ਕੋਰੋਨਾ ਖ਼ਿਲਾਫ਼ ਜੰਗ ’ਚ ਕੋਹਲੀ ਦੀ ਅਪੀਲ ’ਤੇ ਚਾਹਲ ਨੇ ਦਿੱਤਾ ਆਪਣਾ ਯੋਗਦਾਨ, ਦਾਨ ਕੀਤੀ ਇੰਨੀ ਰਕਮ
Sunday, May 09, 2021 - 06:38 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੱਲੋਂ ਹਾਲ ਹੀ ’ਚ ਕੋਰੋਨਾ ਵਾਇਰਸ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਇਕ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰਖਿਆ ਗਿਆ ਹੈ ਜਿਸ ’ਚ ਇਸ ਜੋੜੇ ਨੇ 2 ਕਰੋੜ ਰੁਪਏ ਦਾਨ ਕੀਤੇ ਹਨ। ਕੋਹਲੀ ਤੇ ਅਨੁਸ਼ਕਾ ਦੀ ਅਪੀਲ ’ਤੇ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਵੀ ਅੱਗੇ ਆਏ ਹਨ ਤੇ ਉਨ੍ਹਾਂ ਨੇ ਮਦਦ ਲਈ ਧਨਰਾਸ਼ੀ ਦਾਨ ਕੀਤੀ ਹੈ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਤੇ ਮਾਈਕਲ ਸਲੇਟਰ ਵਿਚਾਲੇ ਹੱਥੋਪਾਈ ਦੀ ਖ਼ਬਰ ਵਾਇਰਲ, ਜਾਣੋ ਕੀ ਹੈ ਸੱਚਾਈ
ਚਾਹਲ ਨੇ ਮਦਦ ਲਈ ਕਿੰਨੇ ਪੈਸੇ ਦਾਨ ਕੀਤੇ ਹਨ ਇਸ ਬਾਰੇ ’ਚ ਉਨ੍ਹਾਂ ਨੇ ਆਪਣੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਖ਼ਬਰਾਂ ਮੁਤਾਬਕ ਚਾਹਲ ਨੇ ਭਾਰਤ ’ਚ ਕੋਵਿਡ-19 ਸੰਕਟ ਦੇ ਲਈ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਵੱਲੋਂ ਫ਼ੰਡ ਇਕੱਠਾ ਕਰਨ ਲਈ ਸ਼ੁਰੂ ਕੀਤੀ ਗਈ ਕੀਟੋ ਮੁਹਿੰਮ ’ਚ 95,000 ਰੁਪਏ ਦਾਨ ਕੀਤੇ ਹਨ।
ਇਹ ਵੀ ਪੜ੍ਹੋ : 36 ਸਾਲ ਦੇ ਤਬੀਸ਼ ਖ਼ਾਨ ਨੇ ਕੀਤਾ ਟੈਸਟ ਡੈਬਿਊ, ਪਹਿਲੇ ਓਵਰ ’ਚ ਵਿਕਟ ਝਟਕਾ ਕੇ ਰਚ ਦਿੱਤਾ ਇਤਿਹਾਸ
ਜ਼ਿਕਰਯੋਗ ਹੈ ਕਿ ਕੋਹਲੀ ਤੇ ਅਨੁਸ਼ਕਾ ਨੇ ਸ਼ੁੱਕਰਵਾਰ ਨੂੰ ਇਸ ਮੁਹਿੰਮ ਦੇ ਬਾਰੇ ’ਚ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਲੋਕਾਂ ਦਾ ਖ਼ੂੂਬ ਸਾਥ ਮਿਲਿਆ ਤੇ 24 ਘੰਟੇ ਤੋਂ ਵੀ ਘੱਟ ਸਮੇਂ ’ਚ 3.6 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ। ਇਹ ਫ਼ੰਡ ਏ. ਸੀ. ਟੀ. ਗ੍ਰਾਂਟਸ ਨੂੰ ਜਾਵੇਗਾ ਜੋ ਕੋਰੋਨਾ ਕਾਲ ’ਚ ਲੋਕਾਂ ਨੂੰ ਆਕਸੀਜਨ ਤੇ ਮੈਡੀਕਲ ਨਾਲ ਸਬੰਧਤ ਸਹੂਲਤਾਂ ਉਪਲਬਧ ਕਰਾਉਣ ਦੇ ਖੇਤਰ ’ਚ ਕੰਮ ਕਰ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।