ਹਾਈਟੈੱਕ ਫੀਚਰਸ ਨਾਲ ਲਾਂਚ ਹੋਈ ਸਬ-ਕੰਪੈਕਟ SUV Tata Nexon, ਜਾਣੋ ਖੂਬੀਆਂ

09/21/2017 2:33:11 PM

ਜਲੰਧਰ- ਲੰਬੇ ਇੰਤਜ਼ਾਰ ਦੇ ਬਾਅਦ ਟਾਟਾ ਨੇ ਆਪਣੀ ਮੋਸਟ ਅਵੇਟਡ ਸਬ-ਕੰਪੈਕਟ ਐੱਸ. ਯੂ. ਵੀ. ਨੈਕਸਨ ਲਾਂਚ ਕਰ ਦਿੱਤੀ ਹੈ ਟਾਟਾ ਮੋਟਰਸ ਦੀ ਇਹ ਪਹਿਲੀ ਸਬ-4 ਮੀਟਰ ਐੱਸ. ਯੂ. ਵੀ. ਹੈ ਜਿਸ ਦਾ ਬਾਜ਼ਾਰ 'ਚ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਅਤੇ ਫੋਰਡ ਈਕੋਸਪੋਰਟ ਨਾਲ ਹੋਵੇਗਾ। ਕੰਪਨੀ ਦੀ ਪਹਿਲੀ ਛੋਟੀ ਐੱਸ. ਯੂ. ਵੀ. ਚਾਰ ਵੇਰੀਐਂਟਸ- ਐਕਸ. ਈ, ਐੱਕਸ. ਐੱਮ, ਐੱਕਸ. ਟੀ. ਅਤੇ ਐਕਸ. ਜ਼ੈਡ+ 'ਚ ਉਪਲੱਬਧ ਹੋਵੇਗੀ। ਮਾਰਕੀਟ 'ਚ ਤਗੜਾ ਮੁਕਾਬਲਾ ਵੇਖਦੇ ਹੋਏ ਟਾਟਾ ਨੇ ਇਸ ਕਾਰ ਨੂੰ ਬਿਹਤਰੀਨ ਅਤੇ ਹਾਈਟੈੱਕ ਫੀਚਰਸ ਨਾਲ ਲੈਸ ਕੀਤਾ ਹੈ। ਕੰਪਨੀ ਨੇ ਭਾਰਤ 'ਚ ਇਸ ਕਾਰ ਦੀ ਐਕਸ ਸ਼ੋਅਰੂਮ ਕੀਮਤ 5.85 ਤੋਂ ਲੈ ਕੇ 9.44 ਲੱਖ ਰੁਪਏ ਰੱਖੀ ਹੈ। ਟਾਟਾ ਨੈਕਸਨ 'ਚ ਈਕੋ, ਸਿਟੀ ਅਤੇ ਸਪੋਰਟ ਜਿਵੇਂ ਮਲਟੀ-ਡਰਾਈਵ ਮੋਡਸ ਵੀ ਦਿੱਤੇ ਗਏ ਹਨ।

ਇੰਟੀਰਿਅਰ ਫੀਚਰਸ : 
ਨੈਕਸਨ ਦੀ ਬੁਕਿੰਗ 11 ਸਤੰਬਰ ਤੋਂ ਹੀ ਸ਼ੁਰੂ ਹੋ ਚੁੱਕੀ ਸੀ। ਗਾਹਕ ਸਿਰਫ 11 ਹਜ਼ਾਰ ਰੁਪਏ ਦੇ ਕੇ ਇਸ ਦੀ ਬੁਕਿੰਗ ਕਰਵਾ ਸਕਦੇ ਹਨ। ਟਾਟਾ ਨੈਕਸਨ 'ਚ ਆਡੀ ਵਰਗਾ 6.5 ਇੰਚ ਫਲੋਟਿੰਗ ਟੱਚ-ਸਕ੍ਰੀਨ ਇੰਫੋਨਟੇਨਮੇਂਟ ਸਿਸਟਮ ਦਿੱਤਾ ਗਿਆ ਹੈ, ਜੋ ਕਿ ਨੈਵੀਗੇਸ਼ਨ, ਐਂਡ੍ਰਾਇਡ ਆਟੋ, ਐਪਲ ਕਾਰਪਲੇਅ, ਬਲੂਟੁੱਥ, USB, AUX ਕੁਨੈੱਕਟੀਵਿਟੀ ਨੂੰ ਸਪੋਰਟ ਕਰੇਗਾ। ਇਸ ਦੇ ਨਾਲ ਹੀ ਇਸ 'ਚ ਹਰਮਨ ਦਾ 8 ਸਪੀਕਰ ਵਾਲਾ ਆਡੀਓ ਸਿਸਟਮ, ਆਟੋਮੈਟਿਕ ਕਲਾਇਮੇਟ ਕੰਟਰੋਲ, ਮਲਟੀ ਫੰਕਸ਼ਨ ਸਟੀਅਰਿੰਗ ਵ੍ਹੀਲ ਅਤੇ ਪਾਵਰ ਵਿੰਡੋ ਦਿੱਤੀਆਂ ਗਈਆਂ ਹਨ।PunjabKesari 
ਸੇਫਟੀ ਫੀਚਰਸ : 
ਸੇਫਟੀ ਦੇ ਤੌਰ 'ਤੇ ਇਸ 'ਚ ਡਿਊਲ ਏਅਰਬੈਗਸ ਅਤੇ ABS  ਦੇ ਨਾਲ EBD ਸਟੈਂਡਰਡ ਰੱਖੇ ਗਏ ਹਨ। ਇਸ ਦੇ ਨਾਲ ਹੀ ਐਡਵਾਂਸ ਪਾਥ ਸਸਪੈਂਸ਼ਨ, ਕਾਰਨਰ ਸਟੇਬੀਲਿਟੀ, ਰਿਅਰ ਵਿਊ ਪਾਰਕਿੰਗ ਸੈਂਸਰ/ਕੈਮਰਾ ਅਤੇ ISOFIX ਰਿਅਰ ਚਾਇਲਡ ਸੀਟ ਮਾਊਂਟਸ ਦਿੱਤੇ ਗਏ ਹਨ। ਕਾਰ 'ਚ ਰਿਅਰ ਡੀਫਾਗਰ (ਪਿੱਛੇ ਵਾਲੇ ਸ਼ੀਸ਼ੇ ਤੋਂ ਧੁੰਧ ਹਟਾਉਣ ਵਾਲਾ ਫੀਚਰ) ਅਤੇ ਫਾਗ ਲੈਂਪਸ ਵੀ ਦਿੱਤੇ ਗਏ ਹਨ। 

