ਸੈਂਸੈਕਸ ਦੀਆਂ ਟਾਪ 8 ਕੰਪਨੀਆਂ ਦੇ Mcap ''ਚ 1.94 ਲੱਖ ਕਰੋੜ ਦਾ ਉਛਾਲ

03/07/2021 11:15:24 AM

ਨਵੀਂ ਦਿੱਲੀ- ਸੈਂਸੈਕਸ ਦੀਆਂ ਸਿਖਰਲੀਆਂ 10 ਵਿਚੋਂ 8 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ ਵਿਚ ਬੀਤੇ ਹਫ਼ਤੇ 1.94 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਸਭ ਤੋਂ ਵੱਧ ਲਾਭ ਵਿਚ ਰਿਲਾਇੰਸ ਇੰਡਸਟਰੀਜ਼ ਰਹੀ। ਉੱਥੇ ਹੀ, ਦੂਜੇ ਪਾਸੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਬਾਜ਼ਾਰ ਪੂੰਜੀਕਰਨ ਵਿਚ ਗਿਰਾਵਟ ਆਈ।

ਹਫ਼ਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 60,034.51 ਕਰੋੜ ਰੁਪਏ ਵੱਧ ਕੇ 13,81,078.86 ਕਰੋੜ ਰੁਪਏ 'ਤੇ ਪਹੁੰਚ ਗਿਆ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦਾ ਬਾਜ਼ਾਰ ਪੂੰਜੀਕਰਨ 41,040.98 ਕਰੋੜ ਰੁਪਏ ਵੱਧ ਕੇ 11,12,304.7 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ 28,011.19  ਕਰੋੜ ਰੁਪਏ ਦੇ ਉਛਾਲ ਨਾਲ 3,81,092.82  ਕਰੋੜ ਰੁਪਏ 'ਤੇ ਪਹੁੰਚ ਗਿਆ।

ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 16,388.16 ਕਰੋੜ ਰੁਪਏ ਦੇ ਵਾਧੇ ਨਾਲ 5,17,325.3 ਕਰੋੜ ਰੁਪਏ ਹੋ ਗਿਆ। ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 27,114.19 ਕਰੋੜ ਰੁਪਏ ਵੱਧ ਕੇ 5,60,601.26 ਕਰੋੜ ਰੁਪਏ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ 8,424.22 ਕਰੋੜ ਰੁਪਏ ਦੇ ਵਾਧੇ ਨਾਲ 4,21,503.09 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਐੱਚ. ਡੀ. ਐੱਫ. ਸੀ. ਦੀ ਬਾਜ਼ਾਰ ਹੈਸੀਅਤ 1,038 ਕਰੋੜ ਰੁਪਏ ਦੇ ਵਾਧੇ ਨਾਲ 4,58,556.73 ਕਰੋੜ ਰੁਪਏ ਅਤੇ ਬਜਾਜ ਫਾਇਨੈਂਸ ਦੀ 12,419.32 ਕਰੋੜ ਰੁਪਏ ਵੱਧ ਕੇ 3,28,072.65 ਕਰੋੜ ਰੁਪਏ 'ਤੇ ਪਹੁੰਚ ਗਈ।


Sanjeev

Content Editor

Related News