ਹੁੰਮਸ ਕਾਰਨ ਤਰਾਹ-ਤਰਾਹ ਕਰ ਰਹੇ ਲੋਕਾਂ ਨੂੰ ਰਾਹਤ ਦੇਵੇਗਾ ‘ਮਾਨਸੂਨ’

Wednesday, Jul 08, 2020 - 02:34 PM (IST)

ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਪਿਛਲੇ ਮਹੀਨੇ ਮਾਨਸੂਨ ਪਹੁੰਚਣ ਦੇ ਬਾਵਜੂਦ ਗਰਮੀ ਨਾਲ ਤਰਾਹ-ਤਰਾਹ ਕਰ ਰਹੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੁੰਮਸ ਤੋਂ ਰਾਹਤ ਮਿਲਣ ਦੀ ਆਸ ਬੱਝੀ ਹੈ। ਮੌਸਮ ਵਿਭਾਗ ਵੱਲੋਂ ਅੱਜ ਕੀਤੀ ਗਈ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਬਹੁ ਗਿਣਤੀ ਇਲਾਕਿਆਂ ਅੰਦਰ ਆਉਣ ਵਾਲੇ ਕਰੀਬ 4 ਦਿਨਾਂ ਦੌਰਾਨ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰੀ ਬਾਰਿਸ਼ ਹੋਣ ਸਬੰਧੀ ਜਾਰੀ ਕੀਤੀ ਗਈ ਐਡਵਾਈਜਰੀ ਅਨੁਸਾਰ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਸੂਬੇ ਅੰਦਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਲੋਕਾਂ ਨੂੰ, ਜਿਥੇ ਗਰਮੀ ਤੋਂ ਰਾਹਤ ਮਿਲੇਗੀ ਉਸ ਦੇ ਨਾਲ ਹੀ ਝੋਨੇ ਸਮੇਤ ਹੋਰ ਫਸਲਾਂ 'ਚ ਪਾਣੀ ਦੀ ਘਾਟ ਵੀ ਪੂਰੀ ਹੋਵੇਗੀ।

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ 81 ਫੁੱਟ ਉੱਚੀ ਹੈ ‘ਭਗਵਾਨ ਸ਼ਿਵ ਜੀ ਦੀ ਮੂਰਤੀ’

PunjabKesari

ਮਾਨਸੂਨ ਦੀ ਢਿੱਲੀ ਰਫ਼ਤਾਰ ਕਾਰਨ ਨਹੀਂ ਮਿਲੀ ਗਰਮੀ ਤੋਂ ਰਾਹਤ
ਪੰਜਾਬ ਅੰਦਰ ਮਾਨਸੂਨ ਦਾਖਣ ਹੋਣ ਦੇ ਬਾਵਜੂਦ ਪਿਛਲੇ 3-4 ਦਿਨਾਂ ਤੋਂ ਮਾਨਸੂਨ ਦੀ ਰਫਤਾਰ ਕੁਝ ਮੱਧਮ ਜਿਹੀ ਚੱਲ ਰਹੀ ਸੀ। ਤਾਪਮਾਨ ਦੇ ਨਾਲ-ਨਾਲ ਨਮੀਂ ਵੱਧਣ ਨਾਲ ਵੀ ਲੋਕ ਗਰਮੀ ਅਤੇ ਹੁੰਮਸ ਨਾਲ ਜੂਝ ਰਹੇ ਸਨ। ਪੰਜਾਬ ਦੇ ਬਹੁ ਗਿਣਤੀ ਇਲਾਕਿਆਂ ਅੰਦਰ ਦਿਨ ਦਾ ਤਾਪਮਾਨ ਭਾਵੇਂ 38 ਡਿਗਰੀ ਤੋਂ 40 ਡਿਗਰੀ ਦੇ ਕਰੀਬ ਹੀ ਸੀ ਪਰ ਹੁੰਮਸ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਸਨ। 

ਭਾਰਤ ''ਚ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਮੌਤ ਦਰ ਵਿਸ਼ਵ ਭਰ ਤੋਂ ਹੈ ਘੱਟ (ਵੀਡੀਓ)

PunjabKesari

ਕੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ?
ਅੱਜ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸੂਨ ਫਿਰ ਤੋਂ ਕਿਰਿਆਸ਼ੀਲ ਹੋ ਗਿਆ ਹੈ ਅਤੇ ਪੰਜਾਬ ਵਿੱਚ ਕਈ ਥਾਂਈ ਅਗਲੇ 48-72 ਘੰਟਿਆਂ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਚ ਬਦਲਾਅ ਦੀ ਇਹ ਪ੍ਰਕਿਰਿਆ 8 ਜੁਲਾਈ ਸ਼ਾਮ ਤੋਂ ਹੀ ਸ਼ੁਰੂ ਹੋ ਜਾਵੇਗੀ। ਪੰਜਾਬ ਦੇ ਉਤਰ-ਦੱਖਣੀ ਭਾਗਾਂ ਅੰਦਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਨਾਲ ਲਗਦੇ ਭਾਗਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। 8 ਜੁਲਾਈ ਤੋਂ ਬਾਅਦ 48-72 ਘੰਟਿਆਂ ਵਿੱਚ ਮੌਨਸੂਨ ਦੀ ਤੀਬਰਤਾ ਪੰਜਾਬ ਦੇ ਹੋਰ ਭਾਗਾਂ ਵਿੱਚ ਵੀ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਜ਼ਿਲਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਆਦਿ  ਕੁਝ ਇਲਾਕਿਆਂ ਵਿੱਚ 70 ਐੱਮ.ਐੱਮ. ਦੇ ਕਰੀਬ ਭਾਰੀ ਵਰਖਾ ਹੋ ਸਕਦੀ ਹੈ। ਵਰਖਾ ਦੇ ਨਾਲ ਇਨ੍ਹਾਂ ਦਿਨਾਂ ਵਿੱਚ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਰਫਤਾਰ ਹਵਾਵਾਂ ਚੱਲਣ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਵੀ ਹੈ।

ਜੋ ਸਰਕਾਰਾਂ ਸ਼ਰਾਬ ਦੇ ਟੈਕਸ ਤੋਂ ਚੱਲਣ, ਉਨ੍ਹਾਂ ਤੋਂ ਤੱਰਕੀ ਦੀ ਉਮੀਦ ਨਾ ਹੀ ਰੱਖੋਂ...


rajwinder kaur

Content Editor

Related News