‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)

Friday, Oct 23, 2020 - 06:37 PM (IST)

ਜਲੰਧਰ (ਬਿਊਰੋ) - ਕੋਵਿਡ-19 ਦੇ ਪ੍ਰਭਾਵਾਂ ਨੂੰ ਲੈ ਕੇ ਵਿਗਿਆਨੀ ਖੋਜ ਕਰਨ ਵਿੱਚ ਦਿਨ ਰਾਤ ਜੁਟੇ ਹੋਏ ਹਨ। ਹੁਣ ਤੱਕ ਹੋਏ ਅਧਿਐਨ ਤੋਂ ਦੋ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ। ਇਨ੍ਹਾਂ ਤੱਤਾਂ ਮੁਤਾਬਕ  "O ਬਲੱਡ ਗਰੁੱਪ" ਵਾਲਿਆਂ 'ਚ ਕੋਰੋਨਾ ਇਨਫੈਕਸ਼ਨ ਦਾ ਖਤਰਾ ਘੱਟ ਹੁੰਦਾ ਹੈ। ਜੇਕਰ ਉਹ ਬੀਮਾਰ ਵੀ ਪੈਂਦੇ ਹਨ ਤਾਂ ਉਨ੍ਹਾਂ ’ਚ ਗੰਭੀਰ ਨਤੀਜਿਆਂ ਦਾ ਖਦਸ਼ਾ ਕਾਫੀ ਘੱਟ ਹੁੰਦਾ ਹੈ। ਮਸ਼ਹੂਰ ਪਤ੍ਰਿਕਾ ਬਲੱਡ ਐਡਵਾਂਸੇਜ਼ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ "O ਬਲੱਡ ਗਰੁੱਪ" ਵਾਲੇ ਕੋਰੋਨਾ ਦੀ ਚਪੇਟ 'ਚ ਘੱਟ ਹੀ ਆਉਂਦੇ ਹਨ। 

ਓਥੇ ਹੀ ਦੂਜੇ ਤੱਥ ਮੁਤਾਬਕ ਬਲੱਡ ਗਰੁੱਪ A,B ਜਾਂ AB ਵਿੱਚ ਕੋਵਿਡ -19 ਨਾਲ ਪੀੜਤ ਹੋਣ ਦਾ ਖਤਰਾ ਸਭ ਤੋਂ ਵਧੇਰੇ ਰਹਿੰਦਾ ਹੈ। CRRT ਮੁਤਾਬਕ ਉਨ੍ਹਾਂ ਕੋਰੋਨਾ ਪੀੜਤਾਂ 'ਚ ਅੰਦਰੂਨੀ ਅੰਗਾਂ ਦੀ ਖਰਾਬੀ O, B ਬਲੱਡ ਗਰੁੱਪ ਦੇ ਮੁਕਾਬਲੇ A 'ਤੇ AB ਗਰੁੱਪ ਵਾਲਿਆਂ 'ਚ ਵਧੇਰੇ ਪਾਈ ਗਈ। ਕਿਉਂਕਿ A 'ਤੇ AB ਬਲੱਡ ਗਰੁੱਪ ਵਾਲਿਆਂ ਨੂੰ ਸਾਹ ਲੈਣ ਵਿੱਚ ਵਧੇਰੇ ਦਿੱਕਤ ਆਉਂਦੀ ਹੈ। ਇਸਤੋਂ ਇਲਾਵਾ ਉਨ੍ਹਾਂ ਦੇ ਫੇਫੜਿਆਂ ਨੂੰ ਨੁਕਸਾਨ ਪੁੱਜਣ ਦੀ ਦਰ ਵੱਧ ਹੁੰਦੀ ਹੈ। ਇਨ੍ਹਾਂ ਦੋਵਾਂ ਬਲੱਡ ਗਰੁੱਪ ਵਾਲਿਆਂ ਦੀ ਕਿਡਨੀ ’ਤੇ ਵੀ ਅਸਰ ਪੈ ਸਕਦਾ ਹੈ ਅਤੇ ਡਾਇਲਸਿਸ ਦੀ ਜ਼ਰੂਰਤ ਵੀ ਪੈ ਸਕਦੀ ਹੈ। 

ਇਸ ਤੋਂ ਇਲਾਵਾ ਅਪ੍ਰੈਲ 2020 ਵਿਚ ਪ੍ਰਕਾਸ਼ਤ ਅਤੇ ਸਤੰਬਰ ਵਿਚ ਸੋਧੇ ਇਕ ਅਧਿਐਨ ਵਿਚ ਕਿਹਾ ਗਿਆ ਸੀ ਕਿ "ਸ਼ੁਰੂਆਤੀ ਲਾਗ ਦਾ ਅਚਨਚੇਤ ਪ੍ਰਸਾਰ" ਬਲੱਡ ਗਰੁੱਪ ‘ਓ’ ਦੀ ਤੁਲਨਾ ਵਿਚ ‘ਏ’ ਅਤੇ ‘ਬੀ’ ਖੂਨ ਦੀਆਂ ਕਿਸਮਾਂ ਵਿਚ ਉੱਚ ਰਿਹਾ, ਜਦੋਂਕਿ ‘ਏ.ਬੀ’ ਗਰੁੱਪ ਵਿਚ ਘੱਟ ਸੀ। 

ਦੂਜ ਪਾਸੇ ਇਹ ਤੱਥ ਵੀ ਸਾਹਮਣੇ ਆਇਆ ਕਿ ਬਲੱਡ ਟਾਈਪ ‘ਏ’ ਵਿਚ ਟਾਈਪ ‘ਓ’ ਦੇ ਮੁਕਾਬਲੇ ਮੌਤ ਦਾ ਘੱਟ ਜੋਖਮ ਸੀ, ਜਦੋਂ ਕਿ ਟਾਈਪ ਏਬੀ ਮੌਤ ਦਾ ਵੱਧ ਜੋਖਮ ਦਰਜ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ... 


author

rajwinder kaur

Content Editor

Related News