ਬੋਰਡ ਪ੍ਰੀਖਿਆਵਾਂ ਵਿਚਾਲੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ 10 ਅਪ੍ਰੈਲ ਤੱਕ...

Thursday, Jan 22, 2026 - 02:14 PM (IST)

ਬੋਰਡ ਪ੍ਰੀਖਿਆਵਾਂ ਵਿਚਾਲੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ 10 ਅਪ੍ਰੈਲ ਤੱਕ...

ਚੰਡੀਗੜ੍ਹ (ਆਸ਼ੀਸ਼) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਸੀ.) ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਨੂੰ ਸ਼ੁਰੂ ਹੋਣ ਵਾਲੀਆਂ ਹਨ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਮਦਦ ਅਤੇ ਕੌਂਸਲਿੰਗ ਲਈ ਵਿਸ਼ਾ ਮਾਹਰਾਂ ਦੀ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਹੈ, ਜਦੋਂ ਕਿ ਸੀ. ਬੀ. ਐੱਸ. ਈ. ਵੱਲੋਂ ਹੈਲਪਲਾਈਨ ਸੇਵਾ ਸ਼ੁਰੂ ਨਹੀਂ ਹੋਈ ਹੈ। ਜੇਕਰ ਕਿਸੇ ਬੱਚੇ ਨੂੰ ਬੋਰਡ ਪ੍ਰੀਖਿਆ ਦੀ ਤਿਆਰੀ ਸਬੰਧਿਤ ਕਿਸੇ ਦੀ ਤਰ੍ਹਾਂ ਦੀ ਕੌਂਸਲਿੰਗ ਦੀ ਲੋੜ ਹੈ ਜਾਂ ਵਿਸ਼ੇ ਨਾਲ ਸਬੰਧਿਤ ਸਵਾਲ ਹਨ ਤਾਂ ਉਹ ਮਾਹਰਾਂ ਦੀ ਮਦਦ ਲੈ ਸਕਦਾ ਹੈ। ਇਸ ਤੋਂ ਇਲਾਵਾ ਮਾਪੇ, ਜੋ ਬੱਚਿਆਂ ਨਾਲ ਪ੍ਰੀਖਿਆ ਦੇ ਦਿਨਾਂ ’ਚ ਤਣਾਅ ’ਚ ਹੁੰਦੇ ਹਨ, ਉਹ ਵੀ ਨੰਬਰਾਂ ’ਤੇ ਕਾਲ ਕਰਕੇ ਮਾਹਰਾਂ ਨਾਲ ਗੱਲ ਕਰ ਸਕਦੇ ਹਨ। 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਬੱਚੇ 10 ਅਪ੍ਰੈਲ ਤੱਕ ਸ਼ਾਮ 3 ਤੋਂ ਸ਼ਾਮ 7:30 ਵਜੇ ਤੱਕ ਹੈਲਪਲਾਈਨ ਨੰਬਰਾਂ ’ਤੇ ਕਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ : PUNJAB : ਚਾਈਨਾ ਡੋਰ ਨੇ ਜੈਕਟ ਤੇ ਕਮੀਜ਼ ਫਾੜ੍ਹ ਕੀਤਾ ਲਹੂ-ਲੁਹਾਨ, ਸੜਕ 'ਤੇ ਹੀ ਡਿੱਗਿਆ ਨੌਜਵਾਨ
ਵਿਸ਼ਾ ਮਾਹਰਾਂ ਦੀ ਸੂਚੀ
ਗੁਰਪ੍ਰੀਤ ਕੌਰ, ਪੰਜਾਬੀ : 95015-57733
ਅਨੁਪਮਾ ਭਾਰਦਵਾਜ, ਅੰਗਰੇਜ਼ੀ : 84271-22488
ਨੀਰਜ ਸ਼ਰਮਾ, ਅੰਗਰੇਜ਼ੀ : 83600-58356
ਸਤਵਿੰਦਰ ਕੌਰ, ਕੈਮਿਸਟਰੀ : 98148-56981
ਸੋਨੀਆ ਗਗਨੇਜਾ, ਅਰਥ ਸ਼ਾਸਤਰ : 95010-04383
ਸੋਹਨ ਲਾਲ, ਹਿੰਦੀ : 94162-89061
ਅੰਜੂ, ਕਾਮਰਸ : 95010-34553
ਜਸਪਾਲ ਕੌਰ, ਭੂਗੋਲ : 98723-41016
ਕੁਲਦੀਪ ਸਿੰਘ, ਭੌਤਿਕ ਵਿਗਿਆਨ : 98141-83216
ਅਰਚਨਾ, ਗਣਿਤ : 83609-33734

ਇਹ ਵੀ ਪੜ੍ਹੋ : ਹੁਣ ਹਰ ਮਹੀਨੇ ਆਵੇਗਾ ਬਿਜਲੀ ਦਾ ਬਿੱਲ, ਲਾਗੂ ਹੋਇਆ ਨਵਾਂ ਨਿਯਮ, ਪੁਰਾਣਾ ਸਿਸਟਮ ਕੀਤਾ ਗਿਆ ਖ਼ਤਮ
ਟੀ. ਜੀ. ਟੀ ਸ਼੍ਰੇਣੀ ਵਿਚ
ਜਸਜੀਤ ਕੌਰ, ਵਿਗਿਆਨ : 94175-13655
ਈਸ਼ੂ ਗੁਪਤਾ, ਵਿਗਿਆਨ : 94635-86943
ਪਰਵੀਨ, ਅੰਗਰੇਜ਼ੀ : 94260-95339

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News