ਰੋਨਾਲਡੋ ਐਂਡ ਕੰਪਨੀ ਨੇ ਬੰਨ੍ਹੇ ਜ਼ਿਦਾਨ ਦੀਆਂ ਤਾਰੀਫਾਂ ਦੇ ਪੁਲ

05/24/2018 2:14:20 PM

ਮੈਡ੍ਰਿਡ (ਏ.ਐੱਫ.ਪੀ.)— ਕ੍ਰਿਸਟੀਆਨੋ ਰੋਨਾਲਡੋ ਸਮੇਤ ਰੀਅਲ ਮੈਡ੍ਰਿਡ ਦੇ ਸਾਰੇ ਫੁੱਟਬਾਲਰਾਂ ਨੇ ਆਪਣੇ ਜਾਦੁਈ ਕੋਚ ਜ਼ਿਨੇਦਿਨ ਜ਼ਿਦਾਨ ਦੀ ਰੱਜ ਕੇ ਤਾਰੀਫ ਕੀਤੀ ਹੈ ਅਤੇ ਰੋਨਾਲਡੋ ਨੇ ਤਾਂ ਉਨ੍ਹਾਂ ਨੂੰ 'ਵਿਨਰ' ਕਿਹਾ ਹੈ। ਲੀਵਰਪੂਲ ਦੇ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਚੈਂਪੀਅਨਜ਼ ਲੀਗ ਫਾਈਨਲ ਤੋਂ ਪਹਿਲਾਂ ਰੀਅਲ ਮੈਡ੍ਰਿਡ ਦੀ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਦੇ ਬਾਰੇ 'ਚ ਵੀ ਸਵਾਲ ਪੁੱਛੇ।

ਜੋਂਸ ਮੋਰਿਨਹੋ, ਕਾਰਲੋ ਐਂਸੀਲੋਟੀ ਅਤੇ ਰਫਾ ਬੇਨਿਤੇਜ ਦੇ ਮਾਰਗਦਰਸ਼ਨ 'ਚ ਖੇਡ ਚੁੱਕੇ ਮਾਰਸ਼ੇਲੋ ਨੇ ਕਿਹਾ, ''ਜ਼ਿਦਾਨ ਸਰਵਸ਼੍ਰੇਸ਼ਠ ਕੋਚ ਹਨ।'' ਇਸਕੋ ਨੇ ਕਿਹਾ, 'ਉਹ ਮਹਾਨ ਖਿਡਾਰੀਆਂ 'ਚੋਂ ਇਕ ਹਨ। ਉਹ ਜੋ ਵੀ ਗੱਲ ਕਰਦੇ ਹਨ, ਉਹ ਸਾਰੀ ਉਮਰ ਉਨ੍ਹਾਂ ਦੇ ਨਾਲ ਰਹਿੰਦੀ ਹੈ। ਉਹ ਕਦੀ ਨਰਵਸ ਨਹੀਂ ਦਿਸਦੇ।'' ਰੋਨਾਲਡੋ ਤੋਂ ਪੁੱਛਿਆ ਗਿਆ ਕਿ ਇਕ ਸ਼ਬਦ 'ਚ ਜ਼ਿਦਾਨ ਦੀ ਵਿਆਖਿਆ ਕਿਵੇਂ ਕਰੋਗੇ ਤਾਂ ਉਨ੍ਹਾਂ ਦਾ ਜਵਾਬ ਸੀ, 'ਵਿਨਰ'।'' ਜਦਕਿ ਜ਼ਿਦਾਨ ਨੇ ਕਿਹਾ, ''ਮੈਂ ਸਰਵਸ਼੍ਰੇਸ਼ਠ ਕੋਚ ਨਹੀਂ ਹਾਂ ਅਤੇ ਨਾ ਹੀ ਸਰਵਸ਼੍ਰੇਸ਼ਠ ਰਣਨੀਤੀਕਾਰ ਹਾਂ ਪਰ ਮੇਰੇ ਅੰਦਰ ਜਨੂੰਨ ਹੈ ਜੋ ਜ਼ਿਆਦਾ ਮਾਇਨੇ ਰੱਖਦਾ ਹੈ।''


Related News