ਰਾਮ ਮੰਦਰ ਨਿਰਮਾਣ ਲਈ ਗੁਜਰਾਤ ਦੇ ਮੁਸਲਮਾਨ ਜੋੜੇ ਨੇ ਦਾਨ ਕੀਤੇ 1.51 ਲੱਖ ਰੁਪਏ

Friday, Jan 22, 2021 - 01:33 AM (IST)

ਅਯੁੱਧਿਆ - ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਲਈ ਇਨ੍ਹਾਂ ਦਿਨੀਂ ਵਿਸ਼ਵ ਹਿੰਦੂ ਪ੍ਰੀਸ਼ਦ  (ਵੀ.ਐੱਚ.ਪੀ.) ਦੇਸ਼ਭਰ ਤੋਂ ਚੰਦਾ ਇਕੱਠਾ ਕਰ ਰਹੀ ਹੈ। ਇਸ ਸੰਬੰਧ ਵਿੱਚ ਗੁਜਰਾਤ ਤੋਂ ਵੀ ਕਰੋੜਾਂ ਰੁਪਏ ਦੇ ਦਾਨ ਦੀ ਚਰਚਾ ਹਰ ਪਾਸੇ ਹੈ। ਇਸ ਸੂਚੀ ਵਿੱਚ ਗੁਜਰਾਤ ਦਾ ਇੱਕ ਮੁਸਲਮਾਨ ਜੋੜਾ ਵੀ ਜੁੜ ਗਿਆ ਹੈ ਜਿਸ ਨੇ ਮੰਦਰ ਲਈ 1.51 ਲੱਖ ਰੁਪਏ ਦਾ ਦਾਨ ਦਿੱਤਾ ਹੈ।
ਇਹ ਵੀ ਪੜ੍ਹੋ- ਹਰਿਆਣਾ ਸਰਕਾਰ ਦਾ ਵੱਡਾ ਫੈਸਲਾ- ਕਿਸਾਨ ਅੰਦੋਲਨ ਦੇ ਚੱਲਦੇ ਪੁਲਸ ਵਿਭਾਗ ਦੀਆਂ ਛੁੱਟੀਆਂ ਰੱਦ

ਗੁਜਰਾਤ ਵਿੱਚ ਰਾਮ ਮੰਦਰ ਲਈ ਹੁਣ ਤੱਕ 31 ਕਰੋੜ ਰੁਪਏ ਜਮਾਂ ਹੋ ਚੁੱਕੇ ਹਨ ਤਾਂ ਉਥੇ ਹੀ ਇਨ੍ਹਾਂ ਦਿਨੀਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹਨ ਪਾਟਨ ਦੇ ਰਹਿਣ ਵਾਲੇ ਮੁਸਲਮਾਨ ਭਾਈਚਾਰੇ ਦਾ ਇੱਕ ਡਾਕਟਰ ਜੋੜਾ। ਡਾਕਟਰ ਹਾਮਿਦ ਮੰਸੂਰੀ ਅਤੇ ਮੁਮਤਾਜ ਮੰਸੂਰੀ ਨੇ ਰਾਮ ਮੰਦਰ ਲਈ 1,51,000 ਰੁਪਏ ਦਾ ਦਾਨ ਦਿੱਤਾ ਹੈ ਜਿਸ ਦੇ ਪਿੱਛੇ ਦਾ ਮਕਸਦ ਭਾਈਚਾਰਾ ਅਤੇ ਮਨੁੱਖਤਾ ਹੈ।
ਇਹ ਵੀ ਪੜ੍ਹੋ- ਕੋਰੋਨਾ ਨਾਲ ਜੰਗ ਲਈ ਭੂਟਾਨ ਰਵਾਨਾ ਕੀਤੀ ਕੋਵਿਸ਼ੀਲਡ ਦੀ 1.5 ਲੱਖ ਡੋਜ਼

ਪਾਟਨ ਵਿੱਚ ਰਹਿਣ ਵਾਲਾ ਇਹ ਜੋੜਾ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਨਿਰਮਾਣ ਲਈ ਅੱਗੇ ਆਇਆ ਹੈ ਜੋ ਕਿ ਗੁਜਰਾਤ ਵਿੱਚ ਅਜਿਹਾ ਪਹਿਲਾ ਦਾਨ ਹੋਵੇਗਾ ਜੋ ਕਿਸੇ ਹਿੰਦੂ ਦੇ ਜ਼ਰੀਏ ਨਹੀਂ ਸਗੋਂ ਮੁਸਲਮਾਨ ਦੇ ਜ਼ਰੀਏ ਕੀਤਾ ਗਿਆ। ਮੁਸਲਮਾਨ ਡਾਕਟਰ ਜੋੜੇ ਨੇ ਰਾਮ ਮੰਦਰ ਨਿਰਮਾਣ ਲਈ 1,51,000 ਰੁਪਏ ਦਾਨ ਦਿੱਤੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News