ਏਸ਼ੀਆਈ ਬਜ਼ਾਰ ਮਜ਼ਬੂਤ, SGX ਨਿਫਟੀ ਕਮਜ਼ੋਰ

12/12/2018 9:13:49 AM

ਨਵੀਂ ਦਿੱਲੀ — ਏਸ਼ੀਆਈ ਬਜ਼ਾਰ 'ਚ ਅੱਜ ਮਜ਼ਬੂਤੀ ਨਜ਼ਰ ਆ ਰਹੀ ਹੈ। ਪਰ SGX ਨਿਫਟੀ 'ਚ ਕਰੀਬ 20 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਬਜ਼ਾਰ ਨਿਕਕਈ ਕਰੀਬ 400 ਅੰਕ ਯਾਨੀ 1.9 ਫੀਸਦੀ ਦੇ ਵਾਧੇ ਨਾਲ 21545 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਹੈਂਗ ਸੈਂਗ 378 ਅੰਕ ਯਾਨੀ ਕਰੀਬ 1.5 ਫੀਸਦੀ ਦੇ ਵਾਧੇ ਨਾਲ 26150 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ SGX ਨਿਫਟੀ 17 ਅੰਕ ਯਾਨੀ 0.17 ਫੀਸਦੀ ਦੀ ਕਮਜ਼ੋਰੀ ਨਾਲ 10582 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਕੋਰੀਆਈ ਬਜ਼ਾਰ ਦਾ ਇੰਡੈਕਸ ਕੋਪਸੀ 1.2 ਫੀਸਦੀ ਵਧਿਆ ਹੈ ਜਦੋਂਕਿ ਸਟ੍ਰੈਟਸ ਟਾਇਮਜ਼ 'ਚ 0.9 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਤਾਇਵਾਨ ਇੰਡੈਕਸ 70 ਅੰਕ ਯਾਨੀ 0.7 ਫੀਸਦੀ ਦੇ ਵਾਧੇ ਨਾਲ 9775 'ਤੇ ਦਿਖ ਰਿਹਾ ਹੈ। ਦੂਜੇ ਪਾਸੇ ਸ਼ਿੰਘਾਈ ਕੰਪੋਜ਼ਿਟ 0.18 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।


Related News