ਕੀ ਯੁਵਰਾਜ ਤੇ ਹੇਜ਼ਲ ਦੀ ਵਿਆਹੁਤਾ ਜ਼ਿੰਦਗੀ 'ਚ ਆਇਆ ਦੂਰੀਆਂ ਦਾ ਤੂਫਾਨ? ਜਾਣੋ ਪੂਰਾ ਸੱਚ
Tuesday, Apr 03, 2018 - 04:06 PM (IST)
ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਤੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੈ ਕੇ ਹਾਲ ਹੀ 'ਚ ਇਕ ਖਬਰ ਸਾਹਮਣੇ ਆਈ ਹੈ। ਖਬਰ ਇਹ ਹੈ ਕਿ ਦੋਵਾਂ ਦੀ ਵਿਆਹੁਤਾ ਜ਼ਿੰਦਗੀ 'ਚ ਕੁਝ ਠੀਕ ਨਹੀਂ ਚੱਲ ਰਿਹਾ। ਉਨ੍ਹਾਂ ਨੇ ਇਕ ਸੋਸ਼ਲ ਪੋਸਟ ਦੇ ਜ਼ਰੀਏ ਅਣਬਨ ਦੀਆਂ ਖਬਰਾਂ 'ਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ।
ਅਸਲ 'ਚ ਹੇਜ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਯੁਵਰਾਜ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਲੌਂਗਡਰਾਈਵ 'ਤੇ ਨਜ਼ਰ ਆ ਰਿਹਾ ਹੈ। ਫੈਮਿਲੀ ਆਊਟਿੰਗ ਦੀਆਂ ਕਈ ਤਸਵੀਰਾਂ ਪੋਸਟ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ ਹੈ, ''ਫੈਮਿਲੀ ਨਾਲ ਬਿਤਾਏ ਪਲ ਸਭ ਤੋਂ ਖਾਸ, ਖੁਸ਼ਹਾਲ ਤੇ ਬੇਹਿਤਰੀਨ ਪਲ।''
ਖਬਰਾਂ ਮੁਤਾਬਕ ਹੇਜ਼ਲ ਨੇ ਅਣਬਨ ਦੀਆਂ ਖਬਰਾਂ ਦਾ ਖੰਡਨ ਕਰਨ ਲਈ ਹੀ ਪਰਿਵਾਰ ਨਾਲ ਤਸਵੀਰਾਂ ਪੋਸਟ ਕੀਤੀਆਂ ਹਨ। ਦੱਸ ਦੇਈਏ ਕਿ ਦੋਵਾਂ ਦੀ ਮੁਲਾਕਾਤ ਇਕ ਆਮ ਦੋਸਤ ਦੇ ਜ਼ਰੀਏ ਹੋਈ ਸੀ। ਦੋ ਸਾਲ ਦੇ ਲੰਬੇ ਅਫੇਅਰ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ।
ਦੋਵਾਂ ਨੇ ਵਿਆਹ ਪੰਜਾਬੀ ਰੀਤੀ-ਰਿਵਾਜਾਂ ਨਾਲ ਚੰਡੀਗੜ੍ਹ ਕੋਲ ਫਤਿਹਗੜ੍ਹ ਸਾਹਿਬ 'ਚ ਕਰਵਾਇਆ ਸੀ। ਇਸ ਤੋਂ ਬਾਅਦ ਗੋਆ 'ਚ ਡੇਸਟੀਨੇਸ਼ਨ ਵੈਡਿੰਗ ਤੋਂ ਬਾਅਦ ਨਿਊਲੀ ਕੱਪਲ ਨੇ ਦਿੱਲੀ 'ਚ ਪੋਸਟ ਸੈਲੀਬ੍ਰੇਸ਼ਨ ਦੀ ਗ੍ਰੈਂਡ ਪਾਰਟੀ ਰੱਖੀ ਸੀ।