ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

Monday, Jun 15, 2020 - 05:30 PM (IST)

ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ 98550 36444

ਮੈਂ ਮੀਤ ਮੇਰੇ ਮਾਪਿਆਂ ਨੇ ਮੇਰੀ ਮਰਜ਼ੀ ਪੁੱਛੇ ਬਿਨਾਂ ਹੀ ਮੇਰਾ ਰਿਸ਼ਤਾ ਅਮਨ ਨਾਲ ਪੱਕਾ ਕਰ ਦਿੱਤਾ, ਅਮਨ ਸਰਕਾਰੀ ਨੌਕਰੀ ’ਤੇ ਹੋਣ ਕਰਕੇ ਅਮਨ ਦੀ ਫ਼ੋਟੋ ਵੇਖਕੇ ਹੀ ਮੇਰੇ ਮਾਪਿਆਂ ਨੇ ਪਸੰਦ ਕਰ ਦਿੱਤਾ ਸੀ। ਦੂਜੇ ਪਾਸੇ ਇਸ ਰਿਸ਼ਤੇ ਦੀ ਗੱਲ ਸਿਰੇ ਵੀ ਮੇਰੇ ਮਾਸੜ ਜੀ ਕਰਕੇ ਚੜ੍ਹ ਗਈ।

ਮਾਸੜ ਦੇ ਘਰੇ ਆਉਣ ’ਤੇ ਸਾਰੀਆਂ ਗੱਲਾਂ ਫ਼ੋਨ ’ਤੇ ਕਰਕੇ ਅਗਲੇ ਐਤਵਾਰ ਦਾ ਦਿਨ ਵੇਖਣ ਦਾ ਪੱਕਾ ਕਰ ਦਿੱਤਾ। ਮੈਂ ਬਹੁਤ ਹੈਰਾਨ ਸੀ ਕੀ ਮੈਂ ਬੀ. ਏ.ਪਾਸ ਸੁਖ ਨਾਲ ਸਾਰੇ ਪਰਿਵਾਰ ’ਚੋਂ ਸਨੁੱਖੀ ਕਿਸੇ ਪੱਖੋਂ ਕੋਈ ਘਾਟ ਨਾ ਕੋਈ ਹੋਰ ਗੱਲ ਪਰ ਸਰਕਾਰੀ ਨੌਕਰੀ ਅੱਗੇ ਮੇਰੇ ਮਾਪੇ ਐਨੇ ਬੇਵਸ ਕੀ ਮੇਰੇ ਤੋਂ ਪੁੱਛਣਾ ਵੀ ਨਾ ਚਾਇਆ।

ਦਿਨ ਐਤਵਾਰ ਦਾ ਵੀ ਆ ਗਿਆ। ਅਸੀਂ ਸਾਰੇ ਗੁਰੂ ਘਰ ਇਕੱਠੇ ਹੋਏ, ਸਾਰੇ ਇੱਕ ਦੂਜੇ ਨੂੰ ਮਿਲੇ, ਹਾਲ ਚਾਲ ਪੁੱਛਦੇ ਰਹੇ। ਮੁੰਡੇ ਵਾਲਿਆਂ ਵੱਲੋਂ ਤਿੰਨ ਚਾਰ ਔਰਤਾਂ ਆਈਆਂ ਅਤੇ ਮੇਰੀ ਮਾਸੀ ਨੂੰ ਮਿਲਦੀਆਂ ਨੇ ਕਿਹਾ, ਸ਼ਾਮੋ ਕੁੜੀ ਕਿਹੜੀ ਏ..? ਮੇਰੀ ਮਾਸੀ ਨੇ ਮੈਨੂੰ ਕੋਲ ਬੁਲਾਉਂਦਿਆ ਕਿਹਾ...ਮੀਤ ਪੁੱਤ ਇੱਥੇ ਆ ਇਨ੍ਹਾਂ ਨੂੰ ਮੱਥਾ ਟੇਕ। ਮੈਂ ਸਾਰੀਆਂ ਦੇ ਪੈਰੀਂ ਹੱਥ ਲਾਏ ਅਤੇ ਉਨ੍ਹਾਂ ਦੇ ਮੂੰਹੋਂ ਇਹੋ ਨਿਕਲਿਆ...ਕੁੜੀ ਤਾਂ ਰੱਜਕੇ ਸੋਹਣੀ ਏ, ਕਿਤੇ ਨਜ਼ਰ ਨਾ ਲੱਗ ਜਾਵੇ।

