ਪਰਿਵਾਰ ਅਤੇ ਸਮਾਜ ਨਾਲ ਟਕਰਾ ਕੇ ਗਣਿਤ ਪੜ੍ਹਣ ਵਾਲੀ ਕੁੜੀ : ਮੈਰੀ ਸੋਫੀ ਜੇਰਮੀ

06/26/2020 6:10:02 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕਰ ਰਹੇ ਹਾਂ। ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਪਹਿਲੀ ਕੜੀ।

ਪ੍ਰੇਰਕ ਪ੍ਰਸੰਗ - 1

ਇਹ ਕਹਾਣੀ ਇੱਕ ਅਜਿਹੀ ਫਰਾਂਸੀਸੀ ਕੁੜੀ ਦੀ ਹੈ, ਜਿਸ ਨੂੰ ਪੜ੍ਹਣ ਦਾ ਸ਼ੌਕ ਸੀ ਪਰ ਪਰਿਵਾਰ ਅਤੇ ਸਮਾਜ ਉਸ ਨੂੰ ਪੜ੍ਹਣ ਨਹੀਂ ਸੀ ਦਿੰਦੇ। ਮੈਰੀ ਸੋਫੀ ਜੇਰਮੀ ਨਾਮ ਦੀ ਇਹ ਕੁੜੀ ਫਰਾਂਸ ਦੇ ਸੁੰਦਰ ਸ਼ਹਿਰ ਪੈਰਿਸ ਦੇ ਇੱਕ ਬੇਹੱਦ ਅਮੀਰ ਪਰਿਵਾਰ ਵਿਚ ਪੈਦਾ ਹੋਈ ਸੀ। ਉਸ ਦੇ ਪਿਤਾ ਰੇਸ਼ਮ ਦੇ ਵਾਪਾਰੀ ਸਨ।

ਪੜ੍ਹਨ ਲਈ ਸੋਫੀ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਦੋਂ ਫਰਾਂਸ ਵਿਚ ਲੜਕੀਆਂ ਲਈ ਵਿਗਿਆਨ, ਗਣਿਤ ਆਦਿ ਵਿਸ਼ਿਆਂ ਦੀ ਪੜ੍ਹਾਈ ਕਰਨਾ ਬਿਲਕੁਲ ਗ਼ਲਤ ਮੰਨਿਆ ਜਾਂਦਾ ਸੀ। ਜਦੋਂ ਸੋਫੀ 13 ਸਾਲ ਦੀ ਹੋਈ ਤਾਂ ਫਰਾਂਸ ਵਿਚ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਸੀ। ਕ੍ਰਾਂਤੀ ਦੇ ਕਾਰਨ ਸਕੂਲ ਆਦਿ ਬੰਦ ਹੋ ਗਏ, ਜਿਸ ਤਰ੍ਹਾਂ ਕਿ ਅੱਜਕਲ੍ਹ ਸਕੂਲ ਕੋਰੋਨਾ ਮਹਾਮਾਰੀ ਕਾਰਨ ਬੰਦ ਹੋਏ ਪਏ ਹਨ ਪਰ ਉਨ੍ਹਾਂ ਦਿਨਾਂ ਵਿੱਚ ਆਨਲਾਈਨ ਪੜ੍ਹਾਈ ਕਿੱਥੇ ਹੁੰਦੀ ਸੀ। ਇਸ ਕੁੜੀ ਨੇ ਆਪਣੇ ਪਿਤਾ ਦੀ ਲਾਇਬਰੇਰੀ ਵਿਚ ਜਾ ਕੇ ਕਿਤਾਬਾਂ ਪੜ੍ਹਣੀਆਂ ਸ਼ੁਰੂ ਕਰ ਦਿੱਤੀਆਂ। ਮਾਂ-ਬਾਪ ਨੂੰ ਉਸ ਦਾ ਪੜ੍ਹਣਾ ਚੰਗਾ ਨਹੀਂ ਸੀ ਲੱਗਦਾ ਪਰ ਉਹ ਨਾ ਰੁਕਦੀ।

