ਸੁਪਰੀਮ ਕੋਰਟ ਨੇ ਰੋਕਿਆ ਪੰਜਾਬ ਦੇ ਇਸ National Highway ਦਾ ਕੰਮ, ਜਾਣੋ ਕੀ ਹੈ ਵਜ੍ਹਾ
Friday, Nov 08, 2024 - 05:18 PM (IST)
ਪੰਜਾਬ ਡੈਸਕ- ਨੈਸ਼ਨਲ ਹਾਈਵੇਅ ਪ੍ਰਾਜੈਕਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਮਾਲਾ ਪ੍ਰਾਜੈਕਟ ਦੇ ਇਕ ਹਿੱਸੇ 'ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਪੂਰ ਮਾਮਲਾ ਮੋਗਾ ਦੇ ਪਿੰਡ ਬੁੱਗੀਪੁਰਾ ਅਤੇਖੇੜਾ ਸਵਾਦ ਦਾ ਹੈ, ਜਿੱਥੇ ਜ਼ਮੀਨ ਐਕਵਾਇਰ ਕਰਨ 'ਤੇ ਰੋਕ ਲੱਗੀ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੇ ਸੁਪਰੀਮ ਕੋਰਟ ਦਾ ਰੁਖ ਕਰ ਕੇ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਮੁਆਵਜ਼ੇ ਦੀ ਪੂਰੀ ਰਕਮ ਨਹੀਂ ਦੇਣ ਦੀ ਦਲੀਲ ਦਿੱਤੀ ਗਈ। ਕਿਸਾਨਾਂ ਨੇ ਕਿਹਾ ਕਿ ਡਿਮਾਂਡ ਅਨੁਸਾਰ ਮੁਆਵਜ਼ਾ ਨਹੀਂ ਮਿਲ ਰਿਹਾ ਹੈ। ਇਸ ਪਟੀਸ਼ਨ 'ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ। ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਪ੍ਰਾਜੈਕਟ ਦੇ ਇਕ ਹਿੱਸੇ 'ਤੇ ਰੋਕ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੋਕ ਉਦੋਂ ਤੱਕ ਲਗਾਈ ਗਈ ਹੈ, ਜਦੋਂ ਤੱਕ ਇਸ ਮੁੱਦੇ ਦਾ ਹੱਲ ਨਹੀਂ ਹੋ ਜਾਂਦਾ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਦੱਸਣਯੋਗ ਹੈ ਕਿ ਪੰਜਾਬ 'ਚ ਇਸ ਦੇ ਅਧੀਨ ਸਭ ਤੋਂ ਵੱਡਾ ਪ੍ਰਾਜੈਕਟ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਬਣ ਰਿਹਾ ਹੈ। ਇਸ ਲਈ ਜ਼ਮੀਨ ਐਕਵਾਇਰ ਤਾਂ ਕਰ ਲਈ ਗਈ ਹੈ ਪਰ ਮੁਆਵਜ਼ੇ ਨੂੰ ਲੈ ਕੇ ਕਈ ਥਾਵਾਂ 'ਤੇ ਕੰਮ ਰੁਕਿਆ ਹੋਇਆ ਹੈ। ਇਸ ਸੰਬੰਧ 'ਚ ਕੋਰਟ 'ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦਿੱਲੀ-ਅੰਮ੍ਰਿਤਸਰ-ਕੱਟੜਾ ਗ੍ਰੀਨਫੀਲਡ ਐਕਸਪ੍ਰੈੱਸਵੇਅ, 669 ਕਿਲੋਮੀਟਰ ਨਿਰਮਾਣ ਕਰ ਰਿਹਾ ਹੈ। ਹਰਿਆਣਾ 'ਚ ਕੇਐੱਮਪੀ (ਸੋਨੀਪਤ ਤੋਂ ਪਾਤੜਾਂ, ਕੈਥਲ) ਤੱਕ 113 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਿਆ ਹੈ ਯਾਨੀ ਸੋਨੀਪਤ ਤੋਂ ਪੰਜਾਬ ਸਰਹੱਦ ਤੱਕ ਐਕਸਪ੍ਰੈੱਸ ਵੇਅ ਪੂਰਾ ਹੋ ਚੁੱਕਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਪੰਜਾਬ ਦੀ ਹੱਦ ਤੱਕ ਆਸਾਨੀ ਨਾਲ ਆਉਣਾ-ਜਾਣਾ ਸੰਭਵ ਹੋ ਸਕੇਗਾ। ਇਹ ਹਾਈਵੇਅ ਪੰਜਾਬ ਦੇ ਜ਼ਿਆਦਾਤਰ ਹਿੱਸੇ ਤੋਂ ਹੋ ਕੇ ਲੰਘੇਗਾ ਪਰ ਇਸ ਦਾ ਕੰਮ ਥੋੜ੍ਹਾ ਹੌਲੀ ਗਤੀ ਨਾਲ ਚੱਲ ਰਿਹਾ ਹੈ। ਇਹ ਹਾਈਵੇਅ ਜੰਮੂ-ਕੱਟੜਾ ਤੱਕ ਜਾਵੇਗਾ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਬਦਲੇ ਜੇਠ ਨੇ ਰੱਖੀ ਅਜਿਹੀ ਡਿਮਾਂਡ, ਫਿਰ ਪਤਨੀ ਨੇ ਖੁਦ ਨਿਭਾਈਆਂ ਰਸਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8