ਮੇਰੇ ਮਨ ਵਿੱਚ ਇੱਕੋ ਡਰ ਕੀ ਹੇ! ਰੱਬਾ ਮੁੰਡਾ ਵੀ ਸੋਹਣਾ ਹੋਵੇ ਅਤੇ ਸਰਦਾਰ ਵੀ ਹੋਵੇ, ਮੇਰੇ ਸੋਚ ਸੋਚ ਹੱਥ ਪੈਰ ਕੰਬ ਰਹੇ ਸੀ ਤੇ ਮੇਰੇ ਸਵਾਲ ਭੂਚਾਲ਼ ਬਣਦੇ ਜਾ ਰਹੇ ਸੀ। ਮੇਰੇ ਦਿਲ ਦੀ ਧੜਕਣ ਤੇਜ਼ੀ ਨਾਲ ਧੜਕ ਰਹੀ ਸੀ ਅਤੇ ਮੈਂ ਘਬਰਾਹਟ ਦੀ ਮਾਰੀ ਨੇ ਦੋ ਤਿੰਨ ਵਾਰ ਪਾਣੀ ਪੀਤਾ..ਐਨੇ ਨੂੰ ਮੇਰੀ ਮਾਸੀ ਆਈ ਅਤੇ ਕਹਿਣ ਲੱਗੀ... ਮੀਤ ....ਸਾਨੂੰ ਮੁੰਡਾ ਬਹੁਤ ਪਸੰਦ ਹੈ ਹੁਣ ਤੂੰ ਵੀ ਪੁੱਛ ਲਈ ਜੋ ਪੁੱਛਣਾ ...ਕੋਈ ਨਾ ਬਿਠਾਉਂਦੇ ਹਾਂ ਸੋਨੂੰ ਇਕੱਲੇ ਮੈਂ ਡਰ ਵੀ ਰਹੀ ਸੀ ਕੀ ਮੈਂ ਹੁਣ ਕੀ ਪੁੱਛਣਾ? ਤੁਸੀਂ ਤਾਂ ਗੱਲ ਪੱਕੀ ਕਰੀ ਫ਼ਿਰਦੇ ਹੋ।

ਪੜ੍ਹੋ ਇਹ ਵੀ - ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਨਿਵੇਕਲੀ ਮਿਸਾਲ ਬਣੇ ਆਪਣੇ ਹੱਥੀਂ ਝੋਨਾ ਲਾਉਣ ਵਾਲੇ ਨੌਜਵਾਨ

ਮਾਸੀ ਅਮਨ ਨੂੰ ਕਮਰੇ ਵਿੱਚ ਲੈ ਆਈ ,ਮੈਂ ਨੀਵੀਂ ਪਾਈ ਬੈਡ ਅਤੇ ਦਰਵਾਜ਼ੇ ਵੱਲ ਪਿੱਠ ਕਰੀ ਬੈਠੀ ਸੀ ਅਤੇ ਅਮਨ ਦੇ ਆਉਣ ’ਤੇ ਮਾਸੀ ਬੋਲੀ ਲੈ ਮੀਤ ਪੁੱਤ ਤੁਸੀਂ ਵੀ ਹੁਣ ਪੁੱਛ ਲਵੋਂ ਜੋ ਪੁੱਛਣਾ ਫੇਰ ਨਾ ਕਹਿਣਾ ਕਿ ਸਾਡੀ ਤਾਂ ਪੁੱਛੀ ਹੀ ਨਹੀਂ। ਉਹ ਸਭ ਕਮਰੇ ਤੋਂ ਬਾਹਰ ਚਲੇ ਗਏ ਤੇ ਕਮਰੇ ਅੰਦਰ ਅਮਨ ਅਤੇ ਮੈਂ ਸੀ।

