ਪੰਜਾਬ ''ਚ ਮੌਸਮ ਨੂੰ ਲੈ ਕੇ ਅਲਰਟ ਜਾਰੀ! ਜਾਣੋ ਆਉਣ ਵਾਲੇ ਦਿਨਾਂ ਲਈ ਕੀ ਹੈ ਭਵਿੱਖਬਾਣੀ

Wednesday, Nov 13, 2024 - 09:52 AM (IST)

ਪੰਜਾਬ ''ਚ ਮੌਸਮ ਨੂੰ ਲੈ ਕੇ ਅਲਰਟ ਜਾਰੀ! ਜਾਣੋ ਆਉਣ ਵਾਲੇ ਦਿਨਾਂ ਲਈ ਕੀ ਹੈ ਭਵਿੱਖਬਾਣੀ

ਚੰਡੀਗੜ੍ਹ: ਪੰਜਾਬ ਵਿਚ ਮੌਸਮ ਨੇ ਕਰਵਟ ਲੈ ਲਈ ਹੈ। ਸੂਬੇ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਚਾਦਰ ਵਿਚ ਲਿਪਟ ਗਏ ਹਨ। ਦੂਜੇ ਪਾਸੇ ਪ੍ਰਦੂਸ਼ਣ ਦੀ ਮਾਰ ਵੀ ਲਗਾਤਾਰ ਜਾਰੀ ਹੈ। ਚੰਡੀਗੜ੍ਹ ਵਿਚ AQI 375 ਤੋਂ ਪਾਰ ਹੋ ਗਿਆ ਹੈ। ਇਹ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਪੰਜਾਬ ਭਰ ਵਿਚੋਂ ਮੰਡੀ ਗੋਬਿੰਦਗੜ੍ਹ ਵਿਚ ਸਭ ਤੋਂ ਵੱਧ  AQI 269 ਦਰਜ ਕੀਤਾ ਗਿਆ ਹੈ। 24 ਘੰਟਿਆਂ ਵਿਚ ਸੂਬੇ ਦੇ ਤਾਪਮਾਨ ਵਿਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਵੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਵੱਲੋਂ 15 ਨਵੰਬਰ ਤਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਵਿਜ਼ੀਬਲਿਟੀ ਘੱਟ ਹੋਣ ਕਾਰਨ ਸੜਕੀ ਅਤੇ ਹਵਾਈ ਆਵਾਜਾਈ 'ਤੇ ਅਸਰ ਪੈ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ

ਅੱਜ ਤੜਕਸਾਰ ਵੀ ਚੰਡੀਗੜ੍ਹ ਦਾ AQI ਬੇਹੱਦ ਖ਼ਤਰਨਾਕ ਪੱਧਰ 'ਤੇ ਸੀ। ਸੈਕਟਰ 22 ਨਾਲ ਲੱਗਦੇ ਇਲਾਕੇ ਵਿਚ AQI 370 ਦਰਜ ਕੀਤਾ ਗਿਆ ਹੈ। ਉੱਥੇ ਹੀ ਮੰਡੀ ਗੋਬਿੰਦਗੜ੍ਹ ਦਾ AQI 289, ਪਟਿਆਲਾ ਦਾ 269, ਅੰਮ੍ਰਿਤਸਰ ਦਾ 254, ਜਲੰਧਰ ਦਾ 232, ਲੁਧਿਆਣਾ ਦਾ 228, ਰੂਪਨਗਰ ਦਾ 190 ਅਤੇ ਬਠਿੰਡਾ ਦਾ AQI 151 ਦਰਜ ਕੀਤਾ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News