ਯੂ.ਐੱਸ. ਮਾਰਕਿਟ ''ਚ ਤੇਜ਼ੀ, ਡਾਓ 372 ਅੰਕ ਚੜ੍ਹ ਕੇ ਬੰਦ

02/13/2019 9:10:21 AM

ਨਵੀਂ ਦਿੱਲੀ—ਬਾਜ਼ਾਰ ਦੇ ਸੰਕੇਤ ਅੱਜ ਚੰਗੇ ਹਨ। ਏਸ਼ੀਆਈ ਬਾਜ਼ਾਰਾਂ 'ਚ ਅੱਜ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐਕਸ ਨਿਫਟੀ 'ਚ 30 ਅੰਕਾਂ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਟਰੇਡ ਡੀਲ 'ਤੇ ਟਰੰਪ ਦੀ ਨਰਮੀ ਅਤੇ ਸ਼ਟਡਾਊਨ ਟਲਣ ਨਾਲ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰਾਂ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਅਤੇ ਡਾਓ ਕਰੀਬ 375 ਅੰਕ ਚੜ੍ਹ ਕੇ ਬੰਦ ਹੋਇਆ। ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ 1.5 ਫੀਸਦੀ ਤੱਕ ਚੜ੍ਹੇ। ਟਰੇਡ ਡੀਲ 'ਤੇ ਟਰੰਪ ਦੀ ਨਰਮੀ ਦੇ ਬਾਅਦ ਬਾਜ਼ਾਰ 'ਚ ਤੇਜ਼ੀ ਆਈ। ਸ਼ਟਡਾਊਨ 'ਤੇ ਪੋਜ਼ੀਟਿਵ ਖਬਰਾਂ ਨਾਲ ਵੀ ਬਾਜ਼ਾਰ ਖੁਸ਼ ਹੋਇਆ ਹੈ। ਮੈਕਿਸਕੋ ਵਾਲ 'ਤੇ ਵੀ ਅੰਤਰਿਮ ਸਮਝੌਤੇ ਨਾਲ ਵੀ ਬਾਜ਼ਾਰ 'ਤੇ ਚੰਗਾ ਅਸਰ ਪਿਆ ਹੈ। ਕੱਲ ਦੇ ਕਾਰੋਬਾਰ 'ਚ ਡਾਓ 372 ਪੁਆਇੰਟ ਚੜ੍ਹ ਕੇ ਬੰਦ ਹੋਇਆ। ਉੱਧਰ ਨੈਸਡੈਕ ਅਤੇ ਐੱਸ ਐਂਡ ਪੀ 500 ਵੀ 1 ਫੀਸਦੀ ਤੋਂ ਜ਼ਿਆਦਾ ਚੜ੍ਹੇ। ਟਰੰਪ ਚੀਨ ਲਈ 2 ਮਾਰਚ ਦੀ ਡੈੱਡਲਾਈਨ ਵਧਾ ਸਕਦੇ ਹਨ। ਬੀਜ਼ਿੰਗ 'ਚ ਕੱਲ ਤੋਂ ਹੋਵੇਗੀ ਟਰੇਡ ਡੀਲ ਗੱਲਬਾਤ ਇਸ ਦੌਰਾਨ ਕੱਚਾ ਤੇਲ ਵੀ 1 ਫੀਸਦੀ ਉਛਲਿਆ ਹੈ ਅਤੇ ਬ੍ਰੈਂਟ 62 ਡਾਲਰ ਪ੍ਰਤੀ ਬੈਰਲ ਦੇ ਪਾਰ ਚੱਲਿਆ ਗਿਆ ਹੈ।


Aarti dhillon

Content Editor

Related News