ਸੈਂਸੈਕਸ 871 ਅੰਕ ਟੁੱਟਾ, ਨਿਫਟੀ 14,550 ਤੋਂ ਥੱਲ੍ਹੇ, ਰੁਪਿਆ 15 ਪੈਸੇ ਡਿੱਗਾ

03/24/2021 4:49:58 PM

ਮੁੰਬਈ- ਗਲੋਬਲ ਬਾਜ਼ਾਰਾਂ ਦੇ ਨਕਾਰਾਤਮਕ ਰੁਖ਼ ਵਿਚਕਾਰ ਵਿਕਵਾਲੀ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਬੁੱਧਵਾਰ ਨੂੰ ਸੈਂਸੈਕਸ 871 ਅੰਕ ਯਾਨੀ 1.74 ਫ਼ੀਸਦੀ ਦੇ ਨੁਕਸਾਨ ਨਾਲ 49,180.31 'ਤੇ ਬੰਦ ਹੋਇਆ। ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ 265.35 ਅੰਕ ਯਾਨੀ 1.79 ਫ਼ੀਸਦੀ ਦੀ ਗਿਰਾਵਟ ਨਾਲ 14,549.40 'ਤੇ ਆ ਗਿਆ। ਐੱਸ. ਬੀ. ਆਈ. ਆਈ. ਸੀ. ਆਈ. ਸੀ. ਆਈ., ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈ. ਟੀ. ਸੀ. ਅਤੇ ਐੱਨ. ਟੀ. ਪੀ. ਸੀ. ਦੇ ਸ਼ੇਅਰ ਵੀ ਨੁਕਸਾਨ ਵਿਚ ਰਹੇ।

ਉੱਥੇ ਹੀ, ਏਸ਼ੀਅਨ ਪੇਂਟਸ ਤੇ ਪਾਵਰਗ੍ਰਿਡ ਦੇ ਸ਼ੇਅਰ ਲਾਭ ਵਿਚ ਰਹੇ। ਇਸ ਵਿਚਕਾਰ ਰੁਪਿਆ 12 ਪੈਸੇ ਟੁੱਕ ਕੇ 72.55 'ਤੇ ਬੰਦ ਹੋਇਆ।

ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਤੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਨਿਵੇਸ਼ਕਾਂ ਦੀ ਚਿੰਤਾ ਵਧਣ ਕਾਰਨ ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਵੱਡੀ ਗਿਰਾਵਟ ਆਈ। ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਸੂਚਕ ਅੰਕ ਵਿਚ ਬੜ੍ਹਤ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿੱਕੇਈ ਅਤੇ ਸੋਲ ਦਾ ਕੋਸਪੀ ਦੋ ਫ਼ੀਸਦੀ ਤੱਕ ਟੁੱਟੇ। ਉੱਥੇ ਹੀ, ਸ਼ੁਰੂਆਤੀ ਕਾਰੋਬਾਰ ਵਿਚ ਯੂਰਪੀ ਬਾਜ਼ਾਰ ਵੀ ਨੁਕਸਾਨ ਵਿਚ ਸਨ।


Sanjeev

Content Editor

Related News