ਛੇ ਦਿਨਾਂ ''ਚ ਪਹਿਲੀ ਵਾਰ ਰੁਪਏ ''ਚ ਗਿਰਾਵਟ, ਜਾਣੋ ਡਾਲਰ ਦਾ ਮੁੱਲ

11/27/2020 8:08:45 PM

ਮੁੰਬਈ— ਬੈਂਕਾਂ ਅਤੇ ਦਰਾਮਦਕਾਰਾਂ ਦੀ ਡਾਲਰ ਮੰਗ ਵਧਣ ਵਿਚਕਾਰ ਰੁਪਏ 'ਚ ਪਿਛਲੇ ਪੰਜ ਦਿਨਾਂ ਤੋਂ ਜਾਰੀ ਤੇਜ਼ੀ 'ਤੇ ਬ੍ਰੇਕ ਲੱਗ ਗਈ।

ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 17 ਪੈਸੇ ਦੀ ਗਿਰਾਵਟ ਨਾਲ 74.05 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।

ਕਾਰੋਬਾਰ ਦੌਰਾਨ ਰੁਪਿਆ 73.76 ਅਤੇ 74.07 ਪ੍ਰਤੀ ਡਾਲਰ ਦੇ ਦਾਇਰੇ 'ਚ ਰਿਹਾ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦਾ ਸੂਚਕ ਅੰਕ 0.04 ਫ਼ੀਸਦੀ ਦੀ ਗਿਰਾਵਟ ਨਾਲ 91.95 'ਤੇ ਆ ਗਿਆ।

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ਦੀ ਸੁਸਤੀ ਨਾਲ ਵੀ ਕਾਰੋਬਾਰੀ ਧਾਰਨਾ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਸਤੰਬਰ ਨੂੰ ਸਮਾਪਤ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਜਾਰੀ ਕੀਤੇ ਜਾਣ ਤੋਂ ਪਹਿਲਾਂ ਕਾਰੋਬਾਰੀਆਂ ਨੇ ਥੋੜ੍ਹੀ ਸਾਵਧਾਨੀ ਅਪਣਾਈ। ਸਰਕਾਰੀ ਅੰਕੜਿਆਂ ਅਨੁਸਾਰ ਕੋਵਿਡ-19 ਸੰਕਟ ਵਿਚਕਾਰ ਚਾਲੂ ਵਿੱਤੀ ਸਾਲ ਦੀ ਜੁਲਾਈ ਤੋਂ ਸਤੰਬਰ ਤਿਮਾਹੀ 'ਚ ਭਾਰਤੀ ਜੀ. ਡੀ. ਪੀ. 'ਚ 7.5 ਫ਼ੀਸਦੀ ਦੀ ਗਿਰਾਵਟ ਆਈ। ਹਾਲਾਂਕਿ, ਇਹ ਜੂਨ ਤਿਮਾਹੀ 'ਚ 23 ਫ਼ੀਸਦੀ ਦੀ ਗਿਰਾਵਟ ਨਾਲੋਂ ਬਿਹਤਰ ਰਹੀ ਅਤੇ ਇਸ ਨਾਲ ਅਰਥਵਿਵਸਥਾ ਦੇ ਪਟੜੀ 'ਤੇ ਪਰਤਣ ਦੇ ਸੰਕਤੇ ਮਿਲਦੇ ਹਨ।


Sanjeev

Content Editor

Related News