨਹੀਂ, ਬਹਾਦਰ ਵੀ ਹੈ।


Related News