ਅਮਨ ਨੇ ਬਿਨਾਂ ਸ਼ਰਮਾਏ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਮੈਂ ਵੀ ਸਤਿ ਸ੍ਰੀ ਅਕਾਲ ਵਿੱਚ ਜਵਾਬ ਦਿੰਦਿਆਂ ਉਸ ਵੱਲ ਨੂੰ ਵੇਖਿਆ ਤਾਂ ਮੈਂਨੂੰ ਧੱਕਾ ਜਿਹਾ ਲੱਗਾ। ਅਮਨ ਰੰਗ ਪੱਖੋਂ ਥੋੜ੍ਹਾ ਜਿਹਾ ਪੱਕਾ ਸੀ ਅਤੇ ਉੱਝ ਨੈਣ ਨਕਸ਼ ਤਿੱਖੇ ਸੀ ਅਤੇ ਸਰਦਾਰ ਸੀ ਪਰ ਮੇਰੇ ਨਾਲੋਂ ਸੋਹਣਾ ਵੀ ਘੱਟ ਸੀ ਅਤੇ ਬਰਾਬਰ ਜੇਹਾ ਲੰਬਾਈ ਪੱਖੋਂ ਲੱਗ ਰਿਹਾ ਸੀ, ਜਿਸ ਕਰਕੇ ਮੈਂ ਉੱਚੀ ਹੀਲ ਦੇ ਜੁੱਤੇ ਵੀ ਨਹੀਂ ਸੀ ਪਾ ਸਕਦੀ ,ਜੇ ਮੈਂ ਪਾਉਂਦੀ ਤਾਂ ਅਮਨ ਨਾਲੋਂ ਮੈਂ  ਵੱਡੀ ਨਜ਼ਰ ਆਉਣਾ ਸੀ ,ਕੱਦ ਦੇ ਮਾਮਲੇ,ਉਸ ਸਮੇਂ ਮੈਂਨੂੰ ਕੁੱਝ ਚੰਗਾ ਜੇਹਾ ਨਹੀਂ ਸੀ ਲੱਗਾ,ਪਰ ਕਰਦੀ ਵੀ ਕੀ... ਬਸ ਗ਼ੁੱਸੇ ਨਾਲ਼ ਅੰਦਰੋਂ ਅੰਦਰੀ ਮਾਸੀ ਨੂੰ ਕੋਸ਼ ਰਹੀ ਸੀ।

ਜਿੰਮ ਜਾਣ ਵਾਲੇ ਨੌਜਵਾਨ ਇਨ੍ਹਾਂ ਪਦਾਰਥਾਂ ਦੀ ਕਰਨ ਵਰਤੋਂ, ਹੋਣਗੇ ਹੈਰਾਨੀਜਨਕ ਲਾਭ

ਅਮਨ ਨੇ ਗੱਲ ਅੱਗੇ ਤੋਰ ਦੀਆਂ ਕਿਹਾ, ਤੁਸੀਂ ਤਾਂ ਮੈਨੂੰ ਬਹੁਤ ਪਸੰਦ ਹੋ ਤੇ ਮੇਰੇ ਵਾਰੇ ਆਪਣੇ ਵਿਚਾਰ ਦੱਸ ਸਕਦੇ ਹੋ। ਅਮਨ ਨੇ ਕਿਹਾ ਮੈਂ ਮੀਤ ਜੀ ਸਰਕਾਰੀ ਸਕੂਲ ਵਿੱਚ ਇੱਕ ਕਲਰਕ ਦੇ ਅਹੁਦੇ ਉੱਤੇ ਨੌਕਰੀ ਕਰ ਰਿਹਾ ਹਾਂ। ਪਰਿਵਾਰ ਵਿੱਚ ਮੈਂ ਮੇਰੇ ਮਾਤਾ ਪਿਤਾ ਅਤੇ ਛੋਟੀ ਭੈਣ ਹੈ, ਜੋ ਅਜੇ ਬੀ.ਏ. ਦੀ ਪੜ੍ਹਾਈ ਕਰ ਰਹੀ ਹੈ, ਬਾਕੀ ਘਰੋਂ ਠੀਕ ਠਾਕ ਹਾਂ ਨਾ ਬਹੁਤੇ ਅਮੀਰ ਨਾ ਬਹੁਤੇ ਗਰੀਬ ਪਿਤਾ ਜੀ ਘਰ ਦਾ ਹੀ ਕੰਮਕਾਰ ਕਰਦੇ ਰਹਿੰਦੇ ਹਨ। ਜਿਵੇਂ ਦੋ ਮੱਝਾਂ ਨੇ ਉਨ੍ਹਾਂ ਨੂੰ ਕੰਖ ਕੰਡਾ ਕਰੀਂ ਜਾਂਦੇ ਹਨ। ਸਾਡੇ ਇਸ ਛੋਟੇ ਜਿਹੇ ਪਰਿਵਾਰ ਵਿੱਚ ਅਸੀਂ ਸਾਰੇ ਤੇਰਾ ਪੂਰਾ ਖ਼ਿਆਲ ਰੱਖਾਂਗੇ ਮੀਤ ਤੁਸੀਂ ਭੁੱਲ ਜਾਵੋਂਗੇ ਕੀ ਤੁਸੀਂ ਸੋਹਰੇ ਘਰ ਆਏ ਹੋ ਅਤੇ ਆਪਣਾ ਘਰ ਛੱਡਕੇ ਤੁਹਾਡੀ ਹਰੇਕ ਖੁਸ਼ੀ ਦਾ ਖ਼ਿਆਲ ਰੱਖਿਆ ਜਾਵੇਂਗਾ।

