Flipkart-Republic-day-sale : ਗੂਗਲ ਪਿਕਸਲ ''ਤੇ ਮਿਲ ਰਹੀ ਹੈ 10,000 ਰੁਪਏ ਦੀ ਛੋਟ

Wednesday, Jan 25, 2017 - 12:43 PM (IST)

Flipkart-Republic-day-sale : ਗੂਗਲ ਪਿਕਸਲ ''ਤੇ ਮਿਲ ਰਹੀ ਹੈ 10,000 ਰੁਪਏ ਦੀ ਛੋਟ

ਜਲੰਧਰ: ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਰਿਪਬਲਿਕ ਡੇ ''ਤੇ ਸੇਲ ਦਾ ਪ੍ਰਬੰਧ ਕੀਤਾ ਹੈ। ਇਸ ਸੇਲ ''ਚ ਸਮਾਰਟਫੋਨ ਸਹਿਤ ਕਈ ਪ੍ਰੋਡਕਟਸ ''ਤੇ ਖਾਸ ਆਫਰ ਅਤੇ ਸਪੈਸ਼ਲ ਡਿਸਕਾਂਉਟ ਦਿੱਤਾ ਜਾ ਰਿਹਾ ਹੈ। ਫਲਿਪਕਾਰਟ ਦੀ ਸੇਲ ''ਚ ਗੂਗਲ ਪਿਕਸਲ ਸਮਾਰਟਫੋਨ ਸੀਮਿਤ ਸਮੇਂ ਲਈ 10,000 ਰੁਪਏ ਦੀ ਛੋਟ ਦੇ ਨਾਲ ਉਪਲੱਬਧ ਹੈ। ਛੋਟ ਤੋਂ ਬਾਅਦ ਗੂਗਲ ਪਿਕਸਲ ਦੀ ਕੀਮਤ 47,000 ਰੁਪਏ ਹੋ ਗਈ ਹੈ। 

ਗੂਗਲ ਪਿਕਸਲ ਦੇ ਨਾਲ ਐਕਸਚੇਂਜ ਡਿਸਕਾਉਂਟ
ਫਲਿਪਕਾਰਟ ਦੇ ਗਾਹਕ ਗੂਗਲ ਪਿਕਸਲ ਐਕਸਚੇਂਜ ਆਫਰ ਦੀ ਮਦਦ ਨਾਲ ਇਸ ਹੈਂਡਸੈੱਟ ਨੂੰ ਅਤੇ ਤੁਸੀਂ ਵੀ ਸਸਤੇ ''ਚ ਪਾ ਸਕਦੇ ਹੋ।  ਐਕਸਚੇਂਜ ਆਫਰ ''ਚ ਸਭ ਤੋਂ ਜ਼ਿਆਦਾ ਡਿਸਕਾਊਂਟ 23,000 ਰੁਪਏ ਦਾ ਹੈ। ਤੁਹਾਨੂੰ ਦੱਸ ਦਈਏ ਕਿ ਗੂਗਲ ਪਿਕਸਲ ਦਾ 32GB ਮਾਡਲ 57,000 ਰੁਪਏ ''ਚ ਮਿਲਦਾ ਹੈ। ਉਥੇ ਹੀ, 128GB ਵਾਲੇ ਮਾਡਲ ਦੀ ਕੀਮਤ 66,000 ਰੁਪਏ ਹੈ।

 

ਐਲੂਮੀਨਿਅਮ ਯੂਨੀਬਾਡੀ ਨਾਲ ਲੈਸ ਇਸ ਸਮਾਰਟਫੋਨ ''ਚ ਕਵਾਡ-ਕੋਰ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੀ ਅਧਿਕਤਮ ਕਲਾਕ ਸਪੀਡ 2.15 ਗੀਗਾਹਰਟਜ਼ ਦੱਸੀ ਗਈ ਹੈ। ਪਿਕਸਲ ਸਮਾਰਟਫੋਨ 4GB ਐਲ. ਪੀ. ਡੀ. ਡੀ. ਆਰ4 ਰੈਮ ਦੇ ਨਾਲ ਆਉਣਗੇ ਅਤੇ ਇਨ੍ਹਾਂ ''ਚ ਫਿੰਗਰਪ੍ਰਿੰਟ ਸੈਂਸਰ ਵੀ ਹੋਣਗੇ। ਗੂਗਲ ਦੇ ਪਿਕਸਲ ਸਮਾਰਟਫੋਨ ਦੋ ਸਕ੍ਰੀਨ 5 ਇੰਚ ਅਤੇ 5.5 ਇੰਚ ਸਾਇਜ਼ ''ਚ ਆਉਣਗੇ। ਦੋਨਾਂ ਹੀ ਮਾਡਲ ''ਚ ਐੱਫ/2.0 ਅਪਰਚਰ ਵਾਲੇ 12.3MP ਦੇ ਰਿਅਰ ਕੈਮਰੇ ਹਨ। ਫ੍ਰੰਟ ਕੈਮਰੇ ਦੇ ਸੈਂਸਰ 8MP ਦੇ ਹੈ। ਪਿਕਸਲ ਸਮਾਰਟਫੋਨ 32GB ਅਤੇ 128GB ਸਟੋਰੇਜ ਆਪਸ਼ਨ ''ਚ ਆਉਣਗੇ। ਐਂਡ੍ਰਾਇਡ 7.1 ਨੂਗਟ ''ਤੇ ਚੱਲਣ ਵਾਲੇ ਪਿਕਸਲ ਸਮਾਰਟਫੋਨ ''ਚ ਯੂ.ਐੱਸ. ਬੀ ਟਾਈਪ-ਸੀ ਪੋਰਟ ਹੋਣਗੇ।


Related News