ਸ਼ਵੇਤਾ ਤਿਵਾਰੀ ਤੇ ਪਤੀ ਅਭਿਨਵ ਕੋਹਲੀ ਦੀ ਲੜਾਈ ’ਤੇ ਮਹਿਲਾ ਕਮਿਸ਼ਨ ਸਖ਼ਤ, DGP ਨੂੰ ਕੀਤੀ ਦਖ਼ਲ ਦੇਣ ਦੀ ਮੰਗ

Thursday, May 13, 2021 - 11:18 AM (IST)

ਸ਼ਵੇਤਾ ਤਿਵਾਰੀ ਤੇ ਪਤੀ ਅਭਿਨਵ ਕੋਹਲੀ ਦੀ ਲੜਾਈ ’ਤੇ ਮਹਿਲਾ ਕਮਿਸ਼ਨ ਸਖ਼ਤ, DGP ਨੂੰ ਕੀਤੀ ਦਖ਼ਲ ਦੇਣ ਦੀ ਮੰਗ

ਮੁੰਬਈ (ਬਿਊਰੋ)– ਸ਼ਵੇਤਾ ਤਿਵਾਰੀ ਤੇ ਉਸ ਦੇ ਪਤੀ ਅਭਿਨਵ ਕੋਹਲੀ ਵਿਚਾਲੇ ਝਗੜਾ ਹੁਣ ਵੱਧ ਗਿਆ ਹੈ। ਬੱਚੇ ਦੀ ਕਸਟਡੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹਰ ਰੋਜ਼ ਨਵਾਂ ਰੂਪ ਧਾਰਨ ਕਰ ਰਿਹਾ ਹੈ। ਹੁਣ ਇਹ ਨੈਸ਼ਨਲ ਕਮਿਸ਼ਨ ਆਫ ਵੁਮੈਨ (ਐੱਨ. ਸੀ. ਡਬਲਯੂ.) ਕੋਲ ਵੀ ਆ ਗਿਆ ਹੈ।

ਐੱਨ. ਸੀ. ਡਬਲਯੂ. ਨੇ ਮਹਾਰਾਸ਼ਟਰ ਦੇ ਡੀ. ਜੀ. ਪੀ. ਨੂੰ ਇਸ ਮਾਮਲੇ ’ਚ ਦਖ਼ਲ ਦੇਣ ਲਈ ਕਿਹਾ ਹੈ। ਹਾਲ ਹੀ ’ਚ ਸ਼ਵੇਤਾ ਤੇ ਅਭਿਨਵ ਨੇ ਆਪਣੇ ਦਾਅਵਿਆਂ ਦੀ ਜਾਣਕਾਰੀ ਦਿੰਦਿਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਤੋਂ ਬਾਅਦ ਐੱਨ. ਸੀ. ਡਬਲਯੂ. ਨੇ ਇਸ ਮਾਮਲੇ ’ਚ ਦਖ਼ਲ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰਾਹੁਲ ਵੋਹਰਾ ਦੀ ਪਤਨੀ ਦਾ ਛਲਕਿਆ ਦਰਦ, ਕਿਹਾ- ‘ਮਾੜੇ ਹੈਲਥ ਸਿਸਟਮ ਨੇ ਲਈ ਉਸ ਦੀ ਜਾਨ’

ਐੱਨ. ਸੀ. ਡਬਲਯੂ. ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਕਮਿਸ਼ਨ ਇਸ ਕਥਿਤ ਘਟਨਾ ਤੋਂ ਹੈਰਾਨ ਹੈ ਤੇ ਇਸ ਮਾਮਲੇ ’ਤੇ ਆਪਣਾ ਧਿਆਨ ਰੱਖਿਆ ਹੈ। ਚੇਅਰਪਰਸਨ ਸ਼ਰਮਾ ਰੇਖਾ ਨੇ ਡੀ. ਜੀ. ਪੀ. ਮਹਾਰਾਸ਼ਟਰ ਨੂੰ ਇਕ ਪੱਤਰ ਲਿਖ ਕੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਨ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ।’

 
 
 
 
 
 
 
 
 
 
 
 
 
 
 
 

A post shared by Abhinav Kohli (@abhinav.kohli024)

ਅਭਿਨਵ ਨੇ ਦਿੱਤੀ ਆਪਣੀ ਸਫਾਈ
ਅਭਿਨਵ ਨੇ ਕਮਿਸ਼ਨ ਦੇ ਇਸ ਟਵੀਟ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ। ਇਸ ’ਤੇ ਆਪਣਾ ਪੱਖ ਰੱਖਦਿਆਂ ਅਭਿਨਵ ਨੇ ਲਿਖਿਆ, ‘ਸਤਿਕਾਰਯੋਗ ਸਪੀਕਰ, ਮੈਂ ਕੁਝ ਗਲਤ ਨਹੀਂ ਕੀਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਮੇਰੇ ਬੇਟੇ ਨੂੰ ਲੱਭਣ ਤੇ ਉਸ ਨੂੰ ਮੈਨੂੰ ਸੌਂਪਣ ਲਈ ਡੀ. ਜੀ. ਪੀ. ਮਹਾਰਾਸ਼ਟਰ ਕੋਲੋਂ ਮੰਗ ਕਰੋ।’

 
 
 
 
 
 
 
 
 
 
 
 
 
 
 
 

A post shared by Abhinav Kohli (@abhinav.kohli024)

ਸ਼ਵੇਤਾ-ਅਭਿਨਵ ਦੋਵਾਂ ਨੇ ਸਾਂਝੀਆਂ ਕੀਤੀਆਂ ਸਨ ਵੀਡੀਓਜ਼
ਇਕ ਪਾਸੇ ਜਿਥੇ ਸ਼ਵੇਤਾ ਤਿਵਾਰੀ ‘ਖਤਰੋਂ ਕੇ ਖਿਲਾੜੀ’ ’ਚ ਹਿੱਸਾ ਲੈਣ ਲਈ ਕੇਪ ਟਾਊਨ ਗਈ ਹੋਈ ਹੈ, ਉਥੇ ਉਸ ਦਾ ਪਤੀ ਅਭਿਨਵ ਆਪਣੇ ਬੱਚੇ ਦੀ ਭਾਲ ਕਰ ਰਿਹਾ ਹੈ। ਅਭਿਨਵ ਦਾ ਦੋਸ਼ ਹੈ ਕਿ ਸ਼ਵੇਤਾ ਨੇ ਆਪਣੇ ਬੇਟੇ ਰਿਆਂਸ਼ ਨੂੰ ਕਿਤੇ ਲੁਕੋਇਆ ਹੈ। ਇਸ ਮਾਮਲੇ ’ਤੇ ਦੋਵਾਂ ਦੀ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ ਹੈ। ਸ਼ਵੇਤਾ ਤੇ ਅਭਿਨਵ ਨੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਿਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਦੋਵਾਂ ਨੂੰ ਰਿਆਂਸ਼ ਨੂੰ ਹਾਸਲ ਕਰਨ ਲਈ ਸੰਘਰਸ਼ ਕਰਦੇ ਵੇਖਿਆ ਜਾ ਸਕਦਾ ਹੈ। ਸ਼ਵੇਤਾ ਨੇ ਵੀਡੀਓ ਨੂੰ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਹੈ ਪਰ ਅਭਿਨਵ ਅਜੇ ਵੀ ਡਟੇ ਹੋਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News