ਝੁ ਯੁਲਿੰਗ ਨੇ ਜਿੱਤਿਆ ਏਸ਼ੀਆ ਟੇਬਲ ਟੈਨਿਸ ਟੂਰਨਾਮੈਂਟ ਦਾ ਖਿਤਾਬ

09/18/2017 11:21:23 AM

ਅਹਿਮਦਾਬਾਦ— ਚੀਨ ਦੀ ਖਿਡਾਰਨ ਝੁ ਯੁਲਿੰਗ ਨੇ ਆਪਣੀ ਹਮਵਤਨ ਲਿਊ ਸ਼ਿਵੇਨ ਨੂੰ ਹਰਾ ਕੇ ਏਸ਼ੀਆ ਚੈਂਪੀਅਨਸ਼ਿਪ ਟੇਬਲ ਟੈਨਿਸ ਟੂਰਨਾਮੈਂਟ 'ਚ ਐਤਵਾਰ ਨੂੰ ਮਹਿਲਾ ਸਿੰਗਲ ਵਰਗ ਦਾ ਖਿਤਾਬ ਜਿੱਤ ਲਿਆ। 

ਤੀਜਾ ਦਰਜਾ ਪ੍ਰਾਪਤ ਝੁ ਨੇ ਫਾਈਨਲ ਮੈਚ 'ਚ ਲਿਊ ਨੂੰ 6-11, 11-9, 11-8, 10-12, 11-13, 11-6 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਲਿਊ ਨੂੰ ਇਸ ਟੂਰਨਾਮੈਂਟ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਨ੍ਹਾਂ ਨੇ ਚਾਰ ਵਾਰ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਟੂਰਨਾਮੈਂਟ 'ਚ ਖਿਤਾਬੀ ਜਿੱਤ ਹਾਸਲ ਕੀਤੀ।


Related News