ਸਮਾਰਟਫੋਨ ''ਚ ਬਿਨਾਂ ਕਿਸੇ ਐਪ ਦੇ ਇਸ ਤਰ੍ਹਾਂ HIDE ਕਰੋ ਆਪਣਾ ਪਰਸਨਲ ਡਾਟਾ
Thursday, Feb 09, 2017 - 05:40 PM (IST)

ਜਲੰਧਰ- ਫੋਨ ''ਚ ਫੋਟੋ ਅਤੇ ਵੀਡੀਓਜ਼ ਨੂੰ ਦੁਸਰਿਆਂ ਦੀ ਨਜ਼ਰ ਤੋਂ ਬਚਾਉਣ ਲਈ ਅਸੀਂ ਉਨ੍ਹਾਂ ਨੂੰ ਇਕ ਫੋਲਡਰ ''ਚ ਸੇਵ ਕਰਦੇ ਹਾਂ ਅਤੇ ਉਸ ਫੋਟੋ ਨੂੰ ਗੈਲਰੀ ''ਚ ਸੇਵ ਕਰਕੇ ''ਐਪ ਲਾਕ'' ਐਪਲੀਕੇਸ਼ਨ ''ਚ ਪਾਸਵਰਡ ਲਗਾ ਦਿੰਦੇ ਹਾਂ। ਉਹੀ ਜੇ ਤੁਹਾਡੇ ਫੋਨ ''ਚ ਮੋਜੂਦ ਫੋਲਡਰ ਨੂੰ ਕੋਈ ਦੇਖ ਹੀ ਨਾ ਸਕੇ ਤਾਂ ਕਿੰਨਾ ਵਧੀਆ ਹੋਵੇਗਾ। ਐਂਡਰਾਇਡ ਫੋਨ ''ਚ ਫੋਲਡਰ ਨੂੰ ਬਿਨਾਂ ਕਿਸੇ ਐਪਲੀਕੇਸ਼ਨ ਦੀ ਮਦਦ ਨਾਲ ਲੁਕਾਇਆ ਜਾ ਸਕਦਾ ਹੈ। ਇਹ ਫੋਲਡਰ ਫੋਨ ਦੀ ਇੰਟਰਨਲ ਮੈਮਰੀ ਅਤੇ ਮੈਮਰੀ ਕਾਰਡ ਦੋਨਾਂ ''ਚ ਸੇਵ ਕੀਤੇ ਜਾ ਸਕਦੇ ਹਨ।
ਫੋਨ ''ਚ ਇਸ ਤਰ੍ਹਾਂ ਛੁਪਾਓ ਫੋਲਡਰ
ਫੋਨ ਦੇ ਮੈਨੀਯੂ''ਚ ਦਿੱਤੇ ''ਫਾਇਲ ਮੈਨੇਜ਼ਰ'' ਤੇ ਜਾਓ। ਇਸ ਨਾਲ ਸਕ੍ਰੀਨ ''ਤੇ ਐਸ ਡੀ ਕਾਰਡ ਇੰਟਰਨਲ ਮੈਮਰੀ ਦੀ ਆਪਸ਼ਨ ਮਿਲੇਗਾ। ਫੋਲਡਰ ਦੇ ਲਈ ਇੰਟਰਨਲ ਮੈਮਰੀ ਅਤੇ ਮੈਮਰੀ ਕਾਰਡ ਦੋਨਾਂ ''ਚ ਕਿਸੇ ਇਕ ਨੂੰ ਚੁਣੋ। ਇਸ ਤੋਂ ਬਾਅਦ ਉਪਰ ਸੱਜੇ ਪਾਸੇ ਅਤੇ ਦਿੱਤੇ ਗਏ ਤਿੰਨ ਬਿੰਦੂਆਂ ''ਤੇ ਕਲਿੱਕ ਕਰੋ। ਫਿਰ ਸਾਹਮਣੇ ਇਕ ਬਾਕਸ ਖੁੱਲੇਗਾ, ਜਿਸ ''ਤੇ ''ਨਿਯੂ ਫੋਲਡਰ'' ਲਿਖਿਆ ਹੋਵੇਗਾ, ਉਸ ''ਤੇ ਕਲਿਕ ਕਰੋ ਅਤੇ ਨਵੇਂ ਫੋਲਡਰ ਨੂੰ ਨਾਮ ਦੇਵੋ। ਫੋਲਡਰ ਦਾ ਨਾਮ ਦੇਣ ਤੋਂ ਪਹਿਲਾਂ ਡਾਟ (.) ਲਗਾਨਾ ਨਾ ਭੁੱਲ ਜਾਣਾ। ਨਵਾਂ ਫੋਲਡਰ ਬਣਾਉਦੇਂ ਅਨੁਸਾਰ ਹੀ ਉਹ ਆਪਣੇ ਆਪ ਲੁੱਕ ਜਾਵੇਗਾ।
ਲੁੱਕੇ ਹੋਏ ਫੋਲਡਰ ''ਚ ਇਸ ਤਰ੍ਹਾਂ ਸੇਵ ਕਰੋ ਫੋਟੋ ਅਤੇ ਵਿਡੀਓ
ਫੋਨ ''ਚ ਛਿੱਪੇ ਹੋਏ ਫੋਲਡਰ ਦੇ ਅੰਦਰ ਕਿਸੇ ਵੀ ਫੋਟੋ, ਵੀਡੀਓ ਜਾਂ ਦੱਸਤਾਵੇਜ਼ ਨੂੰ ਕਾਪੀ ਕਰਨ ਦੇ ਲਈ ਸਭ ਤੋਂ ਪਹਿਲਾਂ ਉਸ ਫੋਲਡਰ ਨੂੰ ਦੁਬਾਰਾ ਖੋਲੋ। ਇਸ ਦੇ ਉਸ ਜਗ੍ਹਾ ਤੇ ਜਾਉ ਜਿੱਥੇ ਇਹ ਫੋਲਡਰ ਬਣਾਇਆ ਸੀ। ਇਸ ਤੋਂ ਬਾਅਦ ਉਸ ਫੋਲਡਰ ਨੂੰ ਦੇਖਣ ਦੇ ਲਈ ਉਪਰ ਸੱਜੇ ਪਾਸੇ ਤਿੰਨ ਬਿੰਦੂਆਂ ਤੇ ਕਲਿਕ ਕਰੋ। ਫਿਰ '' ਹਾਈਡ ਸਿਸਟਮ ਫਾਇਲ'' ਨੂੰ ਅਨਚੈੱਕ ਕਰੋ ਜਾਂ ਫਿਰ ਸ਼ੋਅ ਹਿਡਨ ਫਾਇਲ ''ਤੇ ਕਲਿਕ ਕਰ ਦਿਓ। ਹੁਣ ਫਾਇਲ ਮੈਨੇਜ਼ਰ ਦੀ ਫੋਲਡਰ ਸੂਚੀ ''ਚ ਇਹ ਲੁਕਿਆ ਹੋਇਆ ਫੋਲਡਰ ਵਿਖਾਈ ਦੇਣ ਲਗ ਪਵੇਗਾ। ਫਾਇਲ ਸੇਵ ਕਰਨ ਤੋਂ ਬਾਅਦ ਫੋਲਡਰ ਨੂੰ ਦੁਬਾਰਾ ਲੁਕਾਉਣ ਲਈ ਤਿੰਨ ਬਿੰਦੂਆਂ ਵਾਲੀ ਆਪਸ਼ਨ ''ਤੇ ਕਲਿਕ ਕਰੋ ਅਤੇ ''ਡਾਨਟ ਸ਼ੋਅ ਹਿਡਨ ਫਾਇਲ ''ਤੇ ਕਲਿਕ ਕਰੋ। ਧਿਆਨ ਰੱਖੋ ਕਿ ਕੁੱਝ ਫੋਨਜ਼ ''ਚ ਫੋਲਡਰ ਬਣਾਉਣ ਦੀ ਆਪਸ਼ਨ ਅਲਗ ਹੋ ਸਕਦੀ ਹੈ।