ਡਿਊਲ-ਕੈਮਰਾ ਸੈਟਅਪ ਨਾਲ ਕੂਲਪੈਡ ਨੇ ਲਾਂਚ ਕੀਤਾ ਦਮਦਾਰ ਸਮਾਰਟਫੋਨ

Wednesday, Dec 28, 2016 - 12:35 PM (IST)

ਡਿਊਲ-ਕੈਮਰਾ ਸੈਟਅਪ ਨਾਲ ਕੂਲਪੈਡ ਨੇ ਲਾਂਚ ਕੀਤਾ ਦਮਦਾਰ ਸਮਾਰਟਫੋਨ

ਜਲੰਧਰ -ਚੀਨ ਦੀ ਇਲੈਕਟ੍ਰਾਨਿਕ ਕੰਪਨੀ ਕੂਲਪੈਡ ਨੇ ਨਵਾਂ ਸਮਾਰਟਫੋਨ ਕੂਲ1 ਭਾਰਤ ''ਚ ਲਾਂਚ ਕੀਤਾ ਹੈ ਜਿਸਦੀ ਕੀਮਤ 13,999 ਰੁਪਏ ਰੱਖੀ ਗਈ ਹੈ। ਇਸ ਨੂੰ 5 ਜਨਵਰੀ ਤੋਂ ਆਨਲਾਈਨ ਸ਼ਾਪਿੰਗ ਸਾਈਟ ਐਮਾਜਨ ''ਤੇ ਗੋਲਡ, ਸਿਲਵਰ ਅਤੇ ਰੋਜ ਗੋਲਡ ਕਲਰ ਆਪਸ਼ਨ ਨਾਲ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਕੂਲਪੈਡ ਕੂਲ1 ਸਮਾਰਟਫੋਨ ''ਚ 5.5 ਇੰਚ ਦੀ (1920x1080)  ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ ਡਿਸਪਲੇ ਮੌਜੂਦ ਹੈ। ਆਕਟਾ ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ 4 ਜੀ. ਬੀ ਰੈਮ ਦੇ ਨਾਲ 32 ਜੀ. ਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ।

 

Le5cos 5”9 5.8 (ਬੇਸਡ ਆਨ ਐਡ੍ਰਾਇਡ 6.0 ਮਾਰਸ਼ਮੈਲੌ) ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ ਆਟੋਫੋਕਸ ਅਤੇ ਡਿਊਲ ਐਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਕੂਲਪੈਡ ਕੂਲ1 ਨੂੰ ਪਾਵਰ ਦੇਣ ਦਾ ਕੰਮ 4060 ਐਮ. ਏ. ਐੱਚ ਦੀ ਬੈਟਰੀ ਕਰੇਗੀ ਜੋ ਕਵਿੱਕ ਚਾਰਜ ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ।


Related News