ਪਾਵਰ ਸਪੈਸੀਫਿਕੇਸ਼ਨ : 
ਟਾਟਾ ਨੈਕਸਨ ਨੂੰ ਪੈਟਰੋਲ ਅਤੇ ਡੀਜ਼ਲ ਇੰਜਣ 'ਚ ਲਾਂਚ ਕੀਤਾ ਗਿਆ ਹੈ। ਪੈਟਰੋਲ ਵੇਰੀਐਂਟ 'ਚ 1.2 ਲਿਟਰ DOHC 3-ਸਿਲੰਡਰ ਟਰਬੋ-ਚਾਰਜਡ ਰੇਵੋਟਰਾਨ ਮੋਟਰ ਲਗਾਈ ਜਾਵੇਗੀ, ਜੋ ਕਿ 110PS ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰੇਗੀ। ਜਦ ਕਿ ਡੀਜ਼ਲ ਵੇਰੀਐਂਟ 'ਚ 1.5 ਲਿਟਰ 4-ਸਿਲੰਡਰ ਟਰਬੋ-ਚਾਰਜਡ ਰੇਵੋਟਾਰਕ ਇੰਜਣ ਦਿੱਤਾ ਗਿਆ ਹੈ, ਜੋ ਕਿ 109PS ਦੀ ਪਾਵਰ ਅਤੇ 260Nm ਦਾ ਟਾਰਕ ਜਨਰੇਟ ਕਰੇਗਾ। ਪੈਟਰੋਲ ਇੰਜਣ 6 ਸਪੀਡ ਮੈਨੂਅਲ ਅਤੇ ਡੀਜ਼ਲ ਇੰਜਣ 6 ਸਪੀਡ ਮੈਨੂਅਲ ਟਰਾਂਸਮਿਸ਼ਨ ਤੋਂ ਲੈਸ ਕੀਤਾ ਜਾਵੇਗਾ। ਨੈਕਸਨ 'ਚ AMT ਆਪਸ਼ਨ ਕੰਪਨੀ ਅਗਲੇ ਸਾਲ ਤੋਂ ਦੇਵੇਗੀ ।PunjabKesari

ਚਾਰ ਵੇਰਿਏੰਟ ਵਿੱਚ ਲਾਂਚ ਹੋਈ ਟਾਟਾ ਨੈਕਸਨ

ਪੈਟਰੋਲ ਵੇਰੀਐਂਟ ਦੀਆਂ ਕੀਮਤਾਂ : 
-  ਟਾਟਾ ਨੈਕ‍ਸਨ X5 ਦੇ ਬੇਸ ਮਾਡਲ ਦੀ ਕੀਮਤ 5.85 ਲੱਖ ਰੁਪਏ 
-  ਟਾਟਾ ਨੈਕ‍ਸਨ XM ਦੀ ਕੀਮਤ 6.5 ਲੱਖ ਰੁਪਏ 
-  ਟਾਟਾ ਨੈਕਸਨ XT ਵੇਰੀਐਂਟ ਦੀ ਕੀਮਤ 7.3 ਲੱਖ ਰੁਪਏ 
-  ਟਾਟਾ ਨੇਕ‍ਸਨਨ XZ + ਦੀ ਕੀਮਤ 8.45 ਲੱਖ ਰੁਪਏ ਅਤੇ XZ + ਡਿਊਲ ਰੂਫ ਦੀ ਕੀਮਤ 8.6 ਲੱਖ ਰੁਪਏ 

ਡੀਜ਼ਲ ਵੇਰੀਐਂਟ ਦੀਆਂ ਕੀਮਤਾਂ :
-  ਟਾਟਾ ਨੈਕਸਨ ਦੇ ਡੀਜ਼ਲ ਵਾਲੇ ਬੇਸ ਮਾਡਲ X5 ਦੀ ਕੀਮਤ 6.85 ਲੱਖ ਰੁਪਏ 
-  ਟਾਟਾ ਨੈਕਸਨ XM ਵੇਰੀਐਂਟ ਦੀ ਕੀਮਤ 7.4 ਲੱਖ ਰੁਪਏ
-  ਟਾਟਾ ਮੋਟਰਸ  ਦੇ ਮੁਤਾਬਕ XT ਵੇਰੀਐਂਟ ਦੀ ਕੀਮਤ 8.15 ਲੱਖ ਰੁਪਏ
- XZ+ ਵੇਰੀਐਂਟ ਦੀ ਕੀਮਤ 9.3 ਲੱਖ ਰੁਪਏ ਅਤੇ XZ+ ਡਿਊਲ ਰੂਫ ਵੇਰੀਐਂਟ ਦੀ ਕੀਮਤ 9.45 ਲੱਖ ਰੁਪਏ ਰੱਖੀ ਗਈ ਹੈ।


Related News