ਯੁਵਰਾਜ ਸਿੰਘ ਨੇ ਆਪਣੇ ਪੁੱਤਰ ਦੇ ਨਾਂ ਦਾ ਕੀਤਾ ਖ਼ੁਲਾਸਾ, ਜਾਣੋ ਕੀ ਹੈ ਜੂਨੀਅਰ ਯੁਵਰਾਜ ਦਾ ਨਾਂ

Sunday, Jun 19, 2022 - 07:53 PM (IST)

ਯੁਵਰਾਜ ਸਿੰਘ ਨੇ ਆਪਣੇ ਪੁੱਤਰ ਦੇ ਨਾਂ ਦਾ ਕੀਤਾ ਖ਼ੁਲਾਸਾ, ਜਾਣੋ ਕੀ ਹੈ ਜੂਨੀਅਰ ਯੁਵਰਾਜ ਦਾ ਨਾਂ

ਸਪੋਰਟਸ ਡੈਸਕ- ਵਰਲਡ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਸਾਬਕਾ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਆਪਣੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ। ਯੁਵਰਾਜ ਹੇਜ਼ਲ ਕੀਚ ਨਾਲ 30 ਨਵੰਬਰ 2016 'ਚ ਵਿਆਹ ਦੇ ਬੰਧਨ 'ਚ ਬੱਝੇ ਸਨ ਤੇ ਇਸ ਸਾਲ ਜਨਵਰੀ 'ਚ ਹੇਜ਼ਲ ਕੀਚ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਪੁੱਤਰ ਦੇ ਜਨਮ ਦੇ ਬਾਅਦ ਤੋਂ ਹੀ ਯੁਵਰਾਜ ਨੇ ਉਸ ਦੀ ਤਸਵੀਰ ਬੇਹੱਦ ਘੱਟ ਸਾਂਝੀ ਕੀਤੀ ਹੈ ਤੇ ਉਸ ਦੇ ਨਾਂ ਦਾ ਵੀ ਖ਼ੁਲਾਸਾ ਨਹੀਂ ਕੀਤਾ ਸੀ ਪਰ ਅੱਜ ਫਾਦਰਸ ਡੇ 'ਤੇ ਉਨ੍ਹਾਂ ਨੇ ਆਪਣੇ ਤੇ ਹੇਜ਼ਲ ਦੇ ਪਹਿਲੇ ਬੱਚੇ ਦੇ ਨਾਂ ਤੋਂ ਵੀ ਪਰਦਾ ਚੁੱਕ ਦਿੱਤਾ।

ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਤੇ ਪੁਜਾਰਾ ਨੇ ਫਾਦਰਸ ਡੇ 'ਤੇ ਦਿੱਤੀਆਂ ਸ਼ੁੱਭਕਾਮਨਾਵਾਂ, ਕਹੀਆਂ ਇਹ ਗੱਲਾਂ

PunjabKesari

ਯੁਵਰਾਜ ਨੇ ਆਪਣੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਸੋਸ਼ਲ ਮੀਡੀਆ ਰਾਹੀਂ ਕੀਤਾ। ਉਨ੍ਹਾਂ ਨੇ ਟਵਿੱਟਰ 'ਤੇ ਆਪਣੀ, ਹੇਜ਼ਲ ਤੇ ਪੁੱਤਰ ਦੀ ਗਰੁੱਪ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਇਸ ਦੁਨੀਆ 'ਚ ਤੁਹਾਡਾ ਸਵਾਗਤ ਹੈ ਓਰੀਅਨ ਕੀਚ ਸਿੰਘ, ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਦਿਲ ਵਾਲੀ ਇਮੋਜੀ ਲਗਾਈ। ਉਨ੍ਹਾਂ ਅੱਗੇ ਲਿਖਿਆ ਮੰਮੀ ਤੇ ਡੈਡੀ ਨੂੰ ਆਪਣੇ ਨੰਨ੍ਹੇ 'ਪੁੱਤਰ' ਨਾਲ ਪਿਆਰ ਹੈ। ਤੇਰੀ ਹਰ ਮੁਸਕੁਰਾਹਟ ਨਾਲ ਅੱਖਾਂ 'ਚ ਚਮਕ ਆ ਜਾਂਦੀ ਹੈ, ਜਿਵੇਂ ਤਾਰਿਆਂ ਵਿਚਾਲੇ ਤੇਰਾ ਨਾਂ ਹੁੰਦਾ ਹੈ।

PunjabKesari

ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ 10 ਤਮਗ਼ੇ ਕੀਤੇ ਹਾਸਲ

ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ ਸਾਲ 2019 'ਚ ਵਿਸ਼ਵ ਕੱਪ ਟੀਮ 'ਚ ਚੋਣ ਨਾ ਹੋਣ ਕਰਕੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਟੀ20 ਵਰਲਡ ਕੱਪ 2007 ਤੇ ਵਿਸ਼ਵ ਕੱਪ 2011 'ਚ ਮਹੱਤਵਪੂਰਨ ਪਾਰੀਆਂ ਖੇਡਦੇ ਹੋਏ ਭਾਰਤ ਨੂੰ ਖ਼ਿਤਾਬ ਜਿਤਾਉਣ 'ਚ ਅਹਿਮ ਯੋਗਦਾਨ ਦਿੱਤਾ ਸੀ। ਯੁਵਰਾਜ ਨੇ 40 ਟੈਸਟ, 304 ਵਨ-ਡੇ ਤੇ 58 ਟੀ20 ਕੌਮਾਂਤਰੀ ਮੈਚਾਂ 'ਚ ਕ੍ਰਮਵਾਰ 1900, 8701 ਤੇ 1177 ਦੌੜਾਂ ਬਣਾਈਆਂ। ਜਦਕਿ ਇਸ ਦੌਰਾਨ ਉਨ੍ਹਾਂ ਨੇ ਟੈਸਟ 'ਚ 9, ਵਨ-ਡੇ 'ਚ 111 ਤੇ ਟੀ20 ਇੰਟਰਨੈਸ਼ਨਲ 'ਚ 28 ਵਿਕਟਾਂ ਆਪਣੇ ਨਾਂ ਕੀਤੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News