ਬਾਕੀ ਤੁਸੀਂ ਆਪਣੀ ਮਰਜ਼ੀ ਦੱਸੋ ਤੇ ਆਪਣੇ ਪਰਿਵਾਰ ਬਾਰੇ ਮੀਤ ਨੇ ਚੁਪੀ ਤੋੜਦਿਆਂ ਕਿਹਾ ਮੈਂ ਕੀ ਕਹਾਂ ਜੀ ਜੋ ਮਾਪਿਆਂ ਨੇ ਕੀਤਾ ਠੀਕ ਹੀ ਕੀਤਾ ਹੋਣਾ। ਜੋ ਗੱਲਾਂ ਤੁਸੀਂ ਅੱਜ ਕਰਦੇ ਹੋ ਜੇ ਰੱਬ ਜੀ ਸੁਣਦੇ ਹੋਣ ਤਾਂ ਕੇਹੜੀ ਕੁੜੀ ਹੈ, ਜੋ ਇਸ ਤਰ੍ਹਾਂ ਦੇ ਚੰਗੇ ਪਰਿਵਾਰ ਦੀ ਮੈਂਬਰ ਬਣਨਾ ਨਹੀਂ ਚਾਵੇਗੀ। ਬਾਕੀ ਪਰਿਵਾਰ ਦੀ ਗੱਲ ਕਰਾਂ ਤਾਂ ਅਸੀਂ ਦੋ ਭੈਣਾਂ ਹੀ ਹਾਂ ਬਾਪੂ ਜੀ ਨੇ ਸਾਨੂੰ ਕਦੇ ਵੀ ਕੋਈ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ। ਅਮਨ ਵਿੱਚੋ ਬੋਲਿਆ ਮੀਤ ਤੁਸੀਂ ਬੇਫ਼ਿਕਰ ਹੋਕੇ ਮੇਰੇ ਪਰਿਵਾਰ ਵਿੱਚ ਆਓ...ਖੁਸ਼ ਰੱਖਣਾ ਸਾਡੀ ਜ਼ਿੰਮੇਵਾਰੀ ਬਾਕੀ ਮਰਜ਼ੀ ਪ੍ਰਮਾਤਮਾ ਜੀ ਦੀ, ਜੋ ਉਸ ਨੂੰ ਭਾਵੇਂ ਸੋਇ ਹੋਵੈ।

ਪੜ੍ਹੋ ਇਹ ਵੀ - "ਆਨਲਾਈਨ ਪੜ੍ਹਾਈ, ਜ਼ਮੀਨੀ ਹਕੀਕਤ ਅਤੇ ਸਰਕਾਰ"

