ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)
Sunday, Jun 28, 2020 - 11:26 AM (IST)
ਜਲੰਧਰ (ਬਿਊਰੋ) - ਵਿਸ਼ਵ ਸਿਹਤ ਸੰਗਠਨ ਮੁਤਾਬਕ ਪਿਛਲੇ ਤਿੰਨ ਦਹਾਕਿਆਂ 'ਚ ਇਨਸਾਨੀ ਜ਼ਿੰਦਗੀ ਅੰਦਰ 30 ਤਰ੍ਹਾਂ ਦੇ ਨਵੇਂ ਰੋਗ ਆਏ ਹਨ। ਜਿਨ੍ਹਾਂ ਵਿੱਚੋਂ 70 ਫ਼ੀਸਦੀ ਰੋਗ ਜਾਨਵਰਾਂ ਤੋਂ ਹੀ ਫੈਲੇ ਹਨ। ਸਾਲ 2003 ਦੌਰਾਨ ਸਾਰਸ ਫੈਲਿਆ ਸੀ। ਫਿਰ 2008 ਵਿੱਚ ਮਰਸ ਅਤੇ H1-N1 ਸਵਾਈਨ ਫਲੂ, ਇਸ ਤੋਂ ਬਾਅਦ ਇਬੋਲਾ ਵੀ ਵਾਪਸ ਆਇਆ ਸੀ ਅਤੇ ਜੀਕਾ ਵਾਇਰਸ ਦੀ ਵੀ ਵਾਪਸੀ ਹੋਈ ਸੀ। ਏਡਜ਼ ਹੁਣ ਤੱਕ ਵੀ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਵੀ ਮਨੁੱਖੀ ਜ਼ਿੰਦਗੀ ਅੰਦਰ ਆ ਚੁੱਕਾ ਹੈ।
ਡਬਲਿਊ.ਐਚ.ਓ. ਮੁਤਾਬਕ ਪੂਰੀ ਦੁਨੀਆਂ ਅੰਦਰ ਹਰ ਸਾਲ ਇਕ ਅਰਬ ਤੋਂ ਜ਼ਿਆਦਾ ਲੋਕ ਜਾਨਵਰਾਂ ਤੋਂ ਫੈਲੀਆਂ ਬੀਮਾਰੀਆਂ ਕਾਰਨ ਬੀਮਾਰ ਹੁੰਦੇ ਹਨ। ਜਿਨ੍ਹਾਂ ਵਿੱਚੋਂ ਲੱਖਾਂ ਦੀ ਮੌਤ ਵੀ ਹੋ ਜਾਂਦੀ ਹੈ। ਇਹ ਬੀਮਾਰੀਆਂ ਜਾਨਵਰਾਂ ਨੂੰ ਖਾਣ ਨਾਲ ਜਾਂ ਫਿਰ ਜਾਨਵਰਾਂ ਨੂੰ ਬੰਨ੍ਹ ਕੇ ਰੱਖਣ ਨਾਲ ਫੈਲਦੀਆਂ ਹਨ। ਵਿਗਿਆਨੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਅਖੀਰਲੀ ਮਹਾਮਾਰੀ ਨਹੀਂ ਹੈ, ਜਿਸ ਦਾ ਮਨੁੱਖ ਜਾਤ ਸਾਹਮਣਾ ਕਰ ਰਹੀ ਹੈ। ਸਗੋਂ ਭਵਿੱਖ ਵਿੱਚ ਸਾਨੂੰ ਹੋਰ ਵੀ ਮਹਾਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਸਾਨੂੰ ਜਾਨਵਰਾਂ ਚ ਫੈਲਣ ਵਾਲੀਆਂ ਬੀਮਾਰੀਆਂ ਵੱਲ ਧਿਆਨ ਦੇਣ ਦੀ ਲੋੜ ਹੈ।
‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ
ਡਬਲਿਊ.ਐਚ.ਓ, ਮੁਤਾਬਕ ਜਾਨਵਰਾਂ ਦੁਆਰਾ ਫੈਲਣ ਵਾਲੇ ਵਾਇਰਸ ਦਾ ਪਤਾ ਲਾਉਣਾ ਬਹੁਤ ਔਖਾ ਹੈ। ਇਸੇ ਕਾਰਨ ਇਹ ਵਾਇਰਸ ਘੱਟ ਸਮੇਂ 'ਚ ਹੀ ਜ਼ਿਆਦਾ ਮੁਲਕਾਂ ਅਤੇ ਜ਼ਿਆਦਾ ਲੋਕਾਂ ਵਿੱਚ ਫੈਲ ਜਾਂਦਾ ਹੈ। ਇਸੇ ਕਾਰਨ ਹੀ ਵੱਧ ਮੌਤਾਂ ਹੁੰਦੀਆਂ ਹਨ। ਇਹ ਇਸ ਲਈ ਵੀ ਹੁੰਦਾ ਹੈ, ਕਿਉਂਕਿ ਅਜਿਹੇ ਵਾਇਰਸ ਨਾਲ ਨਜਿੱਠਣ ਲਈ ਕੋਈ ਤਿਆਰੀ ਨਹੀਂ ਹੁੰਦੀ ਅਤੇ ਨਾ ਹੀ ਕੋਈ ਅਸਰਦਾਰ ਇਲਾਜ ਜਾਂ ਕੋਈ ਵੈਕਸੀਨ ਬਣੀ ਹੁੰਦੀ ਹੈ। ਅਜਿਹੀਆਂ ਬਿਮਾਰੀਆਂ ਦੇਸ਼ਾਂ ਨੂੰ ਆਰਥਿਕ ਤੌਰ 'ਤੇ ਵੀ ਕਾਫੀ ਪਿੱਛੇ ਸੁੱਟ ਦਿੰਦੀਆਂ ਹਨ।
ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’
ਸਾਲ 2016 ਦੌਰਾਨ ਨੈਸ਼ਨਲ ਅਕੈਡਮੀ ਆਫ ਸਾਇੰਸ ਦੀ ਇੱਕ ਸਟੱਡੀ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਦੁਨੀਆਂ ਦੀ ਸਾਰੀ ਆਬਾਦੀ ਸ਼ਾਕਾਹਾਰੀ ਹੋ ਜਾਵੇ ਤਾਂ 2050 ਤੱਕ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਵਿਚ 70 ਫੀਸਦੀ ਤੱਕ ਦੀ ਕਮੀ ਆ ਸਕਦੀ ਹੈ। ਮੋਟੇ ਜਿਹੇ ਅੰਦਾਜ਼ੇ ਮੁਤਾਬਕ ਦੁਨੀਆ ਚ 12 ਅਰਬ ਏਕੜ ਜ਼ਮੀਨ ਖੇਤੀ ਅਤੇ ਇਸ ਨਾਲ ਜੁੜੇ ਕੰਮ ਧੰਦਿਆਂ ਲਈ ਵਰਤੀ ਜਾਂਦੀ ਹੈ। ਇਸ ਵਿੱਚੋਂ 68 ਫੀਸਦੀ ਜ਼ਮੀਨ ਜਾਨਵਰਾਂ ਲਈ ਹੀ ਵਰਤ ਹੁੰਦੀ ਹੈ। ਜੇਕਰ ਸਾਰੇ ਲੋਕ ਸ਼ਾਕਾਹਾਰੀ ਬਣ ਜਾਣ ਤਾਂ 80 ਫੀਸਦੀ ਜ਼ਮੀਨ ਜਾਨਵਰਾਂ ਅਤੇ ਜੰਗਲਾਂ ਲਈ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ। ਇਸ ਨਾਲ ਕਾਰਬਨ ਡਾਈ ਆਕਸਾਈਡ ਦੀ ਮਾਤਰਾ ਚ ਕਮੀ ਆਵੇਗੀ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਵੀ ਮਦਦ ਮਿਲੇਗੀ।
ਬਾਕੀ ਬਚੀ ਹੋਈ 20 ਫ਼ੀਸਦੀ ਜ਼ਮੀਨ ਖੇਤੀ ਲਈ ਵਰਤੀ ਜਾ ਸਕਦੀ ਹੈ ਅਤੇ ਉਹ ਮਨੁੱਖ ਜਾਤ ਲਈ ਵਧੇਰੇ ਹੈ। ਕਿਉਂਕਿ ਹੁਣ ਜਿੰਨੀ ਜ਼ਮੀਨ ਤੇ ਖੇਤੀ ਹੁੰਦੀ ਹੈ ਉਸਦੇ ਇੱਕ ਤਿਹਾਈ ਹਿੱਸੇ ਤੇ ਜਾਨਵਰਾਂ ਲਈ ਹੀ ਚਾਰਾ ਉਗਾਇਆ ਜਾਂਦਾ ਹੈ।
ਪੀਟਾ ਦਾ ਕਹਿਣਾ ਹੈ ਕਿ ਜਾਨਵਰ ਬਹੁਤ ਜ਼ਿਆਦਾ ਅਨਾਜ ਖਾਂਦੇ ਹਨ ਅਤੇ ਉਸ ਦੇ ਬਦਲੇ ਸਾਨੂੰ ਬਹੁਤ ਥੋੜ੍ਹਾ ਮਾਸ, ਡੇਅਰੀ ਪ੍ਰੋਡਕਟ ਜਾਂ ਅੰਡੇ ਮਿਲਦੇ ਹਨ। ਵਿਗਿਆਨੀ ਮੰਨਦੇ ਹਨ ਕਿ ਕਿਸੇ ਵੀ ਜਾਨਵਰ ਤੋਂ ਇੱਕ ਕਿੱਲੋ ਮਾਸ ਲੈਣ ਲਈ 10 ਕਿੱਲੋ ਅਨਾਜ ਖਵਾਉਣਾ ਪੈਂਦਾ ਹੈ। ਪੂਰੀ ਦੁਨੀਆ ਚ ਇਕੱਲੇ ਜਾਨਵਰ ਹੀ 8.70 ਅਰਬ ਲੋਕਾਂ ਦੀ ਲੋੜ ਜਿੰਨਾ ਭੋਜਨ ਖਾ ਜਾਂਦੇ ਹਨ, ਜੋ ਧਰਤੀ ’ਤੇ ਮੌਜੂਦ ਆਬਾਦੀ ਤੋਂ ਕਿਤੇ ਵੱਧ ਹੈ।
ਵਰਲਡ ਵਾਚ ਇੰਸਟੀਚਿਊਟ ਮੁਤਾਬਕ ਅਸੀਂ ਅਜਿਹੀ ਦੁਨੀਆ ਚ ਜੀਅ ਰਹੇ ਹਾਂ ਜਿੱਥੇ ਹਰ 6 ਵਿੱਚੋਂ 1 ਬੰਦਾ ਰੋਜ਼ਾਨਾ ਭੁੱਖਾ ਸੌਂਦਾ ਹੈ। ਇਹ ਇਸ ਲਈ ਵੀ ਹੈ, ਕਿਉਂਕਿ ਮਾਸ ਦੇ ਉਤਪਾਦਨ ਲਈ ਅਨਾਜ ਦੀ ਦੁਰਵਰਤੋਂ ਹੁੰਦੀ ਹੈ। ਪਰ ਜੇਕਰ ਬੰਦੇ ਸਿੱਧਾ ਅਨਾਜ ਹੀ ਖਾਣ ਤਾਂ ਇਸ ਦੀ ਠੀਕ ਢੰਗ ਨਾਲ ਵਰਤੋਂ ਹੋ ਸਕਦੀ ਹੈ। ਵਿਗਿਆਨੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਚ ਅੰਨ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਜ਼ਿਆਦਾਤਰ ਅਨਾਜ ਲੋਕਾਂ ਦੀ ਬਜਾਏ ਜਾਨਵਰਾਂ ਵੱਲੋਂ ਖਾਧਾ ਜਾਂਦਾ ਹੈ।