ਪਿੰਡ ਸੀਚੇਵਾਲ ਨੇ ਇਕ ਹੋਰ ਰਾਸ਼ਟਰੀ ਐਵਾਰਡ ਜਿੱਤ ਕੇ ਸਿਰਜਿਆ ਇਤਿਹਾਸ  

ਇਸੇ ਦੌਰਾਨ ਲਾਇਬ੍ਰੇਰੀ ਵਿਚ ਪੜ੍ਹੀ ਆਰਕੇਮੀਡੀਜ਼ ਸਬੰਧੀ ਇੱਕ ਕਹਾਣੀ ਤੋਂ ਸੋਫੀ ਬਹੁਤ ਪ੍ਰੇਰਿਤ ਹੋਈ। ਬੱਸ ਫਿਰ ਉਸ ਨੇ ਆਪਣੇ ਪਿਤਾ ਦੀ ਲਾਇਬ੍ਰੇਰੀ ਵਿਚ ਰੱਖੀਆਂ ਗਣਿਤ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ। 'ਕੁੜੀ' ਦੀ ਗਣਿਤ ਵਿਚ ਵਧ ਰਹੀ ਰੁਚੀ ਨੂੰ ਦੇਖ ਕੇ ਮਾਤਾ-ਪਿਤਾ ਚਿੰਤਿਤ ਹੋ ਉਠੇ।

ਮਾਤਾ-ਪਿਤਾ ਦੀਆਂ ਨਜ਼ਰਾਂ ਤੋਂ ਬਚਣ ਲਈ ਸੋਫੀ ਹੁਣ ਰਾਤ ਨੂੰ ਪੜ੍ਹਣ ਲੱਗੀ ਪਰ ਮਾਂ-ਬਾਪ ਨੇ ਉਸ ਨੂੰ ਪੜ੍ਹਾਈ ਤੋਂ ਦੂਰ ਕਰਨ ਲਈ ਹਰ ਹੀਲਾ ਵਰਤਿਆ। ਉਸ ਨੂੰ ਰਾਤ ਲਈ ਪੂਰੇ ਕੱਪੜੇ ਅਤੇ ਠੰਡ ਵਿੱਚ ਕਮਰੇ ਨੂੰ ਗਰਮ ਰੱਖਣ ਲਈ ਜਲਾਉਣ ਵਾਲੀਆਂ ਲੱਕੜਾਂ ਦੇਣੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਉਹ ਗਰਮੀ ਪੈਦਾ ਕਰਨ ਦਾ ਬਹਾਨਾ ਲਾ ਕੇ ਕਿਤੇ ਲੱਕੜਾਂ ਦੀ ਰੋਸ਼ਨੀ ਵਿੱਚ ਹੀ ਨਾ ਪੜ੍ਹਣ ਲੱਗ ਪਵੇ। ਸੋਫੀ ਨੇ ਫਿਰ ਵੀ ਹਾਰ ਨਾ ਮੰਨੀ। ਉਹ ਦਿਨ ਵਿਚ ਮੋਮਬੱਤੀਆਂ ਚੋਰੀ ਕਰਦੀ ਅਤੇ ਰਾਤ ਨੂੰ ਆਪਣੇ ਬਿਸਤਰੇ ਨੂੰ ਲਪੇਟ ਕੇ ਉਸ ਦਾ ਤੰਬੂ ਜਿਹਾ ਬਣਾ ਕੇ ਮੋਮਬੱਤੀ ਦੀ ਰੋਸ਼ਨੀ ਵਿਚ ਪੜ੍ਹਦੀ ਅਤੇ ਉਸੇ ਲੌਅ ਨਾਲ ਹੱਡ ਚੀਰਵੀਂ ਠੰਡ ਤੋਂ ਵੀ ਬਚਦੀ।

