ਸੈਂਸੈਕਸ ''ਚ 300 ਤੋਂ ਵੱਧ ਅੰਕਾਂ ਦੀ ਗਿਰਾਵਟ, ਨਿਫਟੀ ਵੀ ਡਿੱਗਾ

09/17/2020 5:05:14 PM

ਮੁੰਬਈ— ਵਿਦੇਸ਼ੀ ਬਾਜ਼ਾਰਾਂ 'ਚ ਗਿਰਾਵਟ ਕਾਰਨ ਵੀਰਵਾਰ ਨੂੰ ਬੀ. ਐੱਸ. ਈ. ਸੈਂਸੈਕਸ 323 ਅੰਕ ਦੀ ਗਿਰਾਵਟ 'ਚ ਬੰਦ ਹੋਇਆ। ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. 'ਚ ਗਿਰਾਵਟ ਨਾਲ ਬਾਜ਼ਾਰ 'ਚ ਕਮਜ਼ੋਰੀ ਦਰਜ ਹੋਈ।

ਸੈਂਸੈਕਸ 323 ਅੰਕ ਯਾਨੀ 0.82 ਫੀਸਦੀ ਦੀ ਗਿਰਾਵਟ ਨਾਲ 38,979.85 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਨਿਫਟੀ 88.45 ਅੰਕ ਯਾਨੀ 0.76 ਫੀਸਦੀ ਡਿੱਗ ਕੇ 11,516.10 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਨੁਕਸਾਨ 'ਚ ਬਜਾਜ ਫਿਨਸਰਵ ਰਿਹਾ, ਇਸ 'ਚ 2 ਫੀਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰਮੁੱਖ ਸ਼ੇਅਰਾਂ 'ਚ ਗਿਰਾਵਟ ਰਹੀ ਉਨ੍ਹਾਂ 'ਚ ਪਾਵਰ ਗਰਿੱਡ, ਐੱਲ. ਐਂਡ ਟੀ., ਆਈ. ਸੀ. ਆਈ. ਸੀ. ਆਈ. ਬੈਂਕ, ਬਜਾਜ ਫਾਈਨੈਂਸ, ਟੀ. ਸੀ. ਐੱਸ. ਅਤੇ ਸਨ ਫਾਰਮਾ ਸ਼ਾਮਲ ਹਨ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼ ਅਤੇ ਐੱਚ. ਡੀ. ਐੱਫ. ਸੀ. ਬੈਂਕ ਤੇ ਐੱਚ. ਡੀ. ਐੱਫ. ਸੀ. 'ਚ ਵੀ ਗਿਰਾਵਟ ਆਈ, ਜਿਸ ਦਾ ਅਸਰ ਸਟਾਕ ਮਾਰਕੀਟ 'ਤੇ ਪਿਆ। ਦੂਜੇ ਪਾਸੇ, ਐੱਚ. ਸੀ. ਐੱਲ. ਟੈੱਕ, ਇੰਫੋਸਿਸ ਅਤੇ ਮਾਰੂਤੀ ਦੇ ਸ਼ੇਅਰ ਲਾਭ 'ਚ ਰਹੇ।

ਕੌਮਾਂਤਰੀ ਪੱਧਰ 'ਤੇ ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਸ਼ੰਘਾਈ ਅਤੇ ਹਾਂਗਕਾਂਗ, ਦੱਖਣੀ ਕੋਰੀਆ 'ਚ ਸੋਲ ਅਤੇ ਜਾਪਾਨ ਦਾ ਟੋਕੀਓ ਬਾਜ਼ਾਰ ਨੁਕਸਾਨ 'ਚ ਰਹੇ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦਾ ਰੁਖ਼ ਰਿਹਾ। ਇਸ ਵਿਚਕਾਰ, ਬੈਂ੍ਰਟ ਕੱਚਾ ਤੇਲ 0.26 ਫੀਸਦੀ ਦੀ ਗਿਰਾਵਟ ਨਾਲ 42.11 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।


Sanjeev

Content Editor

Related News