ਜ਼ਿੰਬਾਬਵੇ ਕ੍ਰਿਕਟ ਬੋਰਡ ਬਹਾਲ ਪਰ ਟੀਮ ਅਜੇ ਵੀ ਸਸਪੈਂਡ
Friday, Aug 09, 2019 - 11:47 PM (IST)
ਹਰਾਰੇ— ਜ਼ਿੰਬਾਬਵੇ ਕ੍ਰਿਕਟ ਬੋਰਡ ਨੂੰ ਸਰਕਾਰੀ ਸੰਸਥਾ ਵਲੋਂ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ ਪਰ ਬਾਹਰੀ ਦਖਲ ਕਾਰਣ ਦੇਸ਼ 'ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਲੋਂ ਪਾਬੰਦੀ ਜਾਰੀ ਰਹੇਗੀ। ਸਰਕਾਰ ਵਲੋਂ ਨਿਯੁਕਤ ਖੇਡ ਤੇ ਮਨੋਰੰਜਨ ਕਮਿਸ਼ਨ ਦੇ ਨਾਲ ਵੀਰਵਾਰ ਨੂੰ ਅਦਾਲਤੀ ਨਿਪਟਾਰੇ ਤੋਂ ਬਾਅਦ ਚੇਅਰਮੈਨ ਤਾਵੇਂਗਵਾ ਮੁਕੁਹਲਾਨੀ ਦੀ ਅਗਵਾਈ ਵਿਚ ਜ਼ਿੰਬਾਬਵੇ ਕ੍ਰਿਕਟ ਨੂੰ ਕੰਮ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਖੇਡ ਤੇ ਮਨੋਰੰਜਨ ਆਯੋਗ ਨੇ ਜੂਨ 'ਚ ਭ੍ਰਿਸ਼ਟਾਚਾਰ ਤੇ ਅਨੁਭਵੀ ਬੇਨਿਯਮੀਆਂ ਦੇ ਦੋਸ਼ ਲਗਾਉਂਦੇ ਹੋਏ ਪੂਰੇ ਬੋਰਡ ਨੂੰ ਭੰਗ ਕਰ ਦਿੱਤਾ ਸੀ। ਇਸ ਨਾਲ ਆਈ. ਸੀ. ਸੀ. ਨੇ ਸਰਕਾਰੀ ਦਖਲ ਤੋਂ ਬਾਅਦ ਜ਼ਿੰਬਾਬਵੇ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ 'ਤੇ ਪਾਬੰਦੀ ਲਗਾਈ ਗਈ ਸੀ। ਆਈ. ਸੀ. ਸੀ. ਨੇ ਕਿਹਾ ਕਿ ਉਹ ਜ਼ਿੰਬਾਬਵੇ ਦੇ ਮੁਅੱਤਲ ਨੂੰ ਹਟਾਉਣ 'ਤੇ ਵਿਚਾਰ ਅਕਤੂਬਰ 'ਚ ਹੋਣ ਵਾਲੀ ਬੈਠਕ 'ਚ ਕੀਤਾ ਜਾਵੇਗਾ।
