ਨਿਊਯਾਰਕ ''ਚ ਭਾਰਤੀ ਕੌਂਸਲੇਟ ਨੇ ''ਸਟੂਡੈਂਟ ਮੀਟ ਐਂਡ ਗ੍ਰੀਟ'' ਦਾ ਕੀਤਾ ਆਯੋਜਨ
Wednesday, Apr 17, 2024 - 10:02 AM (IST)
ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਨੇ ਬੀਤੇ ਦਿਨ 'ਸਟੂਡੈਂਟ ਮੀਟ ਐਂਡ ਗ੍ਰੀਟ'ਸੈਸ਼ਨ ਦਾ ਆਯੋਜਨ ਕੀਤਾ ਅਤੇ 20 ਅਮਰੀਕੀ ਸੰਸਥਾਵਾਂ ਦੇ 200 ਤੋਂ ਵੱਧ ਭਾਰਤੀ ਵਿਦਿਆਰਥੀ ਨੇ ਇਸ ਵਿੱਚ ਭਾਗ ਲਿਆ। ਹਾਈਬ੍ਰਿਡ ਈਵੈਂਟ ਦੇ ਪੈਨਲਿਸਟਾਂ ਵਿੱਚ ਨਿਊਯਾਰਕ ਯੂਨੀਵਰਸਿਟੀ ਸਟਰਨ ਸਕੂਲ ਆਫ ਬਿਜ਼ਨੈੱਸ ਦੇ ਡੀਨ ਰਘੂ ਸੁੰਦਰਮ, ਸਮੀਰ ਗੁਪਤਾ, ਅਟਾਰਨੀ ਅਨਿਲ ਜੇਠਮਲਾਨੀ ਅਤੇ ਸਾਈ ਵਿਸ਼ੇਸ ਤੋਰ 'ਤੇ ਪੁੱਜੇ ਸਨ।
ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਇਕੋ ਪਰਿਵਾਰ ਦੇ 5 ਜੀਆਂ ਸਣੇ 14 ਲੋਕਾਂ ਦੀ ਮੌਤ
ਇਸ ਮੌਕੇ ਪ੍ਰਕਾਸ਼ ਸ਼ੁਕਲਾ ਨੇ ਗੋਲਮੇਜ਼ ਚਰਚਾ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਸਲਾਹਕਾਰ, ਕਾਨੂੰਨੀ ਸਲਾਹ, ਵੀਜ਼ਾ ਸਹਾਇਤਾ ਅਤੇ ਭਾਰਤੀ ਵਿਦਿਆਰਥੀਆਂ ਲਈ ਰੁਜ਼ਗਾਰ ਵਿਕਲਪਾਂ ਵਰਗੇ ਵਿਸ਼ਿਆਂ 'ਤੇ ਕੇਂਦਰਿਤ ਸੀ। ਪੇਸ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਮੁਖੀ ਪ੍ਰੋ: ਸੋਨੀਆ ਸਚਦੇ ਨੇ ਵਿਦਿਆਰਥੀਆਂ ਨਾਲ ਮਾਨਸਿਕ ਸਿਹਤ ਅਤੇ ਤਣਾਅ ਪ੍ਰਬੰਧਨ 'ਤੇ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਪਿਤਾ ਦੀ ਕਰਤੂਤ; 3 ਬੱਚਿਆਂ ਨੂੰ ਖੂਹ ’ਚ ਸੁੱਟਿਆ, ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8