ਮੀਨ ਰਾਸ਼ੀ ਵਾਲਿਆਂ ਦਾ ਸਿਹਤ ਸਿਤਾਰਾ ਕਮਜ਼ੋਰ, ਖਾਣ-ਪੀਣ ਦਾ ਰੱਖਣ ਧਿਆਨ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

04/23/2024 3:43:47 AM

ਮੇਖ : ਵਪਾਰਕ ਕੰਮਾਂ ਦੀ ਦਸ਼ਾ ਸੰਤੋਖਜਨਕ, ਫੈਮਿਲੀ ਫਰੰਟ ’ਤੇ ਤਾਲਮੇਲ-ਸਦਭਾਅ, ਮਿਠਾਸ ਬਣੀ ਰਹੇਗੀ, ਆਪ ਦੇ ਯਤਨ, ਮਨੋਰਥ ਸਿਰੇ ਚੜ੍ਹ ਸਕਦੇ ਹਨ।

ਬ੍ਰਿਖ : ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਪ੍ਰੇਸ਼ਾਨ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਮਿਥੁਨ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਤਾਲਮੇਲ ਰੱਖੇਗੀ ਅਤੇ ਉਸ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।

ਕਰਕ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਆਪ ਦਾ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਸਿੰਘ : ਮਿੱਤਰ, ਕੰਮਕਾਜੀ ਸਾਥੀ ਸਾਥ ਦੇਣਗੇ ਅਤੇ ਕੋਪਰੇਟ ਕਰਨਗੇ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਹਿੱਤਕਰ ਰਹੇਗਾ।

ਕੰਨਿਆ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਕੰਸਲਟੈਂਸੀ, ਟੂਰਿਜ਼ਮ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤ-ਮਾਣ ਦੀ ਪ੍ਰਾਪਤੀ।

ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰਨਾ ਸਹੀ ਰਹੇਗਾ।

ਬ੍ਰਿਸ਼ਚਕ : ਧਿਆਨ ਰੱਖੋ ਕਿ ਉਲਝਣਾਂ-ਪੇਚੀਦਗੀਆਂ ਕਰ ਕੇ ਕੋਈ ਬਣਿਆ ਬਣਾਇਆ ਪ੍ਰੋਗਰਾਮ ਉਖੜ-ਵਿਗੜ ਨਾ ਜਾਵੇ, ਨੁਕਸਾਨ ਦਾ ਵੀ ਡਰ।

ਧਨ : ਫੋਟੋਗ੍ਰਾਫੀ, ਟੂਰਿਜ਼ਮ, ਕੰਸਲਟੈਂਸੀ, ਏਅਰ ਟਿਕਟਿੰਗ, ਕੈਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਮਕਰ : ਰਾਜਕੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਅਫਸਰ ਅਤੇ ਵੱਡੇ ਲੋਕ ਵੀ ਮਿਹਰਬਾਨ ਅਤੇ ਸੁਪਰੋਟਿਵ ਰਹਿਣਗੇ।

ਕੁੰਭ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ।

ਮੀਨ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਪਰਹੇਜ਼ ਅਤੇ ਅਹਿਤਿਆਤ ਨਾਲ ਕਰੋ, ਸਫਰ ਵੀ ਨੁਕਸਾਨ-ਪ੍ਰੇਸ਼ਾਨੀ ਵਾਲਾ ਹੋਵੇਗਾ।

23 ਅਪ੍ਰੈਲ 2024, ਮੰਗਲਵਾਰ

ਚੇਤ ਸੁਦੀ ਤਿੱਥੀ ਪੁੰਨਿਆ (23 ਅਪ੍ਰੈਲ ਦਿਨ ਰਾਤ ਅਤੇ 24 ਨੂੰ ਸਵੇਰੇ 5.19 ਤੱਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ               ਮੇਖ ’ਚ

ਚੰਦਰਮਾ           ਕੰਨਿਆ ’ਚ 

ਮੰਗਲ             ਕੁੰਭ ’ਚ

ਬੁੱਧ                 ਮੀਨ ’ਚ

ਗੁਰੂ                ਮੇਖ ’ਚ

ਸ਼ੁੱਕਰ             ਮੀਨ ’ਚ

ਸ਼ਨੀ              ਕੁੰਭ ’ਚ

ਰਾਹੂ              ਮੀਨ ’ਚ                                                    

ਕੇਤੂ              ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 3 (ਵਿਸਾਖ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 13, ਸੂਰਜ ਉਦੇ ਸਵੇਰੇ 5.55 ਵਜੇ, ਸੂਰਜ ਅਸਤ ਸ਼ਾਮ 6.58 ਵਜੇ (ਜਲੰਧਰ ਟਾਈਮ), ਨਕਸ਼ੱਤਰ: ਚਿਤਰਾ (ਰਾਤ 10.32 ਤੱਕ) ਅਤੇ ਮਗਰੋਂ ਨਕਸ਼ੱਤਰ ਸੁਵਾਤੀ, ਯੋਗ : ਵਜਰ (23 ਅਪ੍ਰੈਲ ਦਿਨ ਰਾਤ ਅਤੇ 24 ਨੂੰ ਸਵੇਰੇ 4.56 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ 10.19 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਬਾਅਦ ਦੁਪਹਿਰ 4.23 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਚੇਤ ਪੁੰਨਿਆ, ਸ਼੍ਰੀ ਸਤਿ ਨਾਰਾਇਣ ਵਰਤ, ਵਿਸਾਖ ਸਨਾਨ ਸ਼ੁਰੂ, ਸ਼੍ਰੀ ਹਨੂੰਮਾਨ ਜੈਅੰਤੀ (ਦੱਖਣ ਭਾਰਤ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News