ਖਡੂਰ ਸਾਹਿਬ ਵਿਖੇ ਲੋਕ ਅਦਾਲਤ ਰਾਹੀਂ 53 ਕੇਸਾਂ ’ਚੋਂ ਨਾਇਬ ਤਹਿਸੀਲਦਾਰ ਨੇ 50 ਕੇਸਾਂ ਦਾ ਨਿਪਟਾਰਾ ਕੀਤਾ

Monday, Nov 19, 2018 - 04:48 PM (IST)

ਤਰਨਤਾਰਨ (ਜਸਵਿੰਦਰ, ਕੁਲਾਰ) - ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਅਤੇ ਰਮਨ ਸ਼ਰਮਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ-ਸੈਕਟਰੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਦੀ ਅਗਵਾਈ ਹੇਠ ਸਬ ਡਵੀਜ਼ਨ ਖਡੂਰ ਸਾਹਿਬ ਵਿਖੇ ਵਿਸ਼ੇਸ਼ ਲੋਕ ਅਦਾਲਤ ਕੈਂਪ ਲਗਾਇਆ ਗਿਆ। ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਮਾਲ ਵਿਭਾਗ ਨਾਲ ਸਬੰਧਤ 53 ਮਾਮਲੇ ਪੇਸ਼ ਹੋਏ, ਜਿਨ੍ਹਾਂ ਵਿਚੋਂ ਨਾਇਬ ਤਹਿਸੀਲਦਾਰ ਹਰਵਿੰਦਰ ਸਿੰਘ ਗਿੱਲ (ਏ. ਸੀ. ਸੈਕੰਡ ਗ੍ਰੇਡ) ਵੱਲੋਂ ਦਲਜੀਤ ਸਿੰਘ ਸੰਧੂ ਐਡਵੋਕੇਟ ਅਤੇ ਕੁਲਦੀਪ ਸਿੰਘ ਮਾਨ ਰਾਮਪੁਰ ਭੂਤਵਿੰਡ ਸੋਸ਼ਲ ਵਰਕਰ ਦੀ ਮੌਜੂਦਗੀ ਵਿਚ 50 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਗਿੱਲ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਜਿਹਡ਼ੇ 3 ਕੇਸ ਪੈਂਡਿੰਗ ਰਹਿ ਗਏ ਹਨ ਉਨ੍ਹਾਂ ਨਾਲ ਸਬੰਧਤ ਧਿਰਾਂ ਅਦਾਲਤ ਵਿਚ ਹਾਜ਼ਰ ਨਹੀਂ ਹੋ ਸਕੀਆਂ। ਇਸ ਮੌਕੇ ਮਨਮੋਹਨ ਸਿੰਘ ਪਟਵਾਰੀ, ਸੁਖਪ੍ਰੀਤ ਸਿੰਘ ਪੰਨੂੰ ਪਟਵਾਰੀ, ਲਾਲ ਸਿੰਘ ਪਟਵਾਰੀ, ਸੁਖਰਾਜ ਸਿੰਘ ਪਟਵਾਰੀ, ਕਸਮੀਰ ਸਿੰਘ ਪਟਵਾਰੀ, ਨਰਿੰਦਰ ਸਿੰਘ ਕੰਪਿਊਟਰ ਅਾਪ੍ਰੇਟਰ ਆਦਿ ਵੱਖ-ਵੱਖ ਕੇਸਾਂ ਨਾਲ ਸਬੰਧਤ ਧਿਰਾਂ ਹਾਜ਼ਰ ਸਨ।


Related News