ਦੁਬਲੇਪਣ ਤੋਂ ਪਰੇਸ਼ਾਨ ਹੋ ਤਾਂ ਇਸ ਫਲ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ

06/26/2017 1:54:28 PM

ਜਲੰਧਰ— ਤੁਸੀਂ ਅਕਸਰ ਲੋਕਾਂ ਨੂੰ ਮੋਟਾਪੇ ਤੋਂ ਪਰੇਸ਼ਾਨ ਹੁੰਦੇ ਹੋਏ ਦੇਖਿਆ ਹੋਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਕੁੱਝ ਅਜਿਹੇ ਵੀ ਲੋਕ ਹਨ ਜੋ ਪਤਲੇ ਹੋਣ ਤੋਂ ਵੀ ਕਾਫੀ ਪਰੇਸ਼ਾਨ ਹਨ। ਜੇਕਰ ਤੁਸੀਂ ਵੀ ਮੋਟੇ ਹੋਣ ਦੇ ਲਈ ਸਾਰੀਆਂ ਕੋਸ਼ੀਸ਼ਾ ਕਰਕੇ ਹਾਰ ਚੁੱਕੇ ਹਨ। ਤੁਹਾਨੂੰ ਸ਼ਾਇਦ ਹੀ ਇਹ ਪਤਾ ਹੋਵੇਗਾ ਕਿ ਭਾਰ ਵਧਾਉਣ ਦੇ ਲਈ ਸੀਤਾਫਲ ਬਹੁਤ ਵਧੀਆ ਹੈ। ਸੀਤਾਫਲ ਅਨਰਜੀ ਦਾ ਇਕ ਚੰਗਾ ਸ੍ਰੋਤ ਹੈ। ਇਸ ਨਾਲ ਸਰੀਰ ਦੀ ਥਕਾਵਟ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਹੁੰਦੀ ਹੈ। ਸੀਤਾਫਲ 'ਚ ਵਿਟਾਮਿਨ-ਸੀ ਕਾਫੀ ਪਾਇਆ ਜਾਂਦਾ ਹੈ। ਇਹ ਤੁਹਾਡੇ ਦੰਦਾਂ ਲਈ ਵੀ ਬਹੁਤ ਚੰਗੀ ਹੁੰਦੀ ਹੈ। ਇਸ ਨਾਲ ਦੰਦਾਂ ਅਤੇ ਮਸੁੜਿਆਂ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਸੀਤਾਫਲ 'ਚ ਪਾਏ ਜਾਣ ਵਾਲੇ ਵਿਟਾਮਿਨ-ਸੀ ਸਰੀਰ ਦੇ ਰੋਗਾਂ ਨਾਲ ਲੜਣ ਵਾਲੇ ਇਮਿਊਨ ਸਿਸਟਮ ਠੀਕ ਰੱਖਦਾ ਹੈ। ਇਨ੍ਹਾਂ ਹੀ ਨਹੀਂ ਸੀਤਾਫਲ ਅਨੀਮੀਆ ਨਾਲ ਪੀੜਤ ਲੋਕਾਂ ਦੇ ਲਈ ਵੀ ਵਧੀਆ ਹੈ। ਰੋਜ਼ਾਨਾ ਇਸ ਦਾ ਇਸਤੇਮਾਲ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵੀ ਠੀਕ ਰੱਖਦਾ ਹੈ।


Related News