6 ਇੰਚ ਦੀ ਡਿਸਪਲੇਅ ਨਾਲ ਲੈਸ ਲਾਂਚ ਹੋਇਆ Alcatel 3C

01/17/2018 10:19:41 PM

ਜਲੰਧਰ—ਸਮਾਰਟਫੋਨ ਨਿਰਮਾਤਾ ਕੰਪਨੀ ਟੀ.ਸੀ.ਐੱਲ. ਨੇ ਆਪਣਾ ਨਵਾਂ ਸਮਾਰਟਫੋਨ ਅਲਕਾਟੇਲ 3ਸੀ ਇਟਲੀ 'ਚ ਲਾਂਚ ਕਰ ਦਿੱਤਾ ਹੈ। ਅਲਕਾਟੇਲ 3ਸੀ ਦੀ ਕੀਮਤ ਇਟਲੀ 'ਚ 129 ਪਾਓਂਡ (ਕਰੀਬ 10,000 ਰੁਪਏ) ਹੈ। ਇਹ ਫੋਨ ਮੇਟੈਲਿਕ ਬਲਿਊ, ਮੇਟੈਲਿਕ ਬਲੈਕਅਤੇ ਮੇਟੈਲਿਕਗੋਲਡ ਕਲਰ ਵੇਰੀਅੰਟ 'ਚ ਮਿਲੇਗਾ। ਉਮਦੀ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਫੋਨ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।
ਸਪੈਸੀਫਿਕੇਸ਼ਨੰਸ
ਅਲਕਾਟੇਲ 3ਸੀ 'ਚ 6 ਇੰਚ ਐੱਚ.ਡੀ.+ ਡਿਸਪਲੇਅ, ਪ੍ਰੋਸੈਸਰ 1.3 Ghz ਕਵਾਡ-ਕੋਰ, ਰੈਮ 1 ਜੀ.ਬੀ. ਇਨਬਿਲਟ ਸਟੋਰੇਜ 16 ਜੀ.ਬੀ., ਆਪਰੇਟਿੰਗ ਸਿਸਟਮ ਐਂਡਰੌਇਡ 7.0 ਨੂਗਟ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ। ਉੱਥੇ ਕੰਪਨੀ ਦਾ ਦਾਅਵਾ ਹੈ ਕਿ ਫੋਨ 'ਚ 15 ਘੰਟੇ ਤਕ ਦਾ ਟਾਕ ਟਾਈਮ ਅਤੇ 300 ਘੰਟੇ ਤਕ ਦਾ ਸਟੈਂਡਬਾਅ ਟਾਈਮ ਮਿਲੇਗਾ।
ਕੈਮਰੇ ਦੀ ਗੱਲ ਕਰੀਏ ਇਸ 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਰੀਅਰ 'ਤੇ ਇਕ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਅਤੇ ਫੋਨ ਡਿਊਲ ਸਿਮ ਸਪੋਰਟ ਕਰਦਾ ਹੈ। ਉੱਥੇ ਕੁਨੈਕਟੀਵਿਟੀ ਲਈ ਅਲਕਾਟੇਲ 3ਸੀ 'ਚ ਵਾਈ-ਫਾਈ 802.11 ਬੀ/ਜੀ/ਐੱਨ. ਐੱਚ.ਐੱਸ.ਪੀ.ਏ.+, ਬਲੂਟੁੱਥ, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰਸ ਦਿੱਤੇ ਗਏ ਹਨ।


Related News