ਅਮਨ ਨੇ ਨਾਲ ਹੀ ਹਾਸੇ ਵਿੱਚ ਬੋਲਦਿਆਂ ਕਿਹਾ ਮੀਤ ਮੈਂ ਕੋਈ ਰਾਜਕੁਮਾਰ ਜਿਨ੍ਹਾਂ ਸੋਹਣਾ ’ਤੇ ਨਹੀਂ ਪਰ ਤੁਸੀਂ ਕਿਸੇ ਪਰੀ ਨਾਲੋਂ ਘੱਟ ਵੀ ਨਹੀਂ...ਐਨੇ ਨੂੰ ਮੇਰੀ ਮਾਸੀ ਦਰਵਾਜ਼ਾ ਖੜਕਾਉਂਦੀ ਹੋਈ ਅੰਦਰ ਆਈ ਅਤੇ ਬੋਲੀ ਹਾਂ ਮੀਤ ਹੋ ਗਈਆਂ ਗੱਲਾਂ ਚੱਲੋ ਫ਼ੇਰ ਅਸੀਂ ਸ਼ਗਨ ਦੀਆਂ ਰਸਮਾਂ ਵੀ ਪੂਰੀਆਂ ਕਰ ਲਈਏ। ਅਮਨ ਬਾਹਰ ਆ ਗਿਆ ਤੇ ਮਾਸੀ ਬੋਲੀ ਮੀਤ ਪਰਿਵਾਰ ਬਹੁਤ ਚੰਗਾ ਤੇ ਮੁੰਡਾ ਭਾਵੇ ਤੇਰੇ ਵਾਂਗੂ ਸੋਹਣਾ ਨਹੀਂ ਪਰ ਦਿਲ ਦਾ ਨੇਕ ਇਨਸਾਨ ਹੈ। ਹੁਣ ਅਸੀਂ ਵੀ ਦੁਨੀਆਂ ਵਿੱਚ ਹੀ ਰਹਿੰਦੇ ਹਾਂ...ਮਾਸੀ ਦੇ ਬੋਲਦਿਆਂ ਬੋਲਦਿਆਂ ਮੈਂ ਬੋਲਣ ਲੱਗੀ ਮਾਸੀ ਜੀ ਮੁੰਡੇ ਦਾ ਰੰਗ ਤਾਂ ਥੋੜ੍ਹਾ ਜਿਹਾ ਕਾਲਾ ਹੈ ਤੇ ਮੇਰਾ ਵੇਖ ਰੂਪ, ਮਾਸੀ ਨੇ ਮੈਨੂੰ ਟੋਕਦਿਆਂ ਕਿਹਾ ਮੀਤ ਤੂੰ ਮੇਰੀ ਧੀ ਵਰਗੀਏ, ਕੀ ਮੈਂ ਜਾਂ ਤੇਰਾ ਮਾਸੜ ਤੈਨੂੰ ਕਿਸੇ ਮਾੜੀ ਥਾਵੇਂ ਜਾਂ ਮਾੜੇ ਬੰਦੇ ਦੇ ਲੜ ਲਾਵਾਂਗੇ।

ਰਹੀ ਗੱਲ ਰੰਗ ਦੀ, ਵਧੀਆਂ ਨਾਲੇ ਤੈਨੂੰ ਵਾਹਲੀ ਸੋਹਣੀ ਨੂੰ ਕਾਲਾ ਰੰਗ ਕੋਈ ਨਜ਼ਰ ਨਹੀਂ ਲੱਗਣ ਦੇਵੇਗਾ, ਮਾਸੀ ਹਾਸੇ ਹਾਸੇ ਵਿੱਚ ਕਹਿਕੇ ਬਾਹਰ ਚੱਲੀ ਗਈ, ਸਾਡਾ ਉਸ ਦਿਨ ਸ਼ਗਨ ਪੈ ਗਿਆ ਤੇ ਕੁੱਝ ਮਹੀਨਿਆਂ ਮਗਰੋਂ ਵਿਆਹ ਵੀ,ਅੱਜ ਮੈਂਨੂੰ ਅਮਨ ਦੇ ਘਰੇ ਆਈ ਨੂੰ ਪੂਰੇ ਦਸ ਸਾਲ ਹੋ ਗਏ ਹਨ, ਇਨ੍ਹਾਂ ਦਸ ਸਾਲਾਂ ਵਿੱਚ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕੀ ਮੈਂ ਸੌਹਰੇ ਘਰ ਹਾਂ ਜਾਂ ਪੇਕੇ ,ਜੇ ਮੈਂ ਉਸ ਦਿਨ ਅਮਨ ਦਾ ਰੰਗ ਵੇਖਕੇ ਮਨਾਂ ਕਰ ਦਿੰਦੀ ਤਾਂ ਇਹ ਮੇਰੀ ਜ਼ਿੰਦਗੀ ਦੀ ਸਭ ਬੜੀ ਗ਼ਲਤੀ ਹੋਣੀ ਸੀ,ਅਮਨ ਨੂੰ ਹੋਰ ਵੀ ਕੁੜੀ ਮਿਲ ਜਾਣੀ ਸੀ ਪਰ ਮੈਨੂੰ ਅਮਨ ਵਰਗਾ ਘਰਵਾਲਾ ਤੇ ਜੀਵਨਸਾਥੀ ਮਿਲਣਾ ਮੁਸ਼ਕਿਲ ਸੀ।

ਪੜ੍ਹੋ ਇਹ ਵੀ - ਅਪਾਹਜ ਵਿਅਕਤੀਆਂ ਲਈ ਜਾਣੋ ਆਖਰ ਕੀ ਹੁੰਦੀ ਹੈ ਸਿੱਖਿਆ ਦੀ ਮਹੱਤਤਾ

ਅਮਨ ਰੰਗ ਤੋਂ ਕਾਲਾ ਸੀ ਦਿਲ ਦਾ ਨਹੀਂ ,ਅੱਜ ਸਾਡੇ ਘਰ ਰੱਬ ਦੀ ਕ੍ਰਿਪਾ ਸੱਦਕਾ ਦੋ ਬੱਚੇ ਹਨ ਤੇ ਮੇਰੀ ਨੰਣਦ ਰਾਜਦੀਪ ਵੀ ਪੜ੍ਹਕੇ ਵਧੀਆਂ ਨੌਕਰੀ ਲੱਗ ਪਈ ਤੇ ਵਿਆਹੀ ਵੀ ਗਈ, ਹੁਣ ਮੈਂ ਤੇ ਮੇਰੇ ਸੌਹੁਰਾ ਸੱਸ ਦੇ ਰੂਪ ਵਿੱਚ ਮਾਤਾ ਪਿਤਾ ਤੇ ਅਮਨ ਮੇਰੇ ਬੱਚੇ ਤੇ ਮੈਂ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਪੂਰਾ ਅਨੰਦ ਲੈ ਰਹੇ ਹਾਂ। ਸ਼ਗਨ ਵੇਲ਼ੇ ਦੀਆਂ ਗੱਲਾਂ ਅਮਨ ਨੇ ਸਾਰੀਆਂ ਸੱਚ ਕਹੀਆਂ ਸੀ। ਸੱਚਮੁੱਚ ਅਮਨ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਸਮਝਣਾ ਸ਼ੁਰੂ ਕਰ ਦਿੱਤਾ ਸੀ ਤੇ ਮੇਰੀ ਵੀ ਨਾ ਪਸੰਦ ਨੂੰ ਪਸੰਦ ਵਿੱਚ ਬਦਲਣ ਲਈ ਕੋਈ ਬਹੁਤਾ ਸਮਾਂ ਨਹੀਂ ਲੱਗਾ, ਸੋ ਦੋਸਤੋਂ ਰੰਗ ਕਾਲਾ ਜਾਂ ਗੋਰਾ ਕੋਈ ਅਹਿਮੀਅਤ ਨਹੀਂ ਰੱਖਦੇ ,ਅਹਿਮੀਅਤ ਤਾਂ ਹਰੇਕ ਬੰਦੇ ਦਾ ਕਿਰਦਾਰ ਅਤੇ ਸੁਭਾਅ ਰੱਖਦੇ ਹਨ। ਅਮਨ ਨੇ ਮੇਰੀ ਹਰੇਕ ਖੁਸ਼ੀ ਦਾ ਖ਼ਿਆਲ ਰੱਖਿਆ ਤੇ ਮੈਂ ਅਮਨ ਨਾਲ ਉਸ ਦੇ ਪਰਿਵਾਰ ਦੀ ਮੈਂਬਰ ਬਣ ਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝ ਰਹੀ ਹਾਂ। ਅੰਤ ਇਹੋ ਕਹਾਗੀ ਮੇਰਾ ਕਾਲਾ ਹੈ ਸਰਦਾਰ ,ਗੋਰਿਆਂ ਨੂੰ ਦਫ਼ਾ ਕਰੋ। ਬਹੁਤ ਬਹੁਤ ਸ਼ੁਕਰੀਆ ਮਾਸੀ ਅਤੇ ਮਾਸੜ ਜੀ ਤੇ ਮੇਰੇ ਪਰਮਾਤਮਾ ਜੀ ਦਾ।

PunjabKesari


author

rajwinder kaur

Content Editor

Related News