2017 ਦੀ ਮਾਰੂਤੀ Swift ''ਚ ਦਿੱਤੇ ਜਾਣਗੇ ਨਵੇਂ ਫੀਚਰ

Thursday, Jun 30, 2016 - 01:23 PM (IST)

2017 ਦੀ ਮਾਰੂਤੀ Swift ''ਚ ਦਿੱਤੇ ਜਾਣਗੇ ਨਵੇਂ ਫੀਚਰ

ਜਲੰਧਰ - ਭਾਰਤ ''ਚ ਬਜਟ ਕਾਰਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਨਾਮ ਕਮਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਆਪਣੀ ਸਵੀਫਟ ਦੇ 2017 ਮਾਡਲ ''ਚ ਕਈ ਬਦਲਾਵ ਕਰਨ ਜਾ ਰਹੀ ਹੈ। ਇਸ ਕਾਰ ਨੂੰ ਪੈਰਿਸ ਮੋਟਰ ਸ਼ੋਅ ''ਚ ਇਸ ਸਾਲ ਪ੍ਰਦਸ਼ਿਤ ਗਿਆ ਹੈ। ਸਵਿਫਟ ਨੂੰ ਸਭ ਤੋਂ ਪਹਿਲਾਂ ਜੂਨ 2010 ''ਚ ਪੇਸ਼ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਾਰ ਲੋਕਾਂ ਦੇ ਦਿਲਾਂ ''ਚ ਇਕ ਖਾਸ ਜਗ੍ਹਾ ਬਣਾਈ ਹੋਈ ਹੈ। ਮਾਰੂਤੀ ਸੁਜ਼ੂਕੀ ਦੀ ਯੂਰੋਪ ਬ੍ਰਾਂਚ ਇਸ ਫੋਰਥ ਜਨਰੇਸ਼ਨ ਸੁਜ਼ੂਕੀ ਸਵਿਫਟ ''ਤੇ ਕੰਮ ਕਰ ਰਹੀ ਹੈ ਜਿਸ ਨੂੰ ਮਾਰੁਤੀ ਬਲੇਨੋ ਵਰਗਾ ਲਾਇਟਵੇਟ ਬਣਾਇਆ ਗਿਆ ਹੈ ਜਿਸ ਦੇ ਨਾਲ ਕਾਰ ਦਾ ਕਰੀਬ-ਕਰੀਬ ਵਜ਼ਨ 50 ਕਿਲੋਗ੍ਰਆਮ ਤੱਕ ਘੱਟ ਹੋ ਗਿਆ ਹੈ।

2017 ਸਵਿਫਟ ਦੀਆਂ ਖਾਸਿਅਤਾਂ-

ਇਸ ਕਾਰ ਨੂੰ ਦੋ ਮਾਡਲਸ ਆਪਸ਼ਨਸ ''ਚ ਪੇਸ਼ ਕੀਤੀ ਜਾਵੇਗੀ।
ਸੁਜ਼ੂਕੀ ਸਵੀਫਟ- ਇਸ ਕਾਰ ''ਚ K123 1.2-ਲਿਟਰ DUELJET ਤਕਨੀਕ ਨਾਲ ਬਣਿਆ ਫੋਰ-ਸਿਲੈਂਡਰ ਇੰਜਣ ਮੌਜੂਦ ਹੋਵੇਗਾ।
ਸੁਜ਼ੂਕੀ ਸਵਿਫਟ ਸਪੋਰਟ- ਕਾਰ ਦੇ ਇਸ ਮਾਡਲ ''ਚ K14C-DITC 1.4-ਲਿਟਰ BOOTERJET ਟਰਬੋਚਾਰਜਡ ਫੋਰ-ਸਿਲੈਂਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ ਹਾਲ ਹੀ ''ਚ ਕੰਪਨੀ ਦੀ ਵਿਟਾਰਾ ''ਚ ਉਪਲੱਬਧ ਹੈ।
ਇਸ ਕਾਰ ਨੂੰ ਭਾਰਤ ''ਚ 1.2-ਲਿਟਰ VVT ਫੋਰ-ਸਿਲੈਂਡਰ ਪੈਟਰੋਲ ਇੰਜਣ ਨਾਲ ਲਾਂਚ ਕੀਤਾ ਜਾਵੇਗਾ, ਪਰ ਕੰਪਨੀ ਇਸ ਵਾਰ ਇਸ ਦੇ ਡੀਜਲ ਵੇਰਿਅੰਟ ''ਚ ਫਿਏਟ ਦੁਆਰਾ ਬਣਾਇਆ ਗਿਆ DDiS ਡੀਜ਼ਲ ਇੰਜਣ ਨਹੀਂ ਬਲਕਿ ਆਪਣਾ ਆਪ ਦਾ ਇੰਜਣ ਲਗਾਵੇਗੀ। ਇਸ ਕਾਰ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀ ਮਿਲੀ ਹੈ।


Related News