Zebronics Zeb ਨੇ 15000mAh ਸੇਵੀਅਰ ਪਾਵਰ ਬੈਂਕ ਕੀਤਾ ਲਾਂਚ

07/22/2017 4:35:32 PM

ਜਲੰਧਰ-ਭਾਰਤ ਦੇ ਆਈ. ਟੀ. ਪੈਰੀਫਲਸ, ਆਡੀਓ ਵੀਡੀਓ ਅਤੇ ਨਿਗਰਾਨੀ ਸਰਵੀਵਲੈਂਸ ਉਤਪਾਦਾਂ ਦਾ ਸਭ ਤੋਂ ਵੱਡਾ ਨਿਰਮਾਤਾ Zebronics India Pvt Ltd ਆਪਣੇ ਪਾਕੇਟ ਆਕਾਰ ਦੇ ਸੇਵਿਅਰ ਪਾਵਰ ਬੈਂਕ 15000mAh ਲਾਂਚ ਕੀਤਾ ਹੈ। ਨਵੀਂ ਪਾਵਰ ਬੈਂਕ ਨਾ ਸਿਰਫ ਸਿਲਮ, ਸਟਾਈਲਿਸ਼ ਅਤੇ ਕੰਮਪੈਕਟ ਹੈ ਜਦਕਿ ਇਹ ਫੈਸ਼ਨ ਸਟੇਂਟਮੈਂਟ ਤੋਂ ਕਿਤੇ ਵੀ ਜਿਆਦਾ ਹੈ। ਡਿਜੀਟਲ LED ਡਿਸਪਲੇਅ ਦੀ ਮਦਦ ਨਾਲ ਤੁਸੀਂ ਜਾਣ ਸਕਦੇ ਹੈ ਪਾਵਰ ਬੈਕ 'ਚ ਕਿੰਨਾਂ ਬੈਕਅਪ ਰਹਿੰਦਾ ਹੈ, ਅਤੇ ਨਾਲ ਯੂ.ਐੱਸ. ਬੀ. ਪੋਰਟ ਅਤੇ 2A ਮੈਕਸ ਆਊਟਪੁਟ ਨਾਲ ਫਾਸਟ ਚਾਰਜਿੰਗ ਆਪਸ਼ਨ ਵੀ ਮਿਲਦਾ ਹੈ।

ਡਿਸਪਲੇਅ 'ਚ ਬੈਟਰੀ ਪਰਸੈਂਟਜ਼ ਤੋਂ ਇਲਾਵਾ ਡਿਜੀਟਲ ਡਿਸਪਲੇਅ 1A 2A ਸਟੇਟਸ ਵੀ ਦਿਖਾਉਂਦਾ ਹੈ। ਪਾਵਰ ਬੈਂਕ ਨੂੰ ਚਾਰਜ ਕਰਨ ਲਈ ਇਹ ਮਾਈਕ੍ਰੋ ਯੂ. ਐੱਸ. ਬੀ. ਪੋਰਟ ਦਿੱਤਾ ਗਿਆ ਹੈ। Zeb mAh15000 'ਚ ਓਵਰਚਾਰਜਿੰਗ ਦੀ ਸਮੱਸਿਆ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਕਿ ਇਸ 'ਚ ਓਵਰ ਚਾਰਜਡ , ਅੰਡਰਵੋਲਟੇਜ਼ ਅਤੇ ਸ਼ਾਰਟ ਸਰਕਿਟ ਸੁਰੱਖਿਆ ਦਿੱਤੀ ਗਈ ਹੈ ਮਤਲਬ ਕਿ ਕਿਸੇ ਝੰਜਟ ਦੇ ਤੁਸੀਂ ਆਪਣੀ ਡਿਵਾਇਸ ਨੂੰ ਚਾਰਜ ਕਰ ਸਕਦੇ ਹੈ। ਜਿਆਦਾਤਰ ਡਿਵਾਇਸਾਂ ਨਾਲ ਕੰਮ ਕਰਨ ਵਾਲਾ ਇਹ ਪਾਵਰ ਬੈਂਕ ਭਾਰਤ ਦੇ ਸਾਰੇ ਪ੍ਰਮੁੱਖ ਸਟੋਰਾਂ 'ਚ 1 ਸਾਲ ਦੀ ਵਾਰੰਟੀ ਨਾਲ ਉਪੱਲਬਧ ਹੈ।


Related News