ਦੋ ਕਿਸਾਨ ਭਰਾਵਾਂ ਦੀ ਹੱਢ-ਭੰਨਵੀਂ ਮਿਹਨਤ ਨੇ ਵਧਾਇਆ ਪਿੰਡ 'ਮਹਿਰਾਜ' ਦਾ ਮਾਣ

ਗਣਿਤ ਵਿਸ਼ੇ ਦੀ ਕੁਝ ਸਿੱਖਿਆ ਲੈਣ ਲਈ ਉਸ ਨੂੰ ਆਪਣੀ ਲੜਕੀ ਵਾਲੀ ਪਛਾਣ ਲੁਕੋ ਕੇ 'ਲੜਕਾ' ਵੀ ਬਣਨਾ ਪਿਆ, ਕਿਉਂਕਿ ਸਿਰਫ਼ ਲੜਕੀ ਹੋਣ ਕਾਰਨ ਸੋਫੀ ਨੂੰ ਇੱਕ ਸੰਸਥਾਨ ਵਿਖੇ ਦਾਖ਼ਲਾ ਨਹੀਂ ਸੀ ਮਿਲ ਸਕਦਾ। ਹਲਾਂਕਿ ਆਖਰਕਰ ਸੋਫੀ ਦੀ ਚਲਾਕੀ ਫੜੀ ਵੀ ਗਈ। 

ਸੋਫੀ ਅਸਲ ਵਿੱਚ ਵਿਲੱਖਣ ਪ੍ਰਤਿਭਾ ਦੀ ਮਾਲਕਣ ਸੀ। ਸੰਨ 1808 ਵਿਚ ਜਰਮਨੀ ਦੇ ਇੱਕ ਵਿਦਵਾਨ ਨੇ ਪੈਰਿਸ ਵਿਖੇ ਇੱਕ ਪੇਸ਼ਕਾਰੀ ਦੌਰਾਨ ਕੱਚ ਦੀਆਂ ਬੇਹੱਦ ਛੋਟੀਆਂ ਪਲੇਟਾਂ ਨੂੰ ਰੇਤ ਨਾਲ ਢਕਿਆ। ਵਾਇਲਨ ਵਜਾਉਣ ਲਈ ਵਰਤੇ ਜਾਂਦੇ ਧਨੁਸ਼ ਜਿਹੇ ਸਾਧਨ ਨਾਲ ਉਨ੍ਹਾਂ ਨੇ ਪਲੇਟਾਂ ਨੂੰ ਟੁਣਕਾਇਆ ਤਾਂ ਵਚਿੱਤਰ ਪੈਟਰਨ ਉੱਭਰੇ। ਇਨ੍ਹਾਂ ਪੈਟਰਨਾਂ ਦੀ ਕੋਈ ਵੀ ਗਣਿਤਿਕ ਵਿਆਖਿਆ ਨਹੀਂ ਸੀ।

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਫਰਾਂਸ ਨੇ ਇਸ ਸਮੱਸਿਆ ਦਾ ਗਣਿਤਿਕ ਹੱਲ ਕੱਢਣ ਲਈ ਇਕ ਵੱਡਾ ਪੁਰਸਕਾਰ ਰੱਖਿਆ। ਤਿੰਨ ਸਾਲ ਤੱਕ ਜ਼ਿਆਦਾਤਰ ਗਣਿਤਵੇਤਾਵਾਂ ਨੇ ਤਾਂ ਘਬਰਾ ਕੇ ਕੋਸ਼ਿਸ਼ ਵੀ ਨਹੀਂ ਕੀਤੀ। ਅੰਤ ਮੈਰੀ ਸੋਫੀ ਜੇਰਮੀ ਹੀ ਇਸ ਦਾ ਸਹੀ ਹੱਲ ਸੁਝਾ ਸਕੀ। ਉਸ ਦੀ ਇਸ ਸਫਲਤਾ ਕਾਰਨ ਪੁਰਸਕਾਰ ਦੇਣ ਤੋਂ ਬਿਨਾ ਉਸ ਨੂੰ ਫ੍ਰੈਂਚ ਅਕਾਦਮੀ ਆਫ ਸਾਇੰਸ ਦੇ ਸਮਾਗਮਾਂ ਵਿਚ ਭਾਗੀਦਾਰੀ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਗਈ। ਅਜਿਹਾ ਮਾਣ ਹਾਸਲ ਕਰਨ ਵਾਲੀ ਉਹ ਪਹਿਲੀ ਔਰਤ ਸੀ, ਜੋ ਅਕਾਦਮੀ ਦੇ ਕਿਸੇ ਵੀ ਮੈਂਬਰ ਨਾਲ ਜੁੜੀ ਹੋਈ ਨਹੀਂ ਸੀ। ਸੋਫ ਇਕ ਪੇਸ਼ੇਵਰ ਗਣਿਤਵੇਤਾ ਦੇ ਤੌਰ 'ਤੇ ਸਥਾਪਿਤ ਹੋ ਗਈ।

ਆਖਰ ਕੈਂਸਰ ਨਾਲ ਦੋ ਸਾਲ ਤੱਕ ਸੰਘਰਸ਼ ਕਰਨ ਉਪਰੰਤ 27 ਜੂਨ, 1831 ਨੂੰ ਸੋਫੀ ਦੀ ਮੌਤ ਹੋ ਗਈ। ਮਰਨ ਉਪਰੰਤ ਉਸ ਦੇ ਦੇਸ਼ ਫਰਾਂਸ ਨੇ ਉਸ ਨੂੰ ਕਈ ਤਰ੍ਹਾਂ ਨਾਲ ਸਨਮਾਨਿਤ ਕੀਤਾ। ਪੈਰਿਸ ਦੀਆਂ ਗਲੀਆਂ ਸੋਫੀ ਦੇ ਨਾਮ ਹੋ ਗਈਆਂ, ਹੋਟਲਾਂ ਦੇ ਨਾਮ ਸੋਫੀ ਦੇ ਨਾਮ 'ਤੇ ਪਏ, ਸੋਫੀ ਦਾ ਘਰ ਰਾਸ਼ਟਰੀ ਸਮਾਰਕ ਬਣ ਗਿਆ ਅਤੇ ਉਸ ਦੇ ਨਾਮ 'ਤੇ ਸਕੂਲ ਵੀ ਖੁੱਲ੍ਹੇ। ਗਣਿਤ ਨੇ ਉਸ ਨੂੰ ਆਪਣੇ ਨਾਲ ਹੀ ਜਿਉਂਦਾ ਰੱਖਿਆ।

ਫਰਿੱਜ ਦੀ ਸਾਫ-ਸਫਾਈ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕਾਫੀ ਸੁੰਦਰ, ਅਮੀਰ ਅਤੇ ਹੁਸ਼ਿਆਰ ਹੋਣ ਦੇ ਬਾਵਜੂਦ ਸੋਫੀ ਨੇ ਕਦੇ ਵਿਆਹ ਨਹੀਂ ਕਰਵਾਇਆ ਅਤੇ ਆਪਣਾ ਪੂਰਾ ਜੀਵਨ ਗਣਿਤ ਅਤੇ ਵਿਗਿਆਨ ਦੇ ਰਹੱਸਾਂ ਨੂੰ ਸਮਝਣ ਵਿੱਚ ਲਗਾ ਦਿੱਤਾ। ਉਹ ਜੀਵਨ ਭਰ ਆਪਣੇ ਇਸ ਫੈਸਲੇ ਤੋਂ ਖੁਸ਼ ਵੀ ਰਹੀ। ਗਣਿਤ ਦੇ ਪ੍ਰਤੀ ਉਸ ਦਾ ਸਮਰਪਣ ਉਸ ਨੂੰ ਦੁਨੀਆ ਦੇ ਮਹਾਨ ਗਣਿਤਵੇਤਾਵਾਂ ਵਿਚ ਸ਼ਾਮਲ ਕਰਦਾ ਹੈ। ਇਸ ਤਰ੍ਹਾਂ ਉਹ ਕੁੜੀਆਂ ਲਈ ਇੱਕ ਵੱਡਾ ਪ੍ਰੇਰਕ ਪ੍ਰਸੰਗ ਬਣ ਗਈ।

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ


rajwinder kaur

Content